
ਪਹਿਲਾਂ 1 ਤੋਂ 15 ਫ਼ਰਵਰੀ ਵਿਚਾਲੇ ਕੋਰੋਨਾ ਸਿਖਰ ਦਾ ਲਗਾਇਆ ਗਿਆ ਸੀ ਅੰਦਾਜ਼ਾ
ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਲਾਗ ਦੀ ਤੀਜੀ ਲਹਿਰ ਵਿਚ ਲਾਗ ਦੇ ਫੈਲਣ ਦੀ ਦਰ ਦੱਸਣ ਵਾਲੀ ‘ਆਰ-ਵੈਲਿਊ’ 14 ਜਨਵਰੀ ਤੋਂ 21 ਜਨਵਰੀ ਵਿਚਾਲੇ ਹੋਰ ਘੱਟ ਹੋ ਕੇ 1.57 ਰਹਿ ਗਈ ਹੈ ਅਤੇ ਦੇਸ਼ ਵਿਚ ਅਗਲੇ 14 ਦਿਨਾਂ ਵਿਚ ਲਾਗ ਦੀ ਤੀਜੀ ਲਹਿਰ ਅਪਣੇ ਸਿਖਰ ’ਤੇ ਹੋਵੇਗੀ। ਭਾਰਤੀ ਤਕਨੀਕੀ ਸੰਸਥਾ (ਆਈਆਈਟੀ) ਮਦਰਾਸ ਦੇ ਸ਼ੁਰੂਆਤੀ ਵਿਸ਼ਲੇਸ਼ਣ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ‘ਆਰ-ਵੈਲਿਊ’ ਦਸਦੀ ਹੈ ਕਿ ਇਕ ਵਿਅਕਤੀ ਕਿੰਨੇ ਲੋਕਾਂ ਨੂੰ ਪੀੜਤ ਕਰ ਸਕਦਾ ਹੈ। ਜੇਕਰ ਇਹ ਦਰ ਇਕ ਤੋਂ ਹੇਠਾਂ ਚਲੀ ਜਾਂਦੀ ਹੈ ਤਾਂ ਇਹ ਮੰਨਿਆਂ ਜਾਂਦਾ ਹੈ ਕਿ ਆਲਮੀ ਮਹਾਂਮਾਰੀ ਖ਼ਤਮ ਹੋ ਗਈ ਹੈ।
Corona Virus
ਆਈਆਈਟੀ ਮਦਰਾਸ ਵਲੋਂ ਸਾਂਝੇ ਕੀਤੇ ਗਏ ਵਿਸ਼ਲੇਸ਼ਣ ਅਨੁਸਾਰ, 14 ਜਨਵਰੀ ਤੋਂ 21 ਜਨਵਰੀ ਵਿਚਾਲੇ ‘ਆਰ-ਵੈਲਿਊ’ 1.57 ਦਰਜ ਕੀਤੀ ਗਈ, ਜੋ ਸੱਤ ਤੋਂ 13 ਜਨਵਰੀ ਵਿਚਾਲੇ 2.2, ਇਕ ਤੋਂ ਛੇ ਜਨਵਰੀ ਵਿਚਾਲੇ ਚਾਰ ਅਤੇ 25 ਦਸੰਬਰ ਤੋਂ 31 ਦਸੰਬਰ ਵਿਚਾਲੇ 2.9 ਸੀ। ਪ੍ਰੋਫ਼ੈਸਰ ਨੀਲੇਸ਼ ਐਸ ਉਪਾਧਿਆੲੈ ਅਤੇ ਪ੍ਰੋਫ਼ੈਸਰ ਐਸ. ਸੁੰਦਰ ਦੀ ਪ੍ਰਧਾਨਗੀ ਵਿਚ ਆਈਆਈਟੀ ਮਦਰਾਸ ਦੇ ਗਣਿਤ ਵਿਭਾਗ ਅਤੇ ਸੈਂਟਰ ਆਫ਼ ਐਕਸੀਲੈਂਸ ਫ਼ਾਰ ਕਮਪੀਊਟੇਸ਼ਨਲ ਮੈਥਾਮੈਟਿਕਸ ਐਂਡ ਡਾਟਾ ਸਾਇੰਸ ਨੇ ਕਮਪੀਊਟੈਸ਼ਨਲ ਮਾਡਿÇਲੰਗ ਰਾਹੀਂ ਸ਼ੁਰੂਆਤੀ ਵਿਸ਼ਲੇਸ਼ਣ ਕੀਤਾ।
Corona virus
ਅੰਕੜਿਆਂ ਅਨੁਸਾਰ ਮੁੰਬਈ ਦੀ ‘ਆਰ-ਵੈਲਿਊ’ 0.67, ਦਿੱਲੀ ਦੀ ‘ਆਰ-ਵੈਲਿਊ’ 0.98, ਚੇਨਈ ਦੀ ‘ਆਰ-ਵੈਲਿਊ’ 1.2 ਅਤੇ ਕੋਲਕਾਤਾ ਦੀ ‘ਆਰ-ਵੈਲਿਊ’ 0.56 ਹੈ। ਉਨ੍ਹਾਂ ਕਿਹਾ ਕਿ ਮੁੰਬਈ ਅਤੇ ਕੋਲਕਾਤਾ ਦੀ ‘ਆਰ-ਵੈਲਿਊ’ ਦਰਸਾਉਂਦੀ ਹੈ ਕਿ ਉਥੇ ਮਹਾਂਮਾਰੀ ਦਾ ਸਿਖਰ ਸਮਾਪਤ ਹੋ ਗਿਆ ਹੈ, ਜਦੋਂਕਿ ਦਿੱਲੀ ਅਤੇ ਚੇਨਈ ਵਿਚ ਇਹ ਹੁਣ ਵੀ ਇਸ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀੜਤਾਂ ਦੀ ਸੰਪਰਕ ਵਿਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਉਣ ਦਾ ਲਾਜ਼ਮੀ ਨਿਯਮ ਖ਼ਤਮ ਕਰ ਦਿਤਾ ਗਿਆ ਹੈ ਅਤੇ ਇਸ ਲੲਂ ਪਹਿਲਾਂ ਦੀ ਤੁਲਨਾ ਵਿ ਲਾਗ ਦੇ ਘੱਟ ਮਾਮਲੇ ਸਾਹਮਣੇ ਆ ਰਹੇ ਹਨ।’’
CORONA VIRUS
ਉਨ੍ਹਾਂ ਦਸਿਆ ਕਿ,‘‘ਸਾਡੇ ਵਿਸ਼ਲਸ਼ਣ ਅਨੁਸਾਰ ਕੋਰੋਨਾ ਦਾ ਸਿਖਰ ਫ਼ਰਵਰੀ ਤਕ ਆਉਣ ਵਾਲੇ 14 ਦਿਨਾਂ ਵਿਚ ਆ ਜਾਵੇਗਾ। ਇਸ ਤੋਂ ਪਹਿਲਾਂ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਕ ਫ਼ਰਵਰੀ ਤੋਂ 15 ਫ਼ਰਵਰੀ ਵਿਚਾਲੇ ਤੀਜੀ ਲਹਿਰ ਦਾ ਸਿਖਰ ਆਵੇਗਾ। ਦੇਸ਼ ਵਿਚ ਅੱਜ ਕੋਰੋਨਾ ਦੇ 3,33,533 ਮਾਮਲੇ ਆਏ ਹਨ।