
ਲਾਕਡਾਊਨ ਦੇ ਆਦੇਸ਼ ਦਾ ਉਲੰਘਣ ਕਰ ਰਹੇ ਲੋਕਾਂ ਤੇ ਪੀਐਮ ਮੋਦੀ ਦੀ ਨਰਾਜ਼ਗੀ...
ਨਵੀਂ ਦਿੱਲੀ: ਸਰਕਾਰ ਵੱਲੋਂ ਲਾਕਡਾਊਨ ਕਰ ਦਿੱਤਾ ਗਿਆ ਹੈ ਪਰ ਲੋਕ ਇਸ ਦੀ ਪੂਰੀ ਗੰਭੀਰਤਾ ਨਾਲ ਪਾਲਣਾ ਨਹੀਂ ਕਰ ਰਹੇ। ਹੁਣ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਲੋਕ ਲਾਕਡਾਊਨ ਦੀ ਪਾਲਣਾ ਨਹੀਂ ਕਰ ਰਹੇ ਉਹਨਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇ ਕਿਸੇ ਨੇ ਲਾਕਡਾਊਨ ਦੌਰਾਨ ਗੈਰਜ਼ਰੂਰੀ ਕੰਮ ਲਈ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਭੀੜ ਇਕੱਠੀ ਕੀਤੀ ਤਾਂ ਉਸ ਨੂੰ ਛੇ ਮਹੀਨਿਆਂ ਦੀ ਜੇਲ੍ਹ ਜਾਂ ਹਜ਼ਾਰ ਰੁਪਏ ਦਾ ਜ਼ੁਰਮਾਨਾ ਜਾਂ ਫਿਰ ਦੇਵੋਂ ਹੋ ਸਕਦੇ ਹਨ।
Lockdown
ਲਾਕਡਾਊਨ ਦੇ ਆਦੇਸ਼ ਦਾ ਉਲੰਘਣ ਕਰ ਰਹੇ ਲੋਕਾਂ ਤੇ ਪੀਐਮ ਮੋਦੀ ਦੀ ਨਰਾਜ਼ਗੀ ਦੇ ਤਤਕਾਲ ਬਾਅਦ ਕੇਂਦਰ ਵੱਲੋਂ ਰਾਜਾਂ ਨੂੰ ਕਿਹਾ ਗਿਆ ਕਿ ਲਾਕਡਾਊਨ ਲਾਗੂ ਕਰਨ ਲਈ ਕਾਨੂੰਨੀ ਪ੍ਰਬੰਧ ਅਪਣਾਉਣ। ਕੇਂਦਰ ਦੇ ਨਿਰਦੇਸ਼ ਤੋਂ ਬਾਅਦ ਹਲਾਤਾਂ ਨਾਲ ਨਿਪਟਣ ਲਈ ਸੋਮਵਾਰ ਸ਼ਾਮ ਤਕ ਪੰਜਾਬ, ਮਹਾਰਾਸ਼ਟਰ, ਪੁਡੁਚੇਰੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਕਰਫਿਊ ਦਾ ਐਲਾਨ ਕੀਤਾ ਸੀ।
Lockdown
ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਵੀ ਕਈ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਉਹਨਾਂ ਅੱਗੇ ਕਿਹਾ ਕਿ ਲੋਕ ਇਸ ਗੱਲ ਨੂੰ ਸਮਝਣ ਅਤੇ ਅਪਣਾ ਤੇ ਅਪਣੇ ਪਰਿਵਾਰ ਦਾ ਖਾਸ ਧਿਆਨ ਰੱਖਣ। ਕੋਰੋਨਾ ਵਾਇਰਸ ਨੂੰ ਰੋਕਣ ਲਈ ਛੇ ਰਾਜਾਂ ਸਮੇਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਦੇਸ਼ ਦੇ 548 ਜ਼ਿਲ੍ਹਿਆਂ ਵਿਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨੂੰ ਹੀ ਮਨਜੂਰੀ ਦਿੱਤੀ ਗਈ ਹੈ।
Lockdown
ਲੋਕਾਂ ਨੂੰ ਗੈਰਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲਣ ਨੂੰ ਕਿਹਾ ਗਿਆ ਹੈ। ਪਰ ਸੋਮਵਾਰ ਨੂੰ ਦਿੱਲੀ ਸਮੇਤ ਕਈ ਸ਼ਹਿਰਾਂ ਸੜਕਾਂ ਤੇ ਲੋਕ ਦਿਖਾਈ ਦਿੱਤੇ। ਬੱਸਾਂ ਵਿਚ ਲੋਕਾਂ ਦੀ ਭੀੜ ਵੀ ਦਿਸੀ ਜੋ ਕਿ ਕੋਰੋਨਾ ਵਾਇਰਸ ਦੇ ਫੈਲਣ ਦੌਰਾਨ ਨਾ ਸਿਰਫ ਘਾਤਕ ਸਾਬਿਤ ਹੋਵੇਗਾ ਸਗੋਂ ਜਨਤਾ ਕਰਫਿਊ ਵਰਗੇ ਅਭਿਆਨ ਦੀ ਵੀ ਉਲੰਘਣਾ ਕਰਦਾ ਹੈ। ਸਿਹਤ ਵਿਭਾਗ ਵੱਲੋਂ ਤਿੰਨ ਦਿਨ ਪਹਿਲਾਂ ਹੀ ਰਾਜਾਂ ਨੂੰ ਕਿਹਾ ਗਿਆ ਸੀ ਕਿ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ।
Lockdown
ਸੋਮਵਾਰ ਨੂੰ ਫਿਰ ਨਿਰਦੇਸ਼ ਦਿੱਤਾ ਗਿਆ ਕਿ ਹੁਣ ਸਖ਼ਤੀ ਵਰਤਣ ਦਾ ਸਮਾਂ ਹੈ। ਸੋਸ਼ਲ ਡਿਸਟੇਂਸਿੰਗ ਲਈ ਲਾਕਡਾਊਨ ਵਰਗੇ ਪ੍ਰਬੰਧ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਦਮ ਚੁੱਕਣੇ ਪੈਣਗੇ। ਇਸ ਵਿਚ ਛੇ ਮਹੀਨਿਆਂ ਦੀ ਜੇਲ੍ਹ ਜਾਂ ਹਜ਼ਾਰ ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ। ਜ਼ਾਹਿਰ ਹੈ ਕਿ ਇਹ ਉਹਨਾਂ ਨੇਤਾਵਾਂ ਲਈ ਵੀ ਸੰਕੇਤ ਹੈ ਜੋ ਅਪਣੀ ਧੌਂਸ ਜਮਾਉਣ ਲਈ ਹੁਣ ਵੀ ਭੀੜ ਨਾਲ ਚਲਦੇ ਨਜ਼ਰ ਆ ਰਹੇ ਹਨ।
ਮਹਾਂਮਾਰੀ ਰੋਗ ਕਾਨੂੰਨ 1897 ਤਹਿਤ ਇਸ ਦਾ ਪ੍ਰਬੰਧ ਹੈ। ਕੋਰੋਨਾ ਦੇ ਸ਼ੱਕੀ ਲੋਕਾਂ ਵਿਚੋਂ ਜਿਹਨਾਂ ਨੇ ਆਈਸੋਲੇਸ਼ਨ ਵਿਚ ਜਾਣ ਦੇ ਨਿਰਦੇਸ਼ ਦਾ ਉਲੰਘਣ ਕੀਤਾ ਹੈ ਇਹ ਉਹਨਾਂ ਤੇ ਲਾਗੂ ਹੁੰਦਾ ਹੈ। ਕੇਰਲ ਸਮੇਤ ਕੁੱਝ ਰਾਜਾਂ ਵਿਚ ਲਾਕਡਾਊਨ ਅਤੇ ਕਰਫਿਊ ਦਾ ਉਲੰਘਣ ਕਰਨ ਵਾਲਿਆਂ ਤੇ ਇਹ ਧਾਰਾ ਲਗਾਈ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।