ਬਰਫ਼ੀਲੀ ਪਹਾੜੀ 'ਤੇ ਜਵਾਨ ਨੇ ਇਕ ਹੱਥ ਨਾਲ ਮਾਰੇ ਡੰਡ, VIDEO ਹੋਈ ਵਾਇਰਲ
Published : Jan 24, 2022, 7:43 pm IST
Updated : Jan 24, 2022, 8:12 pm IST
SHARE ARTICLE
 One Handed Push Ups by army official in snowfall, VIDEO viral
One Handed Push Ups by army official in snowfall, VIDEO viral

ਬੀਐੱਸਐੱਫ ਨੇ ਪੁੱਛਿਆ- ਤੁਹਾਡੇ ਵਿਚੋਂ ਕਿੰਨੇ ਅਜਿਹਾ ਕਰ ਸਕਦੇ ਹਨ?

ਚੰਡੀਗੜ੍ਹ : ਪਹਾੜੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਰਫ਼ਬਾਰੀ ਦੌਰਾਨ ਵੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦਾ ਉਤਸ਼ਾਹ ਬੁਲੰਦ ਹੈ। ਕੜਾਕੇ ਦੀ ਠੰਢ ਵਿੱਚ ਵੀ ਜਵਾਨ ਮੋਰਚਾ ਸੰਭਾਲ ਰਹੇ ਹਨ। ਉਨ੍ਹਾਂ ਦਾ ਇੱਕੋ ਇੱਕ ਟੀਚਾ ਦੇਸ਼ ਦੀ ਰੱਖਿਆ ਕਰਨਾ ਹੈ। ਦੋ ਵੀਡੀਓ ਸ਼ੇਅਰ ਕਰਕੇ ਬੀਐਸਐਫ ਨੇ ਦੱਸਿਆ ਹੈ ਕਿ ਅਜਿਹੇ ਮਾੜੇ ਹਾਲਾਤ ਵਿੱਚ ਵੀ ਜਵਾਨਾਂ ਦਾ ਜਜ਼ਬਾ ਘੱਟ ਨਹੀਂ ਹੋਇਆ ਹੈ।

 One Handed Push Ups by army official in snowfall, VIDEO viralOne Handed Push Ups by army official in snowfall, VIDEO viral

ਪਹਿਲੀ ਵੀਡੀਓ ਵਿੱਚ ਸੀਮਾ ਸੁਰੱਖਿਆ ਬਲ ਦਾ ਜਵਾਨ 40 ਸਕਿੰਟਾਂ ਵਿੱਚ 47 ਪੁਸ਼ਅੱਪ ਕਰਦਾ ਹੈ ਤਾਂ ਦੂਜੇ ਵੀਡੀਓ 'ਚ ਦੂਸਰਾ ਜਵਾਨ ਇਕ ਹੱਥ ਨਾਲ ਪੁਸ਼ਅੱਪ ਕਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਸ਼ਿਮਲਾ ਵਿੱਚ ਕਈ ਸੜਕਾਂ ਜਾਮ ਹੋਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।

 One Handed Push Ups by army official in snowfall, VIDEO viralOne Handed Push Ups by army official in snowfall, VIDEO viral

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫ਼ਬਾਰੀ ਕਾਰਨ ਤਿੰਨ ਕੌਮੀ ਮਾਰਗਾਂ ਸਮੇਤ 731 ਛੋਟੀਆਂ ਅਤੇ ਵੱਡੀਆਂ ਸੜਕਾਂ ਬੰਦ ਹੋ ਗਈਆਂ ਹਨ। ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਰਾਬ ਮੌਸਮ ਕਾਰਨ ਬਿਜਲੀ ਦੇ ਟਰਾਂਸਫਾਰਮਰ ਬੰਦ ਹੋ ਗਏ ਹਨ। ਇਸ ਕਾਰਨ ਕਈ ਇਲਾਕਿਆਂ ਵਿੱਚ ਬਲੈਕ ਆਊਟ ਹੋ ਗਿਆ ਹੈ। ਪੁਲਿਸ ਅਤੇ ਰਾਹਤ ਟੀਮਾਂ ਸੜਕਾਂ 'ਤੇ ਪਈ ਬਰਫ਼ ਨੂੰ ਸਾਫ਼ ਕਰਨ 'ਚ ਲੱਗੀ ਹੋਈ ਹੈ। ਉਮੀਦ ਹੈ ਕਿ ਚੀਜ਼ਾਂ ਜਲਦੀ ਹੀ ਆਮ ਵਾਂਗ ਹੋ ਜਾਣਗੀਆਂ।

ਕਾਂਗੜਾ 'ਚ 2 ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ ਕਾਂਗੜਾ 'ਚ ਟ੍ਰੈਕਿੰਗ ਲਈ ਗਏ 4 ਸੈਲਾਨੀ ਭਾਰੀ ਬਰਫ਼ਬਾਰੀ 'ਚ ਫਸ ਗਏ। ਦੇਰ ਸ਼ਾਮ ਤੱਕ ਉਹ ਵਾਪਸ ਨਹੀਂ ਪਰਤੇ। ਅਗਲੇ ਦਿਨ ਪਤਾ ਲੱਗਾ ਕਿ ਉਨ੍ਹਾਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ ਅਤੇ ਦੋ ਲੜਕੇ ਜ਼ਿੰਦਾ ਮਿਲੇ ਹਨ। ਦੋਵਾਂ ਦੀ ਹਾਲਤ ਸਥਿਰ ਹੈ, ਉਨ੍ਹਾਂ ਦਾ ਸਥਾਨਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

 One Handed Push Ups by army official in snowfall, VIDEO viralOne Handed Push Ups by army official in snowfall, VIDEO viral

ਵਾਦੀਆਂ ਵਿੱਚ ਬਰਫ਼ਬਾਰੀ ਦਾ ਆਨੰਦ ਲੈਣ ਲਈ ਦੂਰ-ਦੂਰ ਤੋਂ ਸੈਲਾਨੀ ਪਹੁੰਚ ਰਹੇ ਹਨ । ਬਰਫ਼ਬਾਰੀ ਦਾ ਨਜ਼ਾਰਾ ਸੈਲਾਨੀਆਂ ਲਈ ਬਹੁਤ ਆਕਰਸ਼ਕ ਹੁੰਦਾ ਹੈ। ਬਰਫ਼ ਦੀ ਚਾਦਰ ਵਿੱਚ ਢਕੇ ਇਨ੍ਹਾਂ ਮੈਦਾਨਾਂ ਦੀ ਖ਼ੂਬਸੂਰਤੀ ਵੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਮੀਂਹ ਕਾਰਨ ਸੈਲਾਨੀਆਂ ਨੂੰ ਵੀ ਕੁਝ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

 

 

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement