
ਲਾਈਵ ਕਵਰੇਜ ਦੌਰਾਨ ਤੋੜਿਆ ਦਮ
ਕੀਵ: ਰੂਸ-ਯੂਕਰੇਨ ਜੰਗ ਦੇ ਵਿਚਕਾਰ ਇੱਕ ਮਹਿਲਾ ਪੱਤਰਕਾਰ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਪੱਤਰਕਾਰ ਦੀ ਰੂਸ ਦੇ ਰਾਕੇਟ ਹਮਲੇ 'ਚ ਮੌਤ ਹੋ ਗਈ ਹੈ। ਓਕਸਾਨਾ ਬੌਲੀਨਾ ਨਾਂ ਦੀ ਪੱਤਰਕਾਰ ਰੂਸ ਦੀ ਰਹਿਣ ਵਾਲੀ ਸੀ ਅਤੇ ਯੁੱਧ ਦੀ ਕਵਰੇਜ ਲਈ ਯੂਕਰੇਨ ਗਈ ਸੀ।
ਬੌਲਿਨਾ, ਰਾਜਧਾਨੀ ਕੀਵ ਦੇ ਪੋਡਿਲ ਜ਼ਿਲ੍ਹੇ ਵਿਚ ਰੂਸੀ ਬੰਬਾਰੀ ਨਾਲ ਹੋਏ ਨੁਕਸਾਨ ਦੇ ਬਾਰੇ ਵਿਚ 'ਰਿਪੋਰਟਿੰਗ' ਕਰ ਰਹੀ ਸੀ ਅਤੇ ਇਸ ਦੌਰਾਨ ਉਹ ਖ਼ੁਦ ਵੀ ਹਮਲੇ ਦਾ ਸ਼ਿਕਾਰ ਹੋ ਗਈ।
Russian Journalist Oksana Baulina
ਜਾਣਕਾਰੀ ਮੁਤਾਬਿਕ ਬੌਲਿਨਾ ਨਾਲ ਮੌਜੂਦ ਇਕ ਹੋਰ ਨਾਗਰਿਕ ਦੀ ਵੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਬੌਲਿਨਾ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਆਲੋਚਕ ਅਲੈਕਸੀ ਦੇ 'ਐਂਟੀ-ਕਰੱਪਸ਼ਨ ਫਾਊਂਡੇਸ਼ਨ' ਲਈ ਕੰਮ ਕਰਦੀ ਸੀ। ਅਧਿਕਾਰੀਆਂ ਦੇ ਇਸ ਸੰਗਠਨ ਨੂੰ 'ਅੱਤਵਾਦੀ' ਐਲਾਨ ਕਰਨ ਤੋਂ ਬਾਅਦ ਬੌਲਿਨਾ ਨੂੰ ਰੂਸ ਛੱਡਣਾ ਪਿਆ ਸੀ। ਦੱਸ ਦੇਈਏ ਕਿ ਯੂਕਰੇਨ ਦੇ ਪੋਡੋਲਸਕ ਜ਼ਿਲੇ 'ਚ ਲਾਈਵ ਕਵਰੇਜ ਦੌਰਾਨ ਓਕਸਾਨਾ 'ਤੇ ਰਾਕੇਟ ਹਮਲਾ ਹੋਇਆ ਸੀ। ਜਿੱਥੇ ਰੂਸ ਅਤੇ ਯੂਕਰੇਨ ਇੱਕ-ਦੂਜੇ 'ਤੇ ਜ਼ੋਰਦਾਰ ਹਮਲੇ ਕਰ ਰਹੇ ਹਨ, ਉੱਥੇ ਨਾਟੋ ਦੇ ਪ੍ਰਮੁੱਖ ਮੈਂਬਰ ਪੋਲੈਂਡ ਨੇ 45 ਰੂਸੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ।
PHOTO
ਪੋਲੈਂਡ ਦਾ ਕਹਿਣਾ ਹੈ ਕਿ ਰੂਸੀ ਡਿਪਲੋਮੈਟ ਜਾਸੂਸੀ ਵਿੱਚ ਸ਼ਾਮਲ ਹਨ। ਹਾਲਾਂਕਿ ਰੂਸ ਨੇ ਪੋਲੈਂਡ ਦੇ ਦਾਅਵਿਆਂ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਰੂਸ ਨੂੰ ਵੀ ਵੱਖਰਾ ਕਦਮ ਚੁੱਕਣ ਦਾ ਅਧਿਕਾਰ ਹੈ। ਦੂਜੇ ਪਾਸੇ ਬੇਲਾਰੂਸ ਨੇ ਵੀ ਯੂਕਰੇਨ ਦੇ ਕੁਝ ਡਿਪਲੋਮੈਟਾਂ 'ਤੇ ਜਾਸੂਸੀ ਦਾ ਦੋਸ਼ ਲਗਾਉਂਦੇ ਹੋਏ ਤੁਰੰਤ ਦੇਸ਼ ਛੱਡਣ ਲਈ ਕਿਹਾ ਹੈ।
PHOTO