ਪੁਲਵਾਮਾ 'ਚ ਮੁਕਾਬਲਾ ਲਸ਼ਕਰ ਕਮਾਂਡਰ ਅਯੂਬ ਲਲਹਾਰੀ ਹਲਾਕ
Published : Aug 16, 2017, 5:32 pm IST
Updated : Mar 24, 2018, 12:56 pm IST
SHARE ARTICLE
Commander
Commander

ਪਾਕਿਸਤਾਨੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਨਿਯੰਤਰਣ ਰੇਖਾ ਲਾਗੇ ਗੋਲੀਬਾਰੀ ਕੀਤੀ। ਇਸ ਇਲਾਕੇ ਵਿਚ ਅਗਲੀਆਂ ਚੌਕੀਆਂ ਅਤੇ ਸਿਵਲੀਅਨ ਇਲਾਕਿਆਂ ਨੂੰ ਨਿਸ਼ਾਨਾ..


ਸ੍ਰੀਨਗਰ, 16 ਅਗੱਸਤ : ਪਾਕਿਸਤਾਨੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਨਿਯੰਤਰਣ ਰੇਖਾ ਲਾਗੇ ਗੋਲੀਬਾਰੀ ਕੀਤੀ। ਇਸ ਇਲਾਕੇ ਵਿਚ ਅਗਲੀਆਂ ਚੌਕੀਆਂ ਅਤੇ ਸਿਵਲੀਅਨ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਭਾਰਤੀ ਫ਼ੌਜ ਨੇ ਵੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿਤਾ ਹੈ। ਰਖਿਆ ਬੁਲਾਰੇ ਨੇ ਦਸਿਆ, 'ਪਾਕਿਸਤਾਨੀ ਫ਼ੌਜ ਨੇ ਨਿਯੰਤਰਣ ਰੇਖਾ ਲਾਗੇ ਪੁੰਛ ਖੇਤਰ ਵਿਚ ਅੱਜ ਤੜਕੇ ਕਰੀਬ 5.34 ਵਜੇ ਛੋਟੇ ਹਥਿਆਰਾਂ ਅਤੇ ਮੋਰਟਾਰ ਨਾਲ ਗੋਲੀਬਾਰੀ ਕੀਤੀ। ਇਸੇ ਦੌਰਾਨ ਪੁਲਵਾਮਾ ਵਿਚ ਫ਼ੌਜ ਅਤੇ ਅਤਿਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਜਿਸ ਵਿਚ ਲਸ਼ਕਰ ਦਾ ਕਮਾਂਡਰ ਅਯੂਬ ਲਲਾਹਾਰੀ ਮਾਰਿਆ ਗਿਆ। ਫ਼ੌਜ ਨੂੰ ਇਸ ਦੀ ਲੰਮੇ ਸਮੇਂ ਤੋਂ ਭਾਲ ਸੀ ਅਤੇ ਇਸ ਦਾ ਨਾਮ ਸੱਭ ਤੋਂ ਲੋੜੀਂਦੇ ਅਤਿਵਾਦੀਆਂ ਦੀ ਸੂਚੀ ਵਿਚ ਸ਼ਾਮਲ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਕ੍ਰਿਸ਼ਨਾਘਾਟੀ, ਨੌਸ਼ੇਰਾ, ਮਨਕੋਟ ਅਤੇ ਉੱਤਰ ਕਸ਼ਮੀਰ ਵਿਚ ਚਾਰ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਸੀ ਜਿਸ ਵਿਚ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ। ਪਾਕਿਸਤਾਨੀ ਫ਼ੌਜ ਨੇ 12 ਅਗੱਸਤ ਨੂੰ ਕ੍ਰਿਸ਼ਨਾਘਾਟੀ ਅਤੇ ਪੁੰਛ ਸੈਕਟਰਾਂ ਵਿਚ ਅਗਲੀਆਂ ਚੌਕੀਆਂ 'ਤੇ ਗੋਲੀਬਾਰੀ ਕੀਤੀ। ਗੋਲੀਬਾਰੀ ਵਿਚ  ਨਾਇਬ ਸੂਬੇਦਾਰ ਜਗਰਾਮ ਸਿੰਘ ਤੋਮਰ ਵੀ ਸ਼ਹੀਦ ਹੋ ਗਿਆ ਸੀ।
(ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement