
ਉਸ ਕੋਲੋਂ ਸੱਤ ਦੇਸੀ ਪਿਸਤੌਲ ਅਤੇ ਚਾਰ ਬੰਦੂਕਾਂ ਬਰਾਮਦ ਕੀਤੀਆਂ ਹਨ
Punjabi man arrested with 11 weapons in Madhya Pradesh Latest News in punjabi: ਮੱਧ ਪ੍ਰਦੇਸ਼ ਦੇ ਖਰਗੋਨ 'ਚ ਐਤਵਾਰ ਨੂੰ ਪੰਜਾਬ ਦੇ ਇਕ ਨਿਵਾਸੀ ਨੂੰ ਕਥਿਤ ਤੌਰ 'ਤੇ 11 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਐਸ.ਪੀ.ਧਰਮਰਾਜ ਮੀਨਾ ਨੇ ਦਸਿਆ ਕਿ ਗਗਨਦੀਪ ਵਾਸੀ ਬਲਾਚੌਰ, ਪੰਜਾਬ ਨੂੰ ਗੋਗਾਵਾਂ ਥਾਣਾ ਖੇਤਰ ਦੇ ਪਿੰਡ ਬਿੱਲਾਲੀ ਕੋਲ ਉਸ ਦੀ ਕਾਰ ਰੋਕ ਕੇ ਕਾਬੂ ਕੀਤਾ ਗਿਆ।
ਐਸਪੀ ਨੇ ਕਿਹਾ, 'ਅਸੀਂ ਉਸ ਕੋਲੋਂ ਸੱਤ ਦੇਸੀ ਪਿਸਤੌਲ ਅਤੇ ਚਾਰ ਬੰਦੂਕਾਂ ਬਰਾਮਦ ਕੀਤੀਆਂ ਹਨ। ਉਸ ਦਾ ਸਾਥੀ ਸੁਨੀਲ ਭੱਜਣ ਵਿਚ ਕਾਮਯਾਬ ਹੋ ਗਿਆ। ਉਹ ਬੰਦੂਕ ਖਰੀਦਣ ਆਏ ਸਨ। ਸਥਾਨਕ ਸਪਲਾਇਰ ਵਿਸ਼ਾਲ ਸਿਕਲੀਗਰ ਜੋ ਕਿ ਗੋਗਾਵਾਂ ਦੇ ਪਿੰਡ ਸਿਗਨੂਰ ਦਾ ਰਹਿਣ ਵਾਲਾ ਹੈ, ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।