ਜੈਸ਼ੰਕਰ ਨੇ ਅਰਜਨਟੀਨਾ ਦੇ ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ 
Published : Apr 24, 2022, 8:46 pm IST
Updated : Apr 24, 2022, 8:46 pm IST
SHARE ARTICLE
EAM Jaishankar holds talks with Argentine counterpart
EAM Jaishankar holds talks with Argentine counterpart

ਵਿਦੇਸ਼ ਮੰਤਰੀ ਜੈਸ਼ੰਕਰ ਨੇ ਫਿਲੀਪੀਨ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਟੈਡੀ ਲੋਕਸਿਨ ਜੂਨੀਅਰ ਨਾਲ ਵੀ ਗੱਲਬਾਤ ਕੀਤੀ

 

ਨਵੀਂ ਦਿੱਲੀ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਆਪਣੇ ਅਰਜਨਟੀਨਾ ਦੇ ਹਮਰੁਤਬਾ ਸੈਂਟੀਆਗੋ ਕੈਫਿਏਰੋ ਨਾਲ ਰੱਖਿਆ ਅਤੇ ਪਰਮਾਣੂ ਊਰਜਾ ਵਰਗੇ ਖੇਤਰਾਂ ਵਿਚ ਦੁਵੱਲੇ ਸਹਿਯੋਗ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਉਪਯੋਗੀ ਗੱਲਬਾਤ ਕੀਤੀ। ਕੈਫਿਏਰੋ ਮੁੱਖ ਤੌਰ 'ਤੇ ਤਿੰਨ ਦਿਨਾਂ ਰਾਇਸੀਨਾ ਡਾਇਲਾਗ ਵਿਚ ਸ਼ਾਮਲ ਹੋਣ ਲਈ ਭਾਰਤ ਦਾ ਦੌਰਾ ਕਰ ਰਹੇ ਹਨ। ਇਹ ਭਾਰਤ ਦੀ ਪ੍ਰਮੁੱਖ ਵਿਦੇਸ਼ ਨੀਤੀ ਅਤੇ ਭੂ-ਇਕਨਾਮਿਕਸ ਕਾਨਫਰੰਸ ਹੈ। ਇਹ ਗੱਲਬਾਤ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ।
ਜੈਸ਼ੰਕਰ ਨੇ ਟਵੀਟ ਕੀਤਾ, ''ਅਰਜਨਟੀਨਾ ਦੇ ਵਿਦੇਸ਼ ਮੰਤਰੀ ਸੈਂਟੀਆਗੋ ਕੈਫਿਏਰੋ ਨਾਲ ਆਪਣੀ ਪਹਿਲੀ ਭਾਰਤ ਯਾਤਰਾ 'ਤੇ ਮੁਲਾਕਾਤ ਹੋਈ। ਰੱਖਿਆ ਅਤੇ ਪ੍ਰਮਾਣੂ ਊਰਜਾ 'ਚ ਸਹਿਯੋਗ 'ਤੇ ਚਰਚਾ ਕੀਤੀ। ਜੀ-20 ਅਤੇ ਬਹੁਪੱਖੀ ਮੰਚਾਂ 'ਤੇ ਇਕੱਠੇ ਕੰਮ ਕਰਾਂਗੇ।

EAM Jaishankar holds talks with Argentine counterpartEAM Jaishankar holds talks with Argentine counterpart

ਵਿਦੇਸ਼ ਮੰਤਰੀ ਜੈਸ਼ੰਕਰ ਨੇ ਫਿਲੀਪੀਨ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਟੈਡੀ ਲੋਕਸਿਨ ਜੂਨੀਅਰ ਨਾਲ ਵੀ ਗੱਲਬਾਤ ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ, ''ਫਿਲੀਪੀਨਜ਼ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਟੈਡੀ ਲੋਕਸਿਨ ਦਾ ਨਿੱਘਾ ਸੁਆਗਤ ਹੈ। ਇੰਡੋ-ਪੈਸੀਫਿਕ, ਯੂਰਪ, ਮਿਆਂਮਾਰ, ਯੂਕਰੇਨ ਅਤੇ ਬਹੁਪੱਖੀਵਾਦ ਬਾਰੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ। 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement