
ਸਬ-ਡਵੀਜ਼ਨਲ ਮੈਜਿਸਟਰੇਟ ਦਸੂਹਾ ਨੂੰ ਜਾਂਚ ਕਰਨ ਦੇ ਦਿੱਤੇ ਆਦੇਸ਼
ਚੰਡੀਗੜ੍ਹ: ਹੁਸ਼ਿਆਰਪੁਰ ਦੇ ਪਿੰਡ ਮੁਹਾਦੀਪੁਰ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਪਿਉ ਪੁੱਤਰ ਵੱਲੋਂ ਕੀਤੀ ਖੁਦਕੁਸ਼ੀ ਤੋਂ ਬਾਅਦ ਪੰਜਾਬ ਸਰਕਾਰ ਨੇ ਆਦੇਸ਼ ਦਿੱਤੇ ਹਨ ਕਿ ਇਹ ਪਤਾ ਲਗਾਇਆ ਜਾਵੇ ਕਿ ਸਹਿਕਾਰੀ ਸੁਸਾਇਟੀ ਨੇ ਉਨ੍ਹਾਂ ਦਾ ਕਰਜ਼ਾ ਮੁਆਫ ਕਿਉਂ ਨਹੀਂ ਕੀਤਾ। ਇਹ ਪਤਾ ਲਗਾਉਣ ਲਈ ਸਮਾਂ-ਬੱਧ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
CM Capt. Amarinder Singhਸਬ-ਡਵੀਜ਼ਨਲ ਮੈਜਿਸਟਰੇਟ (ਐਸ.ਡੀ.ਐਮ.) ਦਸੂਹਾ ਨੂੰ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੇ ਇਹ ਜਾਂਚ ਕਰਨ ਲਈ ਕਿਹਾ ਹੈ ਕਿ ਸਬੰਧਤ ਸਹਿਕਾਰੀ ਸਭਾ ਨੇ ਪੰਜਾਬ ਸਰਕਾਰ ਦੀ 2017 ਦੀ ‘ਕਰਜ਼ਾ ਮੁਆਫੀ’ਸਕੀਮ ਤਹਿਤ ਉਕਤ ਕਿਸਾਨਾਂ ਦਾ ਕਰਜ਼ਾ ਮੁਆਫ ਕਿਉਂ ਨਹੀਂ ਕੀਤਾ । ਸ਼ੁੱਕਰਵਾਰ ਦੀ ਰਾਤ ਨੂੰ ਕਿਸਾਨ ਜਗਤਾਰ ਸਿੰਘ ਬਾਜਵਾ (70),ਜੋ ਕਿ 20 ਸਾਲਾਂ ਤੋਂ ਸਰਬਸੰਮਤੀ ਨਾਲ ਉਸ ਪਿੰਡ ਦਾ ਸਰਪੰਚ ਰਿਹਾ ਸੀ
photoਅਤੇ ਇਸ ਵੇਲੇ ਪਿੰਡ ਦਾ ਨੰਬਰਦਾਰ ਸੀ ਅਤੇ ਉਸਦੇ ਪੁੱਤਰ,ਕਿਰਪਾਲ ਸਿੰਘ ਬਾਜਵਾ (40) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਸੀ । ਜਦੋਂ ਕਿ ਬੇਟੇ ਕੋਲ ਇਕ ਏਕੜ ਜ਼ਮੀਨ ਸੀ,ਉਸਦੇ ਪਿਤਾ ਕੋਲ 7-ਕਨਾਲ (ਇਕ ਏਕੜ ਵਿਚ 8 ਕਨਾਲ ਜ਼ਮੀਨ ਹੈ) । ਦੋਵਾਂ ਨੇ ਉਸਮਾਨ ਸ਼ੈਦ ਪਿੰਡ ਦੀ ਮਲਟੀਪਰਪਜ਼ ਕੋਆਪਰੇਟਿਵ ਸੁਸਾਇਟੀ ਤੋਂ ਵਿਅਕਤੀਗਤ ਕਰਜ਼ੇ ਲਏ ਹੋਏ ਸਨ ਅਤੇ ਉਨ੍ਹਾਂ ਦੇ ਕਰਜ਼ਿਆਂ ਦੀ ਰਾਸ਼ੀ ਰੁਪਏ 1.67 ਲੱਖ ਸੀ।