ਯੂਪੀ ’ਚ ਡਾਸਨਾ ਦੇਵੀ ਮੰਦਰ ਦੇ ਮਹੰਤ ਨੇ ਅਬਦੁਲ ਕਲਾਮ ਨੂੰ ਦੱਸਿਆ ‘ਜਿਹਾਦੀ’
Published : Mar 24, 2021, 11:59 am IST
Updated : Mar 24, 2021, 12:32 pm IST
SHARE ARTICLE
Yati Narsimhanand Saraswati
Yati Narsimhanand Saraswati

ਇਸੇ ਮੰਦਰ ’ਚ ਹੋਈ ਸੀ ਮੁਸਲਿਮ ਬੱਚੇ ਦੀ ਕੁੱਟਮਾਰ

ਗਾਜ਼ੀਆਬਾਦ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ  ਡਾਸਨਾ ਦੇਵੀ ਮੰਦਿਰ ਦੇ ਇੱਕ ਪੁਜਾਰੀ ਨੇ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੂੰ ਧਰਮ ਦੇ ਕਾਰਨ ਉਹਨਾਂ ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ “ਜਿਹਾਦੀ” ਕਰਾਰ ਦਿੱਤਾ। ਦੱਸ ਦੇਈਏ ਕਿ  ਡਾਸਨਾ  ਦੇਵੀ ਮੰਦਰ ਵਿਚ ਇਕ ਮੁਸਲਿਮ ਬੱਚੇ ਦੀ ਕਥਿਤ ਤੌਰ 'ਤੇ ਪਾਣੀ ਪੀਣ ਲਈ ਕੁੱਟਮਾਰ ਕੀਤੀ ਗਈ ਸੀ।

Yati Narsimhanand Saraswati.Yati Narsimhanand Saraswati

ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਬੱਚਿਆਂ ਨੂੰ ਕੁੱਟਣ ਦੇ ਦੋਸ਼ ਵਿੱਚ ਇੱਕ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ। ਮੰਦਰ ਦੇ ਮਹੰਤ ਯਤੀ ਨਰਸਿਮ੍ਹਾਨੰਦ ਸਰਸਵਤੀ ਨੇ ਅਲੀਗੜ ਵਿੱਚ ਪੱਤਰਕਾਰਾਂ ਨੂੰ ਕਿਹਾ, “ਦੇਸ਼ ਵਿੱਚ ਸਭ ਤੋਂ ਉੱਚਾ ਅਹੁਦਾ ਸੰਭਾਲਣ ਵਾਲਾ ਕੋਈ ਵੀ ਮੁਸਲਮਾਨ ਭਾਰਤ ਪੱਖੀ ਨਹੀਂ ਹੋ ਸਕਦਾ ਅਤੇ ਕਲਾਮ ਇਕ ਜਿਹਾਦੀ ਸੀ।”

Yati Narsimhanand Saraswati.Yati Narsimhanand Saraswati

ਨਰਸਿਮ੍ਹਾਨੰਦ ਸਰਸਵਤੀ  ਨੇ ਬਿਨਾਂ ਕਿਸੀ ਸਬੂਤ ਦੇ ਕਲਾਮ ‘ਤੇ ਡੀ.ਆਰ.ਡੀ.ਓ. ਪ੍ਰਮੁੱਖ ਦੇ ਤੌਰ ਤੇ ਪਾਕਿਸਤਾਨ  ਨੂੰ ਐਟਮ ਬੰਬ ਦਾ' ਫਾਰਮੂਲਾ  ਦੱਸਣ ਦਾ ਆਰੋਪ ਲਗਾਇਆ ਹੈ।  ਉਹਨਾਂ ਨੇ ਦਾਅਵਾ ਕੀਤਾ ,ਕਲਾਮ ਨੇ ਰਾਸ਼ਟਰਪਤੀ ਭਵਨ ਵਿੱਚ ਇੱਕ ਸੈੱਲ ਰੱਖ ਲਿਆ ਸੀ, ਜਿੱਥੇ ਕੋਈ ਵੀ ਮੁਸਲਮਾਨ ਸ਼ਿਕਾਇਤ ਕਰ ਸਕਦਾ ਸੀ।

muslims boymuslims boy

ਧਿਆਨ ਯੋਗ ਹੈ ਕਿ ਇਸ ਮੰਦਰ ਵਿਚ ਇਕ ਮੁਸਲਿਮ ਬੱਚੇ ਨੂੰ ਪੀਣ ਵਾਲੇ ਪਾਣੀ ਦੀ ਕਥਿਤ ਤੌਰ 'ਤੇ ਕੁੱਟਮਾਰ ਦੀ ਵੀਡੀਓ ਤੋਂ ਬਾਅਦ ਦੇਸ਼ ਭਰ ਵਿਚ ਵਾਇਰਲ ਹੋਣ' ਤੇ ਸਮਾਜ ਸ਼ਰਮਿੰਦਾ ਹੋ ਰਿਹਾ ਹੈ। ਬੱਚੇ ਨੂੰ ਕੁੱਟਣ ਦੇ ਦੋਸ਼ ਵਿੱਚ ਸ਼੍ਨੰਦ ਯਾਦਵ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement