ਨੌਜਵਾਨ ਨੇ ਰੇਲਗੱਡੀ ਅੱਗੇ ਮਾਰੀ ਛਾਲ, ਫਰਿਸ਼ਤਾ ਬਣ ਪੁਲਿਸ ਵਾਲੇ ਨੇ ਬਚਾਈ ਜਾਨ
Published : Mar 24, 2022, 1:57 pm IST
Updated : Mar 24, 2022, 1:57 pm IST
SHARE ARTICLE
Photo
Photo

ਘਟਨਾ ਦੀ ਵੀਡੀਓ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ

 

ਠਾਣੇ: ਮਹਾਰਾਸ਼ਟਰ ਦੇ ਠਾਣੇ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇੱਥੇ ਪੁਲਿਸ ਮੁਲਾਜ਼ਮ ਦੀ ਮੁਸਤੈਦੀ ਕਾਰਨ ਨੌਜਵਾਨ ਦੀ ਜਾਨ ਬਚ ਗਈ। ਟਰੇਨ ਅੱਗੇ ਛਾਲ ਮਾਰਨ ਵਾਲੇ ਵਿਅਕਤੀ ਨੂੰ ਪਟੜੀ ਤੋਂ ਹਟਾ ਕੇ ਪੁਲਿਸ ਮੁਲਾਜ਼ਮ ਨੇ ਉਸ ਦੀ ਜਾਨ ਬਚਾਈ। ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

PHOTOPHOTO

 

ਹਾਦਸਾ ਠਾਣੇ ਦੇ ਵਿੱਠਲਵਾੜੀ ਰੇਲਵੇ ਸਟੇਸ਼ਨ ਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਐਕਸਪ੍ਰੈੱਸ ਟਰੇਨ ਦੇ ਅੱਗੇ ਛਾਲ ਮਾਰਦਾ ਹੈ। ਫਿਰ ਉੱਥੇ ਖੜ੍ਹੇ ਇੱਕ ਪੁਲਿਸ ਮੁਲਾਜ਼ਮ ਦੀ ਨਜ਼ਰ ਨੌਜਵਾਨ 'ਤੇ ਪੈਂਦੀ ਹੈ। ਪੁਲਿਸ ਵਾਲੇ ਨੇ ਵੀ ਰੇਲ ਗੱਡੀ ਦੇ ਆਉਣ ਤੋਂ ਪਹਿਲਾਂ ਟ੍ਰੈਕ 'ਤੇ ਛਾਲ ਮਾਰ ਦਿੱਤੀ ਅਤੇ ਨੌਜਵਾਨ ਨੂੰ ਪਟੜੀ ਤੋਂ ਧੱਕਾ ਦੇ  ਪਾਸੇ ਕਰ ਦਿੱਤਾ। ਨੌਜਵਾਨ ਦੀ ਜਾਨ ਬਚ ਗਈ। ਪਰ ਉੱਥੇ ਖੜ੍ਹਾ ਹਰ ਕੋਈ ਇਸ ਹਾਦਸੇ ਨੂੰ ਦੇਖ ਕੇ ਹੈਰਾਨ ਰਹਿ  ਗਿਆ।

 

 

PHOTOPHOTO

ਟਰੇਨ ਅੱਗੇ ਛਾਲ ਮਾਰਨ ਵਾਲੇ ਵਿਅਕਤੀ ਦੀ ਪਛਾਣ ਕੁਮਾਰ ਪੁਜਾਰੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕੁਮਾਰ ਘਰ 'ਚ ਲੜਾਈ-ਝਗੜੇ ਤੋਂ ਬਾਅਦ ਖੁਦਕੁਸ਼ੀ ਕਰਨ ਲਈ ਸਟੇਸ਼ਨ 'ਤੇ ਆਇਆ ਸੀ ਅਤੇ ਸਾਹਮਣੇ ਤੋਂ ਆਉਂਦੀ ਲੋਕਲ ਟਰੇਨ ਨੂੰ ਦੇਖ ਕੇ ਛਾਲ ਮਾਰ ਦਿੱਤੀ।

 

PHOTOPHOTO

ਇਸੇ ਦੌਰਾਨ ਡਿਊਟੀ ’ਤੇ ਮੌਜੂਦ ਪੁਲਿਸ ਮੁਲਾਜ਼ਮ ਰਿਸ਼ੀਕੇਸ਼ ਮਾਨਿਕ ਦੀ ਨਜ਼ਰ ਉਸ ’ਤੇ ਪੈ ਗਈ ਅਤੇ ਉਹ ਰੇਲਵੇ ਟਰੈਕ ’ਤੇ ਉਤਰ ਗਿਆ ਅਤੇ ਸਮੇਂ ਸਿਰ ਨੌਜਵਾਨ ਨੂੰ ਪਟੜੀ ਤੋਂ ਖਿੱਚ ਕੇ ਲੈ ਗਿਆ। ਜਿਵੇਂ ਹੀ ਇਹ ਟ੍ਰੈਕ ਤੋਂ ਬਾਹਰ ਆਇਆ ਤਾਂ ਕੁਝ ਹੀ ਸਕਿੰਟਾਂ ਵਿੱਚ ਇੱਕ ਟਰੇਨ ਲੰਘ ਗਈ ਅਤੇ ਨੌਜਵਾਨ ਦੀ ਜਾਨ ਬਚ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement