
ਨਵਜੰਮੀ ਬੱਚੀ ਨੂੰ ਹੈਲੀਕਾਪਟਰ ਜ਼ਰੀਏ ਉਸ ਦੀ ਨਾਨੀ ਦੇ ਘਰ ਤੋਂ ਆਪਣੇ ਜੱਦੀ ਘਰ ਲਿਆਂਦਾ ਗਿਆ।
ਰਾਜਸਥਾਨ - ਰਾਜਸਥਾਨ ਵਿਚ ਇਕ ਵਿਅਕਤੀ ਨੇ ਆਪਣੀ ਬੇਟੀ ਦੇ ਜਨਮ ਦਾ ਜਸ਼ਨ ਮਨਾਉਣ ਅਤੇ ਉਸ ਨੂੰ ਪਹਿਲੀ ਵਾਰ ਘਰ ਲੈ ਕੇ ਆਉਣ ਲਈ ਹੈਲੀਕਾਪਟਰ ਨੂੰ ਹੀ ਕਿਰਾਏ 'ਤੇ ਲੈ ਲਿਆ। ਨਵਜੰਮੀ ਬੱਚੀ ਨੂੰ ਹੈਲੀਕਾਪਟਰ ਜ਼ਰੀਏ ਉਸ ਦੀ ਨਾਨੀ ਦੇ ਘਰ ਤੋਂ ਆਪਣੇ ਜੱਦੀ ਘਰ ਲਿਆਂਦਾ ਗਿਆ। ਇਹ ਮਾਮਲਾ ਨਾਗੌਰ ਜ਼ਿਲ੍ਹੇ ਦੇ ਨਿੰਬਦੀ ਚਾਂਦਾਵਤਾ ਪਿੰਡ ਦਾ ਹੈ।
ਸਥਾਨਕ ਨਿਵਾਸੀ ਹਨੂੰਮਾਨ ਪ੍ਰਜਾਪਤ ਨੇ ਆਪਣੀ ਨਵਜੰਮੀ ਬੱਚੀ ਨੂੰ ਪਹਿਲੀ ਵਾਰ ਨਾਨਕੇ ਤੋਂ ਆਪਣੇ ਘਰ ਲੈ ਕੇ ਆਉਣ ਲਈ ਹੈਲੀਕਾਪਟਰ ਕਿਰਾਏ 'ਤੇ ਲਿਆ। ਉਹਨਾਂ ਨੇ ਫੋਨ ਤੇ ਦੱਸਿਆ, “ਅਸੀਂ ਆਪਣੀ ਬੇਟੀ ਦੇ ਪਹਿਲੀ ਵਾਰ ਆਪਣੇ ਘਰ ਵਿਚ ਪ੍ਰਵੇਸ਼ ਨੂੰ ਵਿਸ਼ੇਸ਼ ਬਣਾਉਣਾ ਚਾਹੁੰਦੇ ਹਾਂ। ਮੇਰੀ ਬੇਟੀ ਮੇਰੇ ਅਤੇ ਮੇਰੇ ਪਰਿਵਾਰ ਲਈ ਕਿੰਨੀ ਖਾਸ ਹੈ ਇਹ ਜਤਾਉਣ ਲਈ ਮੈਂ ਜ਼ਿਆਦਾ ਤੋਂ ਜ਼ਿਆਦਾ ਇਙ ਹੀ ਕਰ ਸਕਦਾ ਹੈ।
ਹਨੂੰਮਾਨ ਦੀ ਪਤਨੀ ਚੂਕੀ ਦੇਵੀ ਨੇ 3 ਮਾਰਚ ਨੂੰ ਨਾਗੌਰ ਜ਼ਿਲ੍ਹਾ ਹਸਪਤਾਲ ਵਿਚ ਇੱਕ ਬੱਚੀ ਨੂੰ ਜਨਮ ਦਿੱਤਾ। ਗਰਭਵਤੀ ਹੋਣ ਤੋਂ ਬਾਅਦ ਚੂਕੀ ਦੇਵੀ ਦੇਖਭਾਲ ਲਈ ਪਿੰਡ ਹਰਸੋਲਾਵਾ ਵਿਚ ਆਪਣੇ ਮਾਂ-ਬਾਪ ਦੇ ਘਰ ਚਲੀ ਗਈ ਸੀ। ਹਨੂੰਮਾਨ ਦੇ ਅਨੁਸਾਰ, ਇਹ ਉਸ ਦੇ ਪਿਤਾ ਮਦਨ ਲਾਲ ਦੀ ਇੱਛਾ ਸੀ ਕਿ ਜੇ ਬੱਚੇ ਦਾ ਜਨਮ ਪੂਰੇ ਦਿਲ ਨਾਲ ਮਨਾਇਆ ਜਾਵੇ ਅਤੇ ਇਸ ਤੋਂ ਬਾਅਦ ਹੀ ਬੱਚੀ ਨੂੰ ਹੈਲੀਕਾਪਟਰ ਨਾਲ ਘਰ ਲੈ ਕੇ ਆਇਆ ਜਾਵੇ।
ਨਿੰਬਦੀ ਚਾਂਦਾਵਤਾ ਤੋਂ ਹਰਸੋਲਾਵ ਦੀ ਦੂਰੀ ਸੜਕ ਦੁਆਰਾ ਲਗਭਗ 40 ਕਿਲੋਮੀਟਰ ਹੈ ਅਤੇ ਹੈਲੀਕਾਪਟਰ ਦੁਆਰਾ ਇਸ ਦੂਰੀ ਨੂੰ ਪੂਰਾ ਕਰਨ ਲਈ 10 ਮਿੰਟ ਲੱਗਦੇ ਹਨ। ਹਨੂੰਮਾਨ ਨੇ ਕਿਹਾ ਕਿ ਲੜਕੇ ਅਤੇ ਲੜਕੀਆਂ ਵਿਚ ਫ਼ਰਕ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਧੀ ਦੇ ਜਨਮ 'ਤੇ ਉਸ ਦਾ ਪੂਰਾ ਪਰਿਵਾਰ ਬਹੁਤ ਖੁਸ਼ ਹੈ।
Madanlal
ਨਿਊਜ਼ ਏਜੰਸੀ ਏਐੱਨਆਈ ਨਾਲ ਬੱਚੀ ਦੇ ਦਾਦਾ ਮਦਨਲਾਲ ਨੇ ਗੱਲ ਕਰਦੇ ਹੋਏ ਕਿਹਾ ਕਿ 35 ਸਾਲ ਬਾਅਦ ਸਾਨੂੰ ਸਾਡੇ ਪਰਿਵਾਰ ਵਿਚ ਇਕ ਬੇਟੀ ਦੇਖਣ ਨੂੰ ਮਿਲੀ ਹੈ, ਇਸ ਲਈ ਅਸੀਂ ਇਹ ਇੰਤਜ਼ਾਮ ਕੀਤੇ। ਮੈਂ ਉਸ ਦੇ ਸਾਰੇ ਸੁਪਨੇ ਪੂਰੇ ਕਰੂਂਗਾ। ਦਸਵੀਂ ਜਮਾਤ ਤੱਕ ਪੜ੍ਹੇ ਪ੍ਰਜਾਪਤ ਨੇ ਕਿਹਾ ਕਿ ਲੜਕੀਆਂ ਅਤੇ ਲੜਕਿਆਂ ਨੂੰ ਬਰਾਬਰ ਮੰਨਣਾ ਚਾਹੀਦਾ ਹੈ। ਆਮ ਤੌਰ 'ਤੇ ਇਹ ਦੇਖਿਆ ਜਾਂਦਾ ਹੈ ਕਿ ਲੋਕ ਲੜਕੀਆਂ ਦੇ ਪੈਦਾ ਹੋਣ 'ਤੇ ਜਸ਼ਨ ਨਹੀਂ ਮਨਾਉਂਦੇ। ਲੜਕੀ ਅਤੇ ਲੜਕੇ ਵਿਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਮੈਂ ਆਪਣੀ ਬੇਟੀ ਦਾ ਅਧਿਐਨ ਕਰਾਂਗਾ ਅਤੇ ਉਸ ਦੇ ਸਾਰੇ ਸੁਪਨੇ ਪੂਰੇ ਕਰਾਂਗਾ। ”