ਗਰੀਬ ਲੋਕ ਮੋਦੀ ਸਰਕਾਰ ਦੀ 'ਆਰਥਿਕ ਮਹਾਮਾਰੀ' ਦੇ ਸ਼ਿਕਾਰ - ਰਾਹੁਲ ਗਾਂਧੀ
Published : Jan 24, 2022, 4:05 pm IST
Updated : Jan 24, 2022, 4:05 pm IST
SHARE ARTICLE
Rahul Gandhi
Rahul Gandhi

ਕੋਰੋਨਾ ਮਹਾਮਾਰੀ ਪੂਰੇ ਦੇਸ਼ ਨੇ ਝੱਲੀ ਪਰ ਗਰੀਬ ਵਰਗ ਅਤੇ ਮੱਧਮ ਵਰਗ ਮੋਦੀ ਸਰਕਾਰ ਦੀ ਆਰਥਿਕ ਮਹਾਮਾਰੀ ਦੇ ਵੀ ਸ਼ਿਕਾਰ ਹਨ।

 

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਫਿਰ ਟਵੀਟ ਕਰ ਕੇ ਮੋਦੀ ਸਰਕਾਰ 'ਤੇ ਤੰਜ਼ ਕੱਸਿਆ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਕੋਰੋਨਾ ਵਾਇਰਸ ਮਹਾਮਾਰੀ ਪੂਰੇ ਦੇਸ਼ ਨੇ ਝੱਲੀ ਪਰ ਗਰੀਬ ਅਤੇ ਮੱਧਮ ਵਰਗ ਦੇ ਲੋਕ ਨਰਿੰਦਰ ਮੋਦੀ ਸਰਕਾਰ ਦੀ 'ਆਰਥਿਕ ਮਹਾਮਾਰੀ' ਦੇ ਵੀ ਸ਼ਿਕਾਰ ਹੋਏ। ਉਨ੍ਹਾਂ ਨੇ ਅਪਣੇ ਟਵੀਟ ਵਿਚ ਇਕ ਖ਼ਬਰ ਦਾ ਵੀ ਹਵਾਲਾ ਦਿੱਤਾ।

file photo     

ਉਹਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਪੂਰੇ ਦੇਸ਼ ਨੇ ਝੱਲੀ ਪਰ ਗਰੀਬ ਵਰਗ ਅਤੇ ਮੱਧਮ ਵਰਗ ਮੋਦੀ ਸਰਕਾਰ ਦੀ ਆਰਥਿਕ ਮਹਾਮਾਰੀ ਦੇ ਵੀ ਸ਼ਿਕਾਰ ਹਨ। ਅਮੀਰ-ਗਰੀਬ ਦਰਮਿਆਨ ਵਧਦੀ ਇਹ ਖੱਡ ਖੋਦਣ ਦਾ ਸਿਹਰਾ ਕੇਂਦਰ ਸਰਕਾਰ ਨੂੰ ਜਾਂਦਾ ਹੈ।'' ਰਾਹੁਲ ਗਾਂਧੀ ਨੇ ਜੋ ਖ਼ਬਰ ਸਾਂਝੀ ਕੀਤੀ, ਉਸ 'ਚ ਇਕ ਤਾਜ਼ਾ ਅਧਿਐਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬੀਤੇ 5 ਸਾਲਾਂ 'ਚ ਸਭ ਤੋਂ ਗਰੀਬ 20 ਫੀਸਦੀ ਭਾਰਤੀ ਪਰਿਵਾਰਾਂ ਦੀ ਸਾਲਾਨਾ ਘਰੇਲੂ ਆਮਦਨ ਕਰੀਬ 53 ਫੀਸਦੀ ਘੱਟ ਹੋ ਗਈ।

file photo 

ਇਸੇ ਤਰ੍ਹਾਂ ਮੱਧਮ ਵਰਗ ਦੇ 20 ਫੀਸਦੀ ਲੋਕਾਂ ਦੀ ਘਰੇਲੂ ਆਮਦਨ ਵੀ 32 ਫੀਸਦੀ ਘੱਟ ਹੋਈ ਹੈ। ਇਸ ਖ਼ਬਰ ਅਨੁਸਾਰ, ਬੀਤੇ 5 ਸਾਲਾਂ ਦੌਰਾਨ ਦੇਸ਼ ਦੇ ਸਭ ਤੋਂ ਅਮੀਰ 20 ਫੀਸਦੀ ਲੋਕਾਂ ਦੀ ਆਮਦਨ 39 ਫੀਸਦੀ ਵਧੀ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਇਸ ਖ਼ਬਰ ਨੂੰ ਲੈ ਕੇ ਟਵੀਟ ਕੀਤਾ ਤੇ ਲਿਖਿਆ ''ਮੋਦੀ ਸਰਕਾਰ ਸਿਰਫ਼ ਅਮੀਰਾਂ ਲਈ ਹੈ! ਇਹ ਹੁਣ ਸਾਹਮਣੇ ਹੈ- ਗਰੀਬ ਹੋਰ ਗਰੀਬ- 'ਹਮ ਦੋ ਹਮਾਰੇ ਦੋ' ਦੀ ਚਾਂਦੀ। ਪਿਛਲੇ 5 ਸਾਲਾਂ 'ਚ- ਸਭ ਤੋਂ ਗਰੀਬ ਲੋਕਾਂ ਦੀ ਆਮਦਨ 53 ਫੀਸਦੀ ਘੱਟ, ਮੱਧਮ ਵਰਗ ਦੀ ਆਮਦਨ 32 ਫੀਸਦੀ ਘੱਟ, ਅਮੀਰਾਂ ਦੀ ਆਮਦਨ 39 ਫੀਸਦੀ ਵਧੀ। ਗਰੀਬ-ਮੱਧਮ ਵਰਗ 'ਤੇ ਮਾਰ, ਮੋਦੀ ਸਰਕਾਰ ਹੈ ਅਮੀਰਾਂ ਦੀ ਸਰਕਾਰ!''
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement