ਅਰਨਬ ਗੋਸਵਾਮੀ ਤੇ ਉਸ ਦੇ ਟੀਵੀ ਚੈਨਲ ਵਿਰੁਧ ਕਾਰਵਾਈ ਹੋਵੇ : ਕਾਂਗਰਸ
Published : Apr 24, 2020, 7:44 am IST
Updated : Apr 24, 2020, 7:44 am IST
SHARE ARTICLE
File Photo
File Photo

ਕਾਂਗਰਸ ਨੇ ਦੋਸ਼ ਲਾਇਆ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਬਾਰੇ ਅਪਣੇ ਪ੍ਰੋਗਰਾਮ ਵਿਚ ਟਿਪਣੀ ਕਰਨ ਵਾਲੇ ਚੈਨਲ ਦੇ ਸੰਪਾਦਕ ਅਰਨਬ ਗੋਸਵਾਮੀ ਦੀ ਭਾਜਪਾ

ਨਵੀਂ ਦਿੱਲੀ, 23 ਅਪ੍ਰੈਲ: ਕਾਂਗਰਸ ਨੇ ਦੋਸ਼ ਲਾਇਆ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਬਾਰੇ ਅਪਣੇ ਪ੍ਰੋਗਰਾਮ ਵਿਚ ਟਿਪਣੀ ਕਰਨ ਵਾਲੇ ਚੈਨਲ ਦੇ ਸੰਪਾਦਕ ਅਰਨਬ ਗੋਸਵਾਮੀ ਦੀ ਭਾਜਪਾ ਦੁਆਰਾ ਹਮਾਇਤ ਕਰਨਾ ਉਸ ਦੀ ਹੋਛੀ ਮਾਨਸਿਕਤਾ ਨੂੰ ਵਿਖਾਉਂਦਾ ਹੈ। ਪਾਰਟੀ ਦੇ ਤਰਜਮਾਨ ਅਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਚਿੱਠੀ ਲਿਖ ਕੇ ਗੋਸਵਾਮੀ ਅਤੇ ਉਸ ਦੇ ਟੀਵੀ ਚੈਲਲ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਸੁਸ਼ਮਿਤਾ ਨੇ ਕਿਹਾ ਕਿ ਇਸ ਪੱਤਰਕਾਰ ਨੇ ਪ੍ਰਸਾਰਣ ਸਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਹੈ।

File photoFile photo

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਵਿਵਾਦ ਬਾਰੇ ਪੁੱਛੇ ਜਾਣ 'ਤੇ ਕਿਹਾ, 'ਇਕ ਸੰਪਾਦਕ ਨੇ ਜੋ ਟਿਪਣੀ ਕੀਤੀ ਹੈ, ਉਹ ਉਸ ਦੀ ਮਾਨਸਿਕਤਾ ਨੂੰ ਵਿਖਾਉਂਦੀ ਹੈ ਪਰ ਭਾਜਪਾ ਦਾ ਉਸ ਦੀ ਹਮਾਇਤ ਕਰਨਾ ਉਸ ਦੀ ਹੋਛੀ ਮਾਨਸਿਕਤਾ ਹੈ।' ਉਨ੍ਹਾਂ ਕਿਹਾ, 'ਸੋਨੀਆ ਗਾਂਧੀ 52 ਸਾਲ ਤੋਂ ਭਾਰਤ ਨੂੰ ਅਪਣਾ ਵਤਨ ਮੰਨ ਕੇ ਅਤੇ ਬਿਨਾਂ ਕੋਈ ਅਹੁਦਾ ਲਏ ਦੇਸ਼ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਬਾਰੇ ਟਿਪਣੀ ਕਰਨਾ ਅਪਮਾਨ ਹੀ ਨਹੀਂ ਸਗੋਂ ਭਾਰਤੀ ਸਭਿਆਚਾਰ ਦਾ ਅਪਮਾਨ ਹੈ ਜਿਥੇ ਔਰਤਾਂ ਦੇ ਸਨਮਾਨ ਨੂੰ ਅਹਿਮੀਅਤ ਦਿਤੀ ਜਾਂਦੀ ਹੈ।'   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement