ਨੀਰਵ ਮੋਦੀ ਦੇ ਠਿਕਾਣਿਆਂ 'ਤੇ ਛਾਪੇ ਦੌਰਾਨ 10 ਕਰੋੜ ਦੀ ਅੰਗੂਠੀ ਤੇ 1.40 ਕਰੋੜ ਦੀ ਘੜੀ ਮਿਲੀ
Published : Mar 24, 2018, 3:24 pm IST
Updated : Mar 24, 2018, 3:35 pm IST
SHARE ARTICLE
Nirav Modi
Nirav Modi

ਪੀਐਨਬੀ ਦੇ ਨਾਲ 11,300 ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਨੀਰਵ ਮੋਦੀ ਆਲੀਸ਼ਾਨ ਜ਼ਿੰਦਗੀ ਜੀ  ਰਹੇ ਸਨ।

ਮੁੰਬਈ: ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਨਾਲ 11,300 ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਨੀਰਵ ਮੋਦੀ ਆਲੀਸ਼ਾਨ ਜ਼ਿੰਦਗੀ ਜੀ  ਰਹੇ ਸਨ। ਇਸ ਨਾਲ ਜੁੜੇ ਕੁੱਝ ਹੋਰ ਪ੍ਰਮਾਣ ਉਨ੍ਹਾਂ ਦੇ ਘਰ ਦੀ ਛਾਣਬੀਣ ਤੋਂ ਬਾਅਦ ਮਿਲੇ ਹਨ। ਇੰਨਾ ਵੱਡਾ ਘਪਲਾ ਕਰਨ ਵਾਲਾ ਸ਼ਖਸ ਮਹਿੰਗੀਆਂ ਕਾਰਾਂ ਦੇ ਨਾਲ - ਨਾਲ ਕੀਮਤੀ ਘੜੀਆਂ ਅਤੇ ਅੰਗੂਠੀਆਂ ਦਾ ਵੀ ਸ਼ੌਕੀਨ ਸੀ, ਜਿਨ੍ਹਾਂ ਦੀ ਕੀਮਤ ਕਰੋੜਾਂ ਵਿਚ ਹੈ। ਮੁੰਬਈ ਸਥਿਤ ਨੀਰਵ ਮੋਦੀ ਦੇ ਘਰ ਤੋਂ 10 ਕਰੋੜ ਰੁਪਏ ਦੀ ਅੰਗੂਠੀ ਅਤੇ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਘੜੀ ਬਰਾਮਦ ਕੀਤੀ ਗਈ ਹੈ। Nirav ModiNirav Modiਈਡੀ ਅਤੇ ਸੈਂਟਰਲ ਬਿਊਰੋ ਆਫ਼ ਇੰਵੈਸਟੀਗੇਸ਼ਨ (ਸੀਬੀਆਈ) ਪਿਛਲੇ ਤਿੰਨ ਦਿਨਾਂ ਤੋਂ ਨੀਰਵ ਮੋਦੀ ਦੇ ਘਰ ਦੀ ਛਾਣਬੀਣ ਕਰ ਰਹੀ ਸੀ। ਲੰਮੀ ਚਲੀ ਜਾਂਚ ਵਿਚ ਕਈ ਕੀਮਤੀ ਚੀਜਾਂ ਮਿਲੀਆਂ ਹਨ। ਕਈ ਪੁਰਾਤਨ ਗਹਿਣੇ ਅਤੇ ਪੇਂਟਿੰਗਸ ਮਿਲੀਆਂ ਹਨ ਜਿਨ੍ਹਾਂ ਦੀ ਕੀਮਤ ਕਰੋੜਾਂ ਵਿਚ ਹੈ। ਨਾਲ ਹੀ 1.40 ਲੱਖ ਰੁਪਏ ਦੀ ਘੜੀ ਅਤੇ 10 ਕਰੋੜ ਰੁਪਏ ਦੀ ਅੰਗੂਠੀ ਬਰਾਮਦ ਹੋਈ।  PNBPNBਨੀਰਵ ਮੋਦੀ ਨਾਲ ਜੁੜੀਆਂ ਕਈ ਚੀਜਾਂ ਨੂੰ ਪਹਿਲਾਂ ਵੀ ਜਬਤ ਕੀਤਾ ਗਿਆ ਸੀ। ਤਦ ਈਡੀ ਨੇ ਕਈ ਕੀਮਤੀ ਘੜੀਆਂ ਬਰਾਮਦ ਕੀਤੀਆਂ ਸਨ। ਇਨ੍ਹਾਂ ਨੂੰ 176 ਸਟੀਲ ਦੀਆਂ ਅਲਮਾਰੀਆਂ ਅੰਦਰ 158 ਡੱਬਿਆਂ ਅਤੇ 60 ਪਲਾਸਟਿਕ ਦੇ ਬਕਸਿਆਂ ਵਿਚ ਭਰ ਕੇ ਰਖਿਆ ਗਿਆ ਸੀ।  Nirav ModiNirav Modiਨੀਰਵ ਅਤੇ ਉਨ੍ਹਾਂ ਦੀ ਕੰਪਨੀਆਂ ਦੀ 9 ਮਹਿੰਗੀਆਂ ਆਲੀਸ਼ਾਨ ਕਾਰਾਂ ਨੂੰ ਵੀ ਜਬਤ ਕੀਤਾ ਜਾ ਚੁਕਿਆ ਹੈ। ਉਨ੍ਹਾਂ ਕਾਰਾਂ ਵਿਚ ਕਰੀਬ 6 ਕਰੋੜ ਰੁਪਏ ਦੀ ਰੋਲਜ ਰਾਇਲ ਗੋਸਟ ਵੀ ਸ਼ਾਮਲ ਹੈ। ਫਿਲਹਾਲ ਦੋਵੇਂ ਅਪਣੇ ਬਾਕੀ ਪਰਵਾਰ ਦੇ ਨਾਲ ਦੇਸ਼ ਤੋਂ ਬਾਹਰ ਹਨ। ਦੋਹਾਂ ਨੇ ਜਾਂਚ ਵਿਚ ਸਹਿਯੋਗ ਕਰਨ ਅਤੇ ਭਾਰਤ ਪਰਤਣ ਤੋਂ ਵੀ ਮਨ੍ਹਾ ਕਰ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement