
ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਵਿੱਚੋ ਕਾਫੀ ਟਰੈਕਟਰ ਆ ਰਹੇ ਹਨ। ਅਸੀਂ 26 ਜਨਵਰੀ ਨੂੰ ਸ਼ਾਂਤਮਈ ਟਰੈਕਟਰ ਪਰੇਡ ਕੱਢਾਂਗੇ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ਤੇ ਡਟੇ ਕਿਸਾਨਾਂ ਦਾ ਅੱਜ 60ਵੇਂ ਦਿਨ ਹੋ ਗਏ ਹਨ ਪਰ ਕੜਾਕੇ ਦੀ ਠੰਡ ਵਿਚ ਕਿਸਾਨ ਦਾ ਅੰਦੋਲਨ ਲਗਾਤਰ ਜਾਰੀ ਹੈ। ਕਿਸਾਨਾਂ ਦਾ ਸਾਰਾ ਧਿਆਨ 26 ਜਨਵਰੀ ਨੂੰ ਦਿੱਲੀ ਅੰਦਰ ਹੋਣ ਵਾਲੀ ਟਰੈਕਟਰ ਪਰੇਡ ‘ਤੇ ਲੱਗ ਗਿਆ ਹੈ। ਵੱਡੀ ਗਿਣਤੀ 'ਚ ਕਿਸਾਨਾਂ ਨੇ ਟਰੈਕਟਰਾਂ ਨੂੰ ਖਾਸ ਤਰੀਕੇ ਨੂੰ ਸਜਾ ਕੇ ਦਿੱਲੀ ਵੱਲ ਨੂੰ ਕੂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ 26 ਜਨਵਰੀ ਨੂੰ ਹੋਣ ਜਾ ਰਹੀ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
Tractor Rally
ਕੱਲ੍ਹ 4 ਘੰਟੇ ਲੰਮੀ ਚੱਲੀ ਮੀਟਿੰਗ ਤੋਂ ਬਾਅਦ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਇਜਾਜ਼ਤ ਤਾਂ ਦੇ ਦਿੱਤੀ ਹੈ ਪਰ ਕਿਸਾਨਾਂ ਦੇ ਦੱਸੇ ਰਸਤੇ ਅਤੇ ਸ਼ਰਤਾਂ ਵਿੱਚ ਦਿੱਲੀ ਪੁਲਿਸ ਨੇ ਬਦਲਾਅ ਕੀਤੇ ਹਨ। ਇਸ ਵਿਚਕਾਰ ਪੰਜਾਬ ਕਿਸਾਨ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪਨੂੰ ਦਾ ਕਹਿਣਾ ਹੈ ਕਿ "ਬਹੁਤ ਸਾਰੇ ਕਿਸਾਨ ਗਣਤੰਤਰ ਦਿਵਸ ਦੀ ਟਰੈਕਟਰ ਰੈਲੀ ਲਈ ਦਿੱਲੀ ਆ ਰਹੇ ਹਨ। ਅਸੀਂ ਦਿੱਲੀ ਦੀ ਬਾਹਰੀ ਰਿੰਗ ਰੋਡ 'ਤੇ ਰੈਲੀ ਕਰਾਂਗੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਦਿੱਲੀ ਪੁਲਿਸ ਆਗਿਆ ਦਿੰਦੀ ਹੈ ਜਾਂ ਨਹੀਂ।"
satnam singh panu
ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਟਿਕਰੀ ਬਾਰਡਰ ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇੱਕ ਪ੍ਰਦਰਸ਼ਨਕਾਰੀ ਨੇਤਾ ਨੇ ਕਿਹਾ ਕਿ "ਅੱਜ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਵਿੱਚੋ ਕਾਫੀ ਟਰੈਕਟਰ ਆ ਰਹੇ ਹਨ। ਅਸੀਂ 26 ਜਨਵਰੀ ਨੂੰ ਸ਼ਾਂਤਮਈ ਟਰੈਕਟਰ ਪਰੇਡ ਕੱਢਾਂਗੇ। " ਟਿਕਰੀ ਬਾਰਡਰ 'ਤੇ ਲਗਭਗ ਦੋ ਢਾਈ ਲੱਖ ਟਰੈਕਟਰ ਹੋਣਗੇ।
farmer