ਕਾਂਗਰਸ CEC ਦੀ ਮੀਟਿੰਗ ਅੱਜ, 31 ਉਮੀਦਵਾਰਾਂ 'ਤੇ ਸਹਿਮਤੀ ਲਈ ਹੋਵੇਗਾ ਮੰਥਨ
Published : Jan 24, 2022, 1:21 pm IST
Updated : Jan 24, 2022, 2:42 pm IST
SHARE ARTICLE
Congress
Congress

ਅੰਤਿਮ ਫ਼ੈਸਲੇ ਦਾ ਅਧਿਕਾਰ ਹਾਈ ਕਮਾਂਡ ਕੋਲ ਹੈ; ਜਾਰੀ ਕੀਤੀ ਜਾ ਸਕਦੀ ਹੈ ਉਮੀਦਵਾਰਾਂ ਦੀ ਦੂਜੀ ਸੂਚੀ 

ਨਵੀਂ ਦਿੱਲੀ : ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (CEC) ਦੀ ਅੱਜ ਸ਼ਾਮ ਕਰੀਬ 6 ਵਜੇ ਬੈਠਕ ਹੋਵੇਗੀ। ਇਸ ਦੀ ਪ੍ਰਧਾਨਗੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਕਾਂਗਰਸ ਦੇ 31 ਉਮੀਦਵਾਰਾਂ ਦੀ ਟਿਕਟ 'ਤੇ ਸਹਿਮਤੀ ਬਣਾਉਣ ਲਈ ਵਿਚਾਰ-ਵਟਾਂਦਰਾ ਹੋਵੇਗਾ।

Sonia GandhiSonia Gandhi

ਪੰਜਾਬ ਦੇ ਕਾਂਗਰਸੀ ਆਗੂਆਂ ਵਿੱਚ ਅਸਹਿਮਤੀ ਤੋਂ ਬਾਅਦ ਅੰਤਿਮ ਫ਼ੈਸਲੇ ਦਾ ਅਧਿਕਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਦੇ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕਾਂਗਰਸ ਨੇ ਹੁਣ ਤੱਕ 117 'ਚੋਂ 86 ਟਿਕਟਾਂ ਦਾ ਐਲਾਨ ਕੀਤਾ ਹੈ। ਇਸ ਮੀਟਿੰਗ ਤੋਂ ਬਾਅਦ ਕਾਂਗਰਸ ਬਾਕੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ।

CM CHANNICM CHANNI

ਪੰਜਾਬ ਵਿੱਚ ਬਾਕੀ ਉਮੀਦਵਾਰਾਂ ਦੀਆਂ ਟਿਕਟਾਂ ਨੂੰ ਲੈ ਕੇ ਸੀਨੀਅਰ ਆਗੂਆਂ ਵਿੱਚ ਮਤਭੇਦ ਦੱਸੇ ਜਾ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਸੀਐਮ ਚਰਨਜੀਤ ਚੰਨੀ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਵਿਚਾਲੇ ਖਾਸ ਕਰਕੇ 5 ਸੀਟਾਂ ਨੂੰ ਲੈ ਕੇ ਮਤਭੇਦ ਹਨ।

Sunil JakharSunil Jakhar

ਇਸ ਦੇ ਮੱਦੇਨਜ਼ਰ ਕਾਂਗਰਸ ਨੇ ਕੇਸੀ ਵੇਣੂਗੋਪਾਲ, ਅੰਬਿਕਾ ਸੋਨੀ ਅਤੇ ਅਜੇ ਮਾਕਨ ਦੀ ਸਬ-ਕਮੇਟੀ ਬਣਾਈ ਹੈ। ਜਿਸ ਤੋਂ ਬਾਅਦ ਇਨ੍ਹਾਂ ਟਿਕਟਾਂ ਨੂੰ ਲੈ ਕੇ ਚਰਚਾ ਹੋਈ ਹੈ। ਜਿਸ ਦਾ ਅੰਤਿਮ ਫ਼ੈਸਲਾ ਹੁਣ ਸੋਨੀਆ ਗਾਂਧੀ 'ਤੇ ਛੱਡ ਦਿੱਤਾ ਗਿਆ ਹੈ।

Navjot SidhuNavjot Sidhu

ਕਾਂਗਰਸ ਨੇ ਪਹਿਲੀ ਸੂਚੀ ਵਿੱਚ 4 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਹਨ। 31 ਉਮੀਦਵਾਰਾਂ ਦੀ ਦੂਜੀ ਸੂਚੀ 'ਚ 12 ਵਿਧਾਇਕਾਂ ਦੀ ਟਿਕਟ 'ਤੇ ਤਲਵਾਰ ਲਟਕ ਰਹੀ ਹੈ। ਇਨ੍ਹਾਂ ਵਿੱਚ ਕਾਂਗਰਸ ਵਿੱਚ ਫਿਰੋਜ਼ਪੁਰ ਦਿਹਾਤੀ ਤੋਂ ਮੌਜੂਦਾ ਵਿਧਾਇਕ ਸਤਕਾਰ ਕੌਰ, ਸ਼ੁਤਰਾਣਾ ਤੋਂ ਨਿਰਮਲ ਸਿੰਘ, ਖੇਮਕਰਨ ਤੋਂ ਸੁਖਪਾਲ ਭੁੱਲਰ ਅਤੇ ਅਟਾਰੀ ਤੋਂ ਤਰਸੇਮ ਡੀਸੀ ਦੀ ਟਿਕਟ ਕੱਟੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੀ ਅਦਿਤੀ ਸਿੰਘ ਦੇ ਪਤੀ ਅੰਗਦ ਸਿੰਘ ਦੀ ਟਿਕਟ ਵੀ ਕੱਟੀ ਜਾ ਸਕਦੀ ਹੈ। ਉਹ ਨਵਾਂਸ਼ਹਿਰ ਤੋਂ ਵਿਧਾਇਕ ਹਨ। ਗੁਰਦਾਸਪੁਰ ਦੇ ਭੋਆ ਤੋਂ ਵਿਧਾਇਕ ਜੋਗਿੰਦਰਪਾਲ ਦੀ ਟਿਕਟ ਵੀ ਕੱਟੀ ਜਾ ਸਕਦੀ ਹੈ।

Elections Elections

ਦੱਸ ਦੇਈਏ ਕਿ ਦਵਿੰਦਰ ਘੁਬਾਇਆ ਇਸ ਸਮੇਂ ਫਾਜ਼ਿਲਕਾ ਤੋਂ ਕਾਂਗਰਸ ਦੇ ਵਿਧਾਇਕ ਹਨ। ਇਹ ਵਿਧਾਨ ਸਭਾ ਹਲਕਾ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਦੇ ਗ੍ਰਹਿ ਜ਼ਿਲ੍ਹੇ ਵਿੱਚ ਹੈ। ਘੁਬਾਇਆ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹ ਚਾਹੁੰਦੇ ਹਨ ਕਿ ਘੁਬਾਇਆ ਫਿਰੋਜ਼ਪੁਰ ਦਿਹਾਤੀ ਤੋਂ ਚੋਣ ਲੜਨ ਪਰ ਉਥੋਂ 'ਆਪ' ਉਮੀਦਵਾਰ ਆਸ਼ੂ ਬੰਗੜ ਕਾਂਗਰਸ 'ਚ ਸ਼ਾਮਲ ਹੋ ਗਏ। ਜਿਸ ਨੂੰ ਕਾਂਗਰਸ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਕਾਰਨ ਹੁਣ ਘੁਬਾਇਆ ਨੂੰ ਲੈ ਕੇ ਪੇਚ ਫਸ ਗਿਆ ਹੈ। ਹਾਲਾਂਕਿ ਉਨ੍ਹਾਂ ਨੂੰ ਬੱਲੂਆਣਾ ਵੀ ਭੇਜਿਆ ਜਾ ਸਕਦਾ ਹੈ।

Ashu Bangar joins CongressAshu Bangar joins Congress

ਬਟਾਲਾ ਸੀਟ ਨੂੰ ਲੈ ਕੇ ਕਾਂਗਰਸ 'ਚ ਹੰਗਾਮਾ ਜਾਰੀ ਹੈ। ਨਵਜੋਤ ਸਿੱਧੂ ਚਾਹੁੰਦੇ ਹਨ ਕਿ ਹਿੰਦੂ ਚਿਹਰੇ ਅਸ਼ਵਨੀ ਸੇਖੜੀ ਨੂੰ ਇੱਥੋਂ ਟਿਕਟ ਮਿਲੇ। ਇਸ ਦੇ ਨਾਲ ਹੀ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਆਪਣੇ ਜਾਂ ਆਪਣੇ ਰਿਸ਼ਤੇਦਾਰ ਲਈ ਟਿਕਟ ਦੀ ਮੰਗ ਕਰ ਰਹੇ ਹਨ। ਬੰਗਾ ਸੀਟ 'ਤੇ ਮੁੱਖ ਸਕੱਤਰ ਹੁਸਨ ਲਾਲ ਅਤੇ ਕਾਂਗਰਸ ਦੇ ਤਿਰਲੋਚਨ ਸਿੰਘ ਦੀ ਨਜ਼ਰ ਹੈ।

Mohinder Singh KaypeeMohinder Singh Kaypee

ਇਸ ਦੇ ਨਾਲ ਹੀ ਆਦਮਪੁਰ ਤੋਂ ਸਾਬਕਾ ਸੰਸਦ ਮੈਂਬਰ ਮੋਹਿੰਦਰ ਕੇਪੀ ਅਤੇ ਮਜੀਠਾ ਤੋਂ ਭਗਵੰਤ ਸੱਚਰ ਨੂੰ ਟਿਕਟ ਦੇਣ ਬਾਰੇ ਵੀ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਲਾਡੀ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਪਹਿਲੀ ਸੂਚੀ ਵਿੱਚ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਮਨਦੀਪ ਸਿੰਘ ਨੂੰ ਦਿੱਤੀ ਸੀ।

ਇਨ੍ਹਾਂ 12 ਵਿਧਾਇਕਾਂ ਦੀ ਕੱਟੀ ਜਾ ਸਕਦੀ ਹੈ ਟਿਕਟ -ਸੂਤਰ 

ticket ticket

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement