
ਮੰਡੀ, 13 ਅਗੱਸਤ : ਪਠਾਨਕੋਟ-ਮੰਡੀ ਰਾਸ਼ਟਰੀ ਰਾਜਮਾਰਗ 'ਤੇ ਸਨਿਚਰਵਾਰ ਦੇਰ ਰਾਤ ਕਰੀਬ ਇਕ ਵਜੇ ਢਿੱਗਾਂ ਡਿੱਗਣ ਕਾਰਨ ਕਾਫ਼ੀ ਨੁਕਸਾਨ ਹੋਇਆ।
ਮੰਡੀ, 13 ਅਗੱਸਤ : ਪਠਾਨਕੋਟ-ਮੰਡੀ ਰਾਸ਼ਟਰੀ ਰਾਜਮਾਰਗ 'ਤੇ ਸਨਿਚਰਵਾਰ ਦੇਰ ਰਾਤ ਕਰੀਬ ਇਕ ਵਜੇ ਢਿੱਗਾਂ ਡਿੱਗਣ ਕਾਰਨ ਕਾਫ਼ੀ ਨੁਕਸਾਨ ਹੋਇਆ। ਇਥੇ ਅਚਾਨਕ ਖਿਸਕੀ ਪਹਾੜੀ ਕਾਰਨ ਪੂਰਾ ਪਿੰਡ ਹੀ ਮਲਬੇ ਹੇਠ ਦਬ ਗਿਆ। ਮਲਬੇ ਦੀ ਲਪੇਟ ਵਿਚ ਹਿਮਾਚਲ ਦੀਆਂ ਦੋ ਬਸਾਂ ਵੀ ਯਾਤਰੀਆਂ ਸਮੇਤ ਆ ਗਈਆਂ। ਮਲਬੇ ਵਿਚੋਂ ਹੁਣ ਤਕ 46 ਲਾਸ਼ਾਂ ਕਢੀਆਂ ਜਾ ਚੁੱਕੀਆਂ ਹਨ ਜਦਕਿ ਕਈ ਸਵਾਰੀਆਂ ਹਾਲੇ ਮਲਬੇ ਵਿਚ ਹੀ ਹਨ। 50 ਤੋਂ ਵੱਧ ਵਿਅਕਤੀਆਂ ਦੇ ਮਰਨ ਦੀ ਸੰਭਾਵਨਾ ਹੈ।
ਜਿਉਂ ਹੀ ਇਹ ਬਸਾਂ ਕੋਟਰੋਪੀ ਲਾਗੇ ਪਹੁੰਚੀਆਂ ਤਾਂ ਉਹ ਪਹਿਲਾਂ ਤੋਂ ਹੀ ਡਿੱਗ ਰਹੀਆਂ ਢਿੱਗਾਂ ਦੀ ਲਪੇਟ ਵਿਚ ਆ ਗਈਆਂ। ਕਿਹਾ ਜਾ ਰਿਹਾ ਹੈ ਕਿ ਕੁੱਝ ਵਾਹਨ ਵੀ ਮਲਬੇ ਵਿਚ ਦੱਬ ਗਏ। ਹਾਦਸੇ ਮਗਰੋਂ ਚੰਬਾ ਮਨਾਲੀ ਰੂਟ ਦੀ ਬੱਸ ਵਿਚੋਂ ਕਰੀਬ 15 ਮਿੰਟ ਪਹਿਲਾਂ 'ਬਚਾਉ ਬਚਾਉ' ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਕਲ ਬੱਦਲ ਫਟ ਜਾਣ ਕਾਰਨ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਤਮਾਮ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਹਾਦਸੇ ਵਾਲੀ ਥਾ ਦਾ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਵੀ ਦੌਰਾ ਕੀਤਾ। ਇਸ ਦੌਰਾਨ ਸਰਕਾਰ ਨੇ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਵਾਰਾਂ ਨੂੰ ਪੰਜ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਦੇ ਕਈ ਮੰਤਰੀ ਮੌਕੇ 'ਤੇ ਪਹੁੰਚ ਗਏ ਹਨ। ਅਧਿਕਾਰੀਆਂ ਨੇ ਦਸਿਆ ਕਿ ਮੁੱਖ ਮੰਤਰੀ ਨੇ ਪੀੜਤ ਪਰਵਾਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਹਰ ਸੰਭਵ ਮਦਦ
ਦੇਣ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਜ਼ਖ਼ਮੀ ਯਾਤਰੀਆਂ ਦੇ ਇਲਾਜ ਦਾ ਖ਼ਰਚਾ ਆਪ ਕਰੇਗੀ। ਹਿਮਾਚਲ ਪ੍ਰਦੇਸ਼ ਦੇ ਟਰਾਂਸਪੋਰਟ ਮੰਤਰੀ ਜੀ ਐਸ ਬਾਲੀ ਨੇ ਦਸਿਆ ਕਿ ਮਰਨ ਵਾਲਿਆਂ ਦੀ ਗਿਣਤੀ 50 ਹੋ ਸਕਦੀ ਹੈ। ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। (ਏਜੰਸੀ)