ਫ਼ੈਸਲੇ ਤੋਂ ਬਾਅਦ ਲਾਲੂ ਨੂੰ ਹਸਪਤਾਲ 'ਚ ਮਿਲਣ ਪਹੁੰਚੇ ਸ਼ਤਰੂਘਨ ਸਿਨ੍ਹਾ
Published : Mar 24, 2018, 5:04 pm IST
Updated : Mar 24, 2018, 5:04 pm IST
SHARE ARTICLE
shatrughan sinha meets lalu
shatrughan sinha meets lalu

ਅਪਣੀ ਹੀ ਸਰਕਾਰ ਲਈ ਮੁਸੀਬਤ ਖੜੀ ਕਰਨ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਸ਼ਤਰੂਘਨ ਸਿਨ੍ਹਾ ਨੇ ਇਕ ਵਾਰ ਫ਼ਿਰ ਪਾਰਟੀ ਲਈ ਅਸਹਿਜ ਸਥਿਤੀ ਪੈਦਾ ਕਰ ਦਿਤੀ...

ਰਾਂਚੀ : ਅਪਣੀ ਹੀ ਸਰਕਾਰ ਲਈ ਮੁਸੀਬਤ ਖੜੀ ਕਰਨ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਸ਼ਤਰੂਘਨ ਸਿਨ੍ਹਾ ਨੇ ਇਕ ਵਾਰ ਫ਼ਿਰ ਪਾਰਟੀ ਲਈ ਅਸਹਿਜ ਸਥਿਤੀ ਪੈਦਾ ਕਰ ਦਿਤੀ ਹੈ। ਦਰਅਸਲ, ਚਾਰਾ ਘੁਟਾਲਾ ਦੇ ਚੌਥੇ ਮਾਮਲੇ 'ਚ ਆਰ.ਜੇ.ਡੀ. ਮੁਖੀ ਲਾਲੂ ਯਾਦਵ ਨੂੰ 7-7 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਕੁਝ ਦੇਰ ਬਾਅਦ ਹੀ ਭਾਜਪਾ ਦੇ 'ਸ਼ਤਰੂ' ਉਨ੍ਹਾਂ ਨੂੰ ਮਿਲਣ ਲਈ ਆਰ.ਆਈ. ਐੈਮ.ਐੈਸ. ਹਸਪਤਾਲ ਪਹੁੰਚ ਗਏ। ਜਿਥੇ ਉਨ੍ਹਾਂ ਨੇ ਲਾਲੂ ਦੀ ਖੂਬ ਪ੍ਰਸ਼ੰਸ਼ਾ ਵੀ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਨਤਾ ਦਾ ਅਸ਼ੀਰਵਾਦ ਲਾਲੂ ਯਾਦਵ ਦੇ ਨਾਲ ਹੈ। 

shatrughan sinha meets lalushatrughan sinha meets lalu

ਇਨ੍ਹਾਂ 'ਚ ਕੁੱਝ ਦੇਰ ਪਹਿਲਾਂ ਹੀ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਲਾਲੂ ਦੇ ਵਿਰੁਧ ਫ਼ੈਸਲੇ 'ਤੇ ਤਿੱਖੇ ਅੰਦਾਜ਼ 'ਚ 'ਜੈਸੀ ਕਰਨੀ ਵੈਸੀ ਭਰਨੀ' ਕਿਹਾ ਸੀ। ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਸ਼ਤਰੂਘਨ ਸਿਨ੍ਹਾ ਨਾਲ ਕਾਂਗਰਸ ਦੇ ਨੇਤਾ ਅਤੇ ਸਾਬਕਾ ਮੰਤਰੀ ਸੁਬੋਧ ਕਾਂਤ ਸਹਾਏ ਅਤੇ ਐੈਸ.ਪੀ. ਦੇ ਸਾਬਕਾ ਸੰਸਦ ਕਿਰਨਮਯਾ ਨੰਦਾ ਵੀ ਸਨ। ਅਜਿਹੇ 'ਚ ਇਸ ਮੁਲਾਕਾਤ ਤੋਂ ਬਾਅਦ ਰਾਜਨੀਤਕ ਗਲਿਆਰਿਆਂ 'ਚ ਤਰ੍ਹਾਂ-ਤਰ੍ਹਾਂ ਦੀ ਚਰਚਾਂ ਸ਼ੁਰੂ ਹੋ ਗਈ ਹੈ।

shatrughan sinha meets lalushatrughan sinha meets lalu

ਦਸਿਆ ਜਾ ਰਿਹਾ ਹੈ ਕਿ ਐੈਸ.ਪੀ. ਮੁਖੀ ਅਖਿਲੇਸ਼ ਯਾਦਵ ਨੇ ਨੰਦਾ ਨੂੰ ਲਾਲੂ ਦੀ ਹਾਲ-ਚਾਲ ਜਾਣਨ ਲਈ ਭੇਜਿਆ ਸੀ। ਭਾਵੇਂ ਸ਼ਤਰੂਘਨ ਸਿਨ੍ਹਾ ਨੇ ਇਸ ਨੂੰ ਰਾਜਨੀਤਿਕ ਮੁਲਾਕਾਤ ਨਹੀਂ ਦਸੀ ਹੈ ਪਰ ਇਸ ਦੇ ਤੀਜੇ ਮੋਰਚੇ ਦੇ ਲਿਹਾਜ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਜਪਾ ਨੇਤਾ ਸ਼ਤਰੂਘਨ ਸਿਨ੍ਹਾ ਨੇ ਲਾਲੂ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਰਚਾ ਵੀ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement