Sunny Leone News :‘ਮਹਤਾਰੀ ਵੰਦਨ ਯੋਜਨਾ’ ਤੋਂ ਪੈਸੇ ਲੈਣ 'ਚ ਸੰਨੀ ਲਿਓਨੀ ਦਾ ਨਾਂ, ਹਰ ਮਹੀਨੇ ਉਨ੍ਹਾਂ ਦੇ ਖਾਤੇ 'ਚ ਜਾ ਰਹੇ ਸੀ 1000 ਰੁਪਏ

By : BALJINDERK

Published : Dec 23, 2024, 2:24 pm IST
Updated : Dec 23, 2024, 2:25 pm IST
SHARE ARTICLE
Sunny Leone
Sunny Leone

Sunny Leone News : ਇਸ ਵਿੱਚ ਉਸ ਦੇ ਪਤੀ ਦਾ ਨਾਮ "ਜੌਨੀ ਸਾਈਨਸ" ਲਿਖਿਆ ਗਿਆ ਸੀ

Sunny Leone News in Punjabi : ਸਾਬਕਾ ਪੋਰਨ ਸਟਾਰ ਅਤੇ ਅਭਿਨੇਤਰੀ ਸੰਨੀ ਦਾ ਨਾਂ ਇਕ ਵਾਰ ਫਿਰ ਸੁਰਖ਼ੀਆਂ 'ਚ ਹੈ। ਸੁਰਖ਼ੀਆਂ ਦਾ ਕਾਰਨ ਫ਼ਿਲਮਾਂ ਨਹੀਂ, ਸਗੋਂ ਸਰਕਾਰੀ ਸਕੀਮਾਂ ਦਾ ਲਾਭ ਲੈਣਾ ਹੈ। ਛੱਤੀਸਗੜ੍ਹ ਸਰਕਾਰ ਦੀ 'ਮਹਿਤਾਰੀ ਵੰਦਨ ਯੋਜਨਾ' ਤਹਿਤ ਸੰਨੀ ਲਿਓਨੀ ਦੇ ਨਾਂ 'ਤੇ ਪੈਸੇ ਭੇਜੇ ਜਾ ਰਹੇ ਸਨ। ਇਹ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਈ ਹੈ। ਬਸਤਰ ਜ਼ਿਲ੍ਹੇ ਦੇ ਤਲੂਰ ਪਿੰਡ 'ਚ ਸੰਨੀ ਲਿਓਨੀ ਦੇ ਨਾਂ 'ਤੇ ਅਰਜ਼ੀ ਦਿੱਤੀ ਗਈ ਸੀ। ਇਸ ਵਿੱਚ ਉਸ ਦੇ ਪਤੀ ਦਾ ਨਾਮ "ਜੌਨੀ ਸਾਈਨਸ" ਲਿਖਿਆ ਗਿਆ ਸੀ।

ਇੱਕ ਰਿਪੋਰਟ ਅਨੁਸਾਰ ਅਰਜ਼ੀ ਦੀ ਤਸਦੀਕ ਪਹਿਲਾਂ ਸੁਪਰਵਾਈਜ਼ਰ ਅਤੇ ਆਂਗਨਵਾੜੀ ਵਰਕਰ ਦੁਆਰਾ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਨੂੰ ਅੱਗੇ ਭੇਜ ਦਿੱਤਾ ਗਿਆ। ਅਧਿਕਾਰੀਆਂ ਨੇ ਆਪਣੀ ਜਾਂਚ ਵਿੱਚ ਇਹ ਫ਼ਾਰਮ ਯੋਗ ਪਾਇਆ। ਮਾਰਚ 2024 ਤੋਂ ਦਸੰਬਰ 2024 ਤੱਕ 10 ਮਹੀਨਿਆਂ ’ਚ ਕੁੱਲ 10,000 ਰੁਪਏ ਭੇਜੇ ਗਏ। ਜਾਂਚ 'ਚ ਸਾਹਮਣੇ ਆਇਆ ਕਿ ਦਰਖ਼ਾਸਤ ਆਂਗਨਵਾੜੀ ਵਰਕਰ ਦੇਵਮਤੀ ਜੋਸ਼ੀ ਦੀ ਆਈ.ਡੀ. ਤੋਂ ਰਜਿਸਟਰਡ ਹੋਇਆ ਸੀ। ਜਦ ਕਿ ਆਰੋਪੀ ਵਰਿੰਦਰ ਜੋਸ਼ੀ ਨੇ ਸੰਨੀ ਲਿਓਨੀ ਦੇ ਨਾਂ 'ਤੇ ਫ਼ਰਜ਼ੀ ਅਰਜ਼ੀ ਦਿੱਤੀ ਸੀ ਅਤੇ ਮੇਰੇ ਖਾਤੇ ਨੂੰ ਲਿੰਕ ਕੀਤਾ ਸੀ।

(For more news apart from Sunny Leone's name in receiving money from 'Mahtari Vandan Yojana', 1000 rupees were going to her account every month News in Punjabi, stay tuned to Rozana Spokesman)

Location: India, Chhatisgarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement