
ਰਾਜਾ ਵੜਿੰਗ ਅਤੇ ਸੁਖਪਾਲ ਖਹਿਰਾ ਨੇ ਕੀਤਾ ਫ਼ੈਸਲੇ ਦਾ ਸਵਾਗਤ
ਚੰਡੀਗੜ੍ਹ : ਟਰਾਂਸਪੋਰਟ ਵਿਭਾਗ ਵੱਲੋਂ ਮੋਟਰਸਾਈਕਲ ਰੇਹੜੀਆਂ ’ਤੇ ਪਾਬੰਦੀ ਲਾਉਣ ਦੇ ਫ਼ੈਸਲੇ ਨੂੰ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਾਰਾਜ਼ਗੀ ਜ਼ਾਹਰ ਕਰਨ ਤੋਂ ਬਾਅਦ ਸਰਕਾਰੀ ਫਰਮਾਨ ਵਾਪਸ ਲੈ ਲਿਆ ਗਿਆ ਸੀ।
CM Bhagwant Mann
ਇਸ ਫੈਸਲੇ 'ਤੇ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਤੀਕਿਰਿਆ ਸਾਂਝੀ ਕੀਤੀ ਹੈ।
Sukhpal Singh Khaira
ਇਸ ਬਾਰੇ ਬੋਲਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੋਟਰਸਾਈਕਲ ਰੇਹੜੀਆਂ 'ਤੇ ਪਾਬੰਦੀ ਲਗਾਉਣ ਦਾ ਗ਼ਲਤ ਫ਼ੈਸਲਾ ਵਾਪਸ ਲੈਣ ਦਾ ਮੈਂ ਸੁਆਗਤ ਕਰਦਾ ਹਾਂ। ਇਸ ਤੋਂ ਇਲਾਵਾ ਉਨ੍ਹ ਕਿਹਾ ਕਿ ਜਿਸ ਫ਼ੈਸਲੇ ਵਿਚ ਜਨਤਕ ਹਿੱਤ ਸ਼ਾਮਲ ਹੋਣ, ਉਸ 'ਤੇ ਸਰਕਾਰ ਨੂੰ ਕਦੇ ਵੀ ਝੂਠੀ ਸ਼ਾਨ ਨਹੀਂ ਬਣਾਉਣੀ ਚਾਹੀਦੀ। ਖਹਿਰਾ ਨੇ ਕਿਹਾ ਕਿ ਭਾਵੇਂ ਸਰਕਾਰ ਨੂੰ ਅਦਾਲਤੀ ਫ਼ੈਸਲਾ ਲਾਗੂ ਕਰਨਾ ਪਵੇ ਪਰ ਇਨ੍ਹਾਂ ਆਪਰੇਟਰਾਂ ਨੂੰ ਬਦਲਵੇਂ ਪ੍ਰਬੰਧ ਕਰਨ ਲਈ ਢੁੱਕਵਾਂ ਸਮਾਂ ਦਿੱਤਾ ਜਾਣਾ ਚਾਹੀਦਾ ਹੈ।
Raja Warring
ਇਸ ਤਰ੍ਹਾਂ ਹੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਜਿਥੇ ਮੁਖ ਮੰਤਰੀ ਭਗਵੰਤ ਮਾਨ ਦਾ ਧਨਵਾਦ ਕੀਤਾ ਉਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤੰਜ਼ ਵੀ ਕੱਸਿਆ ਹੈ। ਰਾਜਾ ਵੜਿੰਗ ਨੇ ਇਸ ਬਾਬਤ ਇੱਕ ਟਵੀਟ ਕਰਦਿਆਂ ਲਿਖਿਆ, ''ਮਾਨ ਸਾਬ੍ਹ ਸ਼ੁਕਰੀਆ, ਘੱਟੋ-ਘੱਟ ਤੁਸੀਂ ਛੇਤੀ ਹੀ ਫ਼ੈਸਲਾ ਵਾਪਸ ਲੈ ਲਿਆ.. ਸਮਝ ਨਹੀਂ ਆਇਆ ਕਿ ਸਰਕਾਰ ਕੌਣ ਚਲਾ ਰਿਹਾ ਹੈ। ਜੇਕਰ ਦਿੱਲੀ ਤੋਂ ਸਰਕਾਰ ਚੱਲੇਗੀ ਤਾਂ ਇਸ ਤਰਾਂ ਦੇ ਗ਼ਲਤ ਫ਼ੈਸਲੇ ਹੋਣਗੇ ਅਤੇ ਫਿਰ ਘਬਰਾ ਕੇ ਵਾਪਸ ਲੈਣੇ ਪੈਣਗੇ। ਸਰਕਾਰ ਦੇ ਫ਼ੈਸਲੇ ਧਿਆਨ ਨਾਲ ਲਓ। ਅਫ਼ਸਰਸ਼ਾਹੀ ਦੀ ਲਗਾਮ ਅਪਣੇ ਹੱਥ ਵਿਚ ਰੱਖੋ।''