52 ਦਿਨਾਂ ਬਾਅਦ ਘਰ ਪਰਤਿਆ ਲਾਪਤਾ CRPF ਜਵਾਨ: ਕਿਹਾ- ਪਤਨੀ ਕਰਦੀ ਸੀ ਤਸ਼ੱਦਦ
Published : Jan 24, 2023, 3:05 pm IST
Updated : Jan 24, 2023, 3:05 pm IST
SHARE ARTICLE
Missing CRPF jawan returned home after 52 days: said- wife used to torture
Missing CRPF jawan returned home after 52 days: said- wife used to torture

ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿੱਚ ਸਥਿਤ ਸੀਆਰਪੀਐਫ ਦੀ 80ਵੀਂ ਬਟਾਲੀਅਨ ਦਾ ਲਾਪਤਾ ਸਿਪਾਹੀ 52 ਦਿਨਾਂ ਬਾਅਦ ਘਰ ਪਰਤ ਆਇਆ...

 

ਛੱਤੀਸਗੜ੍ਹ - ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿੱਚ ਸਥਿਤ ਸੀਆਰਪੀਐਫ ਦੀ 80ਵੀਂ ਬਟਾਲੀਅਨ ਦਾ ਲਾਪਤਾ ਸਿਪਾਹੀ 52 ਦਿਨਾਂ ਬਾਅਦ ਘਰ ਪਰਤ ਆਇਆ ਹੈ। ਜਵਾਨ ਨਿਰਮਲ ਕਟਾਰੀਆ ਘਰੋਂ ਭੱਜ ਕੇ ਮੱਧ ਪ੍ਰਦੇਸ਼ ਵਿੱਚ ਰਹਿ ਰਿਹਾ ਸੀ। ਜਗਦਲਪੁਰ ਪਰਤਣ ਤੋਂ ਬਾਅਦ ਜਵਾਨ ਨੇ ਘਰ ਛੱਡਣ ਦਾ ਕਾਰਨ ਪਰਿਵਾਰਕ ਕਾਰਨ ਦੱਸਿਆ।

ਜਵਾਨ ਮੁਤਾਬਕ ਉਸ ਦੀ ਪਤਨੀ ਹਿਨਾ ਕਟਾਰੀਆ ਉਸ 'ਤੇ ਤਸ਼ੱਦਦ ਕਰਦੀ ਸੀ। ਕੁੱਟਣ ਲਈ ਦੌੜਦੀ ਸੀ। ਉਹ ਆਪਣੀ ਪਤਨੀ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆ ਚੁੱਕਾ ਸੀ। ਇਸ ਲਈ ਉਹ ਘਰ ਛੱਡ ਕੇ ਚਲਾ ਗਿਆ। ਹਾਲਾਂਕਿ ਜਵਾਨ ਦੀ ਪਤਨੀ ਨੇ ਇਹ ਦੋਸ਼ ਝੂਠਾ ਦੱਸਿਆ ਹੈ।

ਨਿਰਮਲ ਕਟਾਰੀਆ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਾਡੇ ਪਤੀ-ਪਤਨੀ ਵਿਚਕਾਰ ਕੁਝ ਵੀ ਠੀਕ ਨਹੀਂ ਚੱਲ ਰਿਹਾ ਸੀ। ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਘਰ ਵਿੱਚ ਲੜਾਈ ਹੁੰਦੀ ਰਹਿੰਦੀ ਸੀ। ਪਰਿਵਾਰਕ ਕਲੇਸ਼ ਇੰਨਾ ਵੱਧ ਗਿਆ ਸੀ ਕਿ ਘਰ ਛੱਡ ਕੇ ਕਿਤੇ ਹੋਰ ਜਾ ਕੇ ਖੁਦਕੁਸ਼ੀ ਕਰ ਲਵਾ। ਇਸ ਕਾਰਨ ਉਹ 5 ਅਗਸਤ ਤੋਂ ਡਿਊਟੀ 'ਤੇ ਵੀ ਨਹੀਂ ਜਾ ਰਿਹਾ ਸੀ। ਨਿਰਮਲ ਕਟਾਰੀਆ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ਦੇ ਇੱਕ ਸ਼ਹਿਰ ਵਿੱਚ ਰਹਿ ਕੇ ਉਹ ਮਜ਼ਦੂਰੀ ਕਰ ਰਿਹਾ ਸੀ।

ਉਥੇ ਹੀ ਜਵਾਨ ਦੀ ਪਤਨੀ ਹਿਨਾ ਕਟਾਰੀਆ ਨੇ ਆਪਣੇ ਪਤੀ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਮਾਂ-ਬਾਪ ਤੋਂ ਪੈਸੇ ਮੰਗਦੇ ਸਨ। ਇਸ ਵਿੱਚ ਸਹੁਰਿਆਂ ਦਾ ਵੀ ਹੱਥ ਸੀ। ਆਰਥਿਕ ਤੰਗੀ ਅਤੇ ਕਰਜ਼ੇ ਕਾਰਨ ਉਸ ਨੇ ਘਰ ਛੱਡ ਦਿੱਤਾ ਸੀ। ਹੁਣ ਸਹੁਰਿਆਂ ਦੇ ਦਬਾਅ ਹੇਠ ਉਹ ਝੂਠੇ ਦੋਸ਼ ਲਗਾ ਰਹੇ ਹਨ। ਉਸ ਨੇ ਦੱਸਿਆ ਕਿ ਉਸ ਦਾ ਪਤੀ ਜਗਦਲਪੁਰ ਆ ਤਾਂ ਗਿਆ ਸੀ ਪਰ ਉਹ ਘਰ ਨਹੀਂ ਆਇਆ। ਦਰਅਸਲ ਕੁਝ ਦਿਨ ਪਹਿਲਾਂ ਵੀ ਔਰਤ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਪਤੀ 'ਤੇ ਆਪਣੇ ਨਾਨਕੇ ਘਰ ਤੋਂ ਪੈਸੇ ਲੈਣ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਸੀ।

ਜਵਾਨ ਨਿਰਮਲ ਕਟਾਰੀਆ 3 ਦਸੰਬਰ ਤੋਂ ਲਾਪਤਾ ਸੀ। ਪਤਨੀ ਨੇ ਬੋਧਘਾਟ ਥਾਣੇ 'ਚ ਜਵਾਨ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਪਤਨੀ ਨੇ ਉਸ ਸਮੇਂ ਮੀਡੀਆ ਨੂੰ ਇਹ ਵੀ ਦੱਸਿਆ ਸੀ ਕਿ ਪਤੀ 'ਤੇ 70 ਤੋਂ 80 ਹਜ਼ਾਰ ਰੁਪਏ ਦਾ ਕਰਜ਼ਾ ਹੈ। ਕਰਜ਼ੇ ਕਾਰਨ ਉਹ ਘਰੋਂ ਭੱਜ ਗਿਆ ਸੀ। ਔਰਤ ਨੇ ਦੱਸਿਆ ਕਿ ਜਗਦਲਪੁਰ ਪਰਤਣ ਤੋਂ ਕੁਝ ਦਿਨ ਪਹਿਲਾਂ ਪਤੀ ਨੇ ਇੰਸਟਾਗ੍ਰਾਮ 'ਤੇ ਵੱਖ-ਵੱਖ ਨਾਵਾਂ ਨਾਲ 3 ਆਈ.ਡੀ. ਬਣਾਈਆ। ਚੈਟ ਵਿਚ ਸਾਡੀ ਚੰਗੀ ਗੱਲਬਾਤ ਹੋਈ। ਹੁਣ ਇੱਥੇ ਆਉਣ ਤੋਂ ਬਾਅਦ ਉਹ ਮੀਡੀਆ ਦੇ ਸਾਹਮਣੇ ਕੁਝ ਵੀ ਇਲਜ਼ਾਮ ਲਗਾ ਰਹੇ ਹਨ।
 

Tags: crpf, missing

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement