PM ਮੋਦੀ ਨੇ ਜੰਮੂ 'ਚ 20 ਹਜ਼ਾਰ ਕਰੋੜ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਧਰ
Published : Apr 24, 2022, 5:27 pm IST
Updated : Apr 24, 2022, 5:58 pm IST
SHARE ARTICLE
Narendra Modi
Narendra Modi

ਪੀਐਮ ਮੋਦੀ ਨੇ ਸਟੇਜ 'ਤੇ ਪਹੁੰਚ ਕੇ ਲੋਕਾਂ ਦਾ ਹੱਥ ਜੋੜ ਕੇ ਸਿਰ ਝੁਕਾ ਕੇ ਸਵਾਗਤ ਕੀਤਾ

 

ਸ੍ਰੀਨਗਰ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਜੰਮੂ-ਕਸ਼ਮੀਰ ਦਾ ਦੌਰਾ ਕੀਤਾ। ਸਾਂਬਾ 'ਚ ਪੀਐਮ ਮੋਦੀ ਨੇ ਸਟੇਜ 'ਤੇ ਪਹੁੰਚ ਕੇ ਲੋਕਾਂ ਦਾ ਹੱਥ ਜੋੜ ਕੇ ਸਿਰ ਝੁਕਾ ਕੇ ਸਵਾਗਤ ਕੀਤਾ। ਇੱਥੇ ਪ੍ਰਧਾਨ ਮੰਤਰੀ ਨੇ 20,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਯਤਨਾਂ ਨਾਲ ਵੱਡੀ ਗਿਣਤੀ ਵਿਚ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਜੰਮੂ-ਕਸ਼ਮੀਰ 'ਚ ਲੋਕਤੰਤਰ ਜੜ੍ਹਾਂ ਤੱਕ ਪਹੁੰਚ ਗਿਆ ਹੈ।

ਇਸ ਦੌਰਾਨ ਉਨ੍ਹਾਂ ਸਾਂਬਾ ਗ੍ਰਾਮ ਸਭਾ ਦੀ ਸ਼ਲਾਘਾ ਵੀ ਕੀਤੀ ਤੇ ਕਿਹਾ ਕਿ ਮੈਂ ਲਾਲ ਕਿਲ੍ਹੇ ਤੋਂ ਸਾਰਿਆਂ ਦੇ ਯਤਨਾਂ ਦੀ ਗੱਲ ਕਰਦਾ ਹਾਂ। ਪਰਿਸ਼ਦ ਦੇ ਨਾਗਰਿਕਾਂ ਨੇ ਅਜਿਹਾ ਕਰਕੇ ਦਿਖਾਇਆ ਹੈ, ਇਹ ਦੇਸ਼ ਲਈ ਇੱਕ ਮਿਸਾਲ ਹੈ। ਉਹਨਾਂ ਕਿਹਾ ਕਿ ਇੱਥੋਂ ਦੇ ਪੰਚ-ਸਰਪੰਚ ਦੱਸ ਰਹੇ ਸਨ ਕਿ ਜਦੋਂ ਇੱਥੇ ਪ੍ਰੋਗਰਾਮ ਤੈਅ ਹੁੰਦਾ ਸੀ ਤਾਂ ਸਰਕਾਰ ਦੇ ਲੋਕ ਅਤੇ ਠੇਕੇਦਾਰ ਆਉਂਦੇ ਸਨ ਤੇ ਇੱਥੇ ਕੋਈ ਢਾਬਾ ਨਹੀਂ ਹੈ। ਇੱਥੇ ਕੋਈ ਲੰਗਰ ਨਹੀਂ ਹੈ। ਜੇ ਇਹ ਲੋਕ ਆ ਰਹੇ ਹਨ, ਤਾਂ ਇਨ੍ਹਾਂ ਦੇ ਖਾਣੇ ਦਾ ਕੀ ਪ੍ਰਬੰਧ ਕਿੱਥੋਂ ਕਰਨਾ ਹੈ? ਮੈਨੂੰ ਪਤਾ ਲੱਗਾ ਹੈ ਕਿ ਹਰ ਘਰੋਂ ਕੋਈ 20 ਰੋਟੀਆਂ ਲੈ ਕੇ ਆਉਂਦਾ ਹੈ ਤੇ ਕੋਈ 30। 10 ਦਿਨਾਂ ਤੱਕ ਪਿੰਡ ਵਾਸੀਆਂ ਨੇ ਸਾਰਿਆਂ ਨੂੰ ਖਾਣਾ ਖੁਆਇਆ।

Narendra Modi Narendra Modi

ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ, ''ਨਾ ਤਾਂ ਇਹ ਜਗ੍ਹਾ ਮੇਰੇ ਲਈ ਨਵੀਂ ਹੈ ਅਤੇ ਨਾ ਹੀ ਮੈਂ ਤੁਹਾਡੇ ਲਈ ਨਵਾਂ ਹਾਂ। ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਥੇ ਕਨੈਕਟੀਵਿਟੀ ਅਤੇ ਬਿਜਲੀ ਨਾਲ ਸਬੰਧਤ 20 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ। ਅਜ਼ਾਦੀ ਦਾ ਅੰਮ੍ਰਿਤ ਕਾਲ ਭਾਰਤ ਦਾ ਸੁਨਹਿਰੀ ਦੌਰ ਹੋਣ ਵਾਲਾ ਹੈ, ਇਸ ਵਿਚ ਗ੍ਰਾਮ ਪੰਚਾਇਤ ਦੀ ਭੂਮਿਕਾ ਅਹਿਮ ਹੈ। ਪੰਚਾਇਤਾਂ ਦੀ ਇਸ ਭੂਮਿਕਾ ਨੂੰ ਸਮਝਦੇ ਹੋਏ ਅਸੀਂ ਅੰਮ੍ਰਿਤ ਸਰੋਵਰ ਅਭਿਆਨ ਸ਼ੁਰੂ ਕੀਤਾ ਹੈ। ਇਸ ਮੁਹਿੰਮ ਤਹਿਤ ਅਗਲੇ ਸਾਲ 15 ਅਗਸਤ ਤੱਕ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰ ਤਿਆਰ ਕਰਨੇ ਹਨ।

ਨਾਲ ਹੀ ਗ੍ਰਾਮ ਪੰਚਾਇਤਾਂ ਵਿਚ ਨਿੰਮ, ਬੋਹੜ, ਪਿੱਪਲ ਦੇ ਬੂਟੇ ਲਾ ਕੇ ਉਹਨਾਂ ਨੂੰ ਸ਼ਹੀਦਾਂ ਦਾ ਨਾਂ ਦਿੱਤਾ ਜਾਵੇ। ਦੂਜੇ ਪਾਸੇ ਜੇਕਰ ਕਿਸੇ ਵੀ ਅੰਮ੍ਰਿਤ ਸਰੋਵਰ ਦਾ ਨੀਂਹ ਪੱਥਰ ਗ੍ਰਾਮ ਪੰਚਾਇਤ ਵੱਲੋਂ ਰੱਖਿਆ ਜਾਣਾ ਹੈ ਤਾਂ ਸ਼ਹੀਦ ਦੇ ਪਰਿਵਾਰ ਦੇ ਹੱਥੋਂ ਹੀ ਕਰਵਾਇਆ ਜਾਵੇ। ਪੀਐਮ ਮੋਦੀ ਨੇ ਕਿਹਾ, ਜਦੋਂ ਮੈਂ ਏਕ ਭਾਰਤ, ਸ੍ਰੇਸ਼ਠ ਭਾਰਤ ਦੀ ਗੱਲ ਕਰਦਾ ਹਾਂ ਤਾਂ ਸਾਡਾ ਧਿਆਨ ਕਨੈਕਟੀਵਿਟੀ 'ਤੇ ਹੁੰਦਾ ਹੈ, ਦੂਰੀਆਂ ਮਿਟਾਉਣ 'ਤੇ ਹੁੰਦਾ ਹੈ। ਗੱਲ ਭਾਵੇਂ ਦਿਲ ਦੀ ਹੋਵੇ, ਬੋਲੀ ਦੀ ਹੋਵੇ, ਵਿਹਾਰ ਦੀ ਹੋਵੇ ਜਾਂ ਸਾਧਨਾਂ ਦੀ ਹੋਵੇ, ਇਨ੍ਹਾਂ ਨੂੰ ਦੂਰ ਕਰਨਾ ਅੱਜ ਸਾਡੀ ਤਰਜੀਹ ਹੈ। 

Narendra ModiNarendra Modi

ਆਜ਼ਾਦੀ ਤੋਂ ਬਾਅਦ ਕਸ਼ਮੀਰ ਕਈ ਸਾਲਾਂ ਤੱਕ ਵਿਕਾਸ ਤੋਂ ਪਿੱਛੇ ਰਿਹਾ ਪਰ ਮੋਦੀ ਸਰਕਾਰ ਨੇ ਆ ਕੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ। ਕੇਂਦਰ ਦੀਆਂ ਸਕੀਮਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਪਹਿਲਾਂ ਫਾਈਲ ਦਿੱਲੀ ਤੋਂ ਚਲਦੀ ਸੀ ਅਤੇ ਕਸ਼ਮੀਰ ਪਹੁੰਚਣ ਲਈ 3-4 ਹਫ਼ਤੇ ਲੱਗ ਜਾਂਦੇ ਸਨ। ਹੁਣ ਇੰਨੇ ਸਮੇਂ ਵਿਚ ਕਸ਼ਮੀਰ ਵਿਚ ਯੋਜਨਾਵਾਂ ਲਾਗੂ ਵੀ ਹੋ ਜਾਂਦੀਆਂ ਹਨ। ਪੀਐਮ ਮੋਦੀ ਨੇ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੇ ਦਾਦਾ-ਦਾਦੀ ਨੂੰ ਜਿਸ ਮੁਸੀਬਤ ਨਾਲ ਰਹਿਣਾ ਪਿਆ, ਉਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਨਾਲ ਨਹੀਂ ਹੋਵੇਗਾ, ਮੇਰੇ 'ਤੇ ਵਿਸ਼ਵਾਸ ਕਰੋ।

ਪੀਐੱਮ ਮੋਦੀ ਨੇ ਕਿਹਾ- 2020 ਤੱਕ ਦੇਸ਼ ਨੂੰ ਕਾਰਬਨ ਨਿਊਟ੍ਰਲ ਬਣਾਉਣ ਦਾ ਸੰਕਲਪ ਹੈ। ਜੰਮੂ-ਕਸ਼ਮੀਰ ਨੇ ਇਸ ਦਿਸ਼ਾ 'ਚ ਵੱਡੀ ਪਹਿਲ ਕੀਤੀ ਹੈ। ਹਿੰਦੁਸਤਾਨ ਨੇ ਜੰਮੂ-ਕਸ਼ਮੀਰ ਦੀ ਛੋਟੀ ਪੰਚਾਇਤ ਪਰਿਸ਼ਦ ਵਿੱਚ ਗਲਾਸਗੋ ਦਾ ਮਤਾ ਲਾਗੂ ਕੀਤਾ। ਇਹ ਪਹਿਲੀ ਕਾਰਬਨ ਨਿਰਪੱਖ ਪੰਚਾਇਤ ਵੱਲ ਵਧ ਰਿਹਾ ਹੈ। ਇਸ ਮਹਾਨ ਪ੍ਰਾਪਤੀ ਅਤੇ ਵਿਕਾਸ ਕਾਰਜ ਲਈ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਧਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਕਟੜਾ ਐਕਸਪ੍ਰੈਸਵੇਅ ਦਾ ਨੀਂਹ ਪੱਥਰ ਰੱਖਿਆ, ਰਤਲੇ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ (850 ਮੈਗਾਵਾਟ) ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਵਾਰ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ (540 ਮੈਗਾਵਾਟ) ਦਾ ਨੀਂਹ ਪੱਥਰ ਵੀ ਰੱਖਿਆ।

Narendra ModiNarendra Modi

ਜ਼ਿਕਰਯੋਗ ਹੈ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਦੌਰਾ ਹੈ। ਪ੍ਰਧਾਨ ਮੰਤਰੀ ਨੇ ਸਾਂਬਾ ਜ਼ਿਲ੍ਹੇ ਦੀ ਪੱਲੀ ਪੰਚਾਇਤ ਤੋਂ ਥੋੜ੍ਹੇ ਸਮੇਂ ਵਿਚ ਦੇਸ਼ ਦੀਆਂ ਗ੍ਰਾਮ ਸਭਾਵਾਂ ਨੂੰ ਆਨਲਾਈਨ ਸੰਬੋਧਿਤ ਕੀਤਾ, ਇਹ ਪ੍ਰੋਗਰਾਮ 3 ਘੰਟੇ ਤੱਕ ਚੱਲਿਆ। ਇਸ ਦੇ ਨਾਲ ਹੀ ਇਹ ਵੀ ਦੱਸ ਦੀਏ ਕਿ ਪ੍ਰਧਾਨ ਮੰਤਰੀ ਦੀ ਇਸ ਫੇਰੀ ਤੋਂ ਠੀਕ ਪਹਿਲਾਂ ਜੰਮੂ ਦੇ ਸਾਂਬਾ 'ਚ ਧਮਾਕਾ ਹੋਇਆ। ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਇਸ ਥਾਂ ਤੋਂ 12 ਕਿਲੋਮੀਟਰ ਦੂਰ ਹੋਣੀ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਇਕ ਖੇਤ 'ਚ ਹੋਇਆ। ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਪੂਰੇ ਇਲਾਕੇ 'ਚ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement