
ਦੱਖਣੀ ਕਸ਼ਮੀਰ ’ਚ ਪਿਛਲੇ 24 ਘੰਟਿਆਂ ਦੌਰਾਨ ਇਹ ਦੂਜਾ ਮੁਕਾਬਲਾ ਹੈ।
ਸ਼੍ਰੀਨਗਰ – ਪੁਲਵਾਮਾ ਜ਼ਿਲੇ ’ਚ ਅਤਿਵਾਦ ਵਿਰੋਧੀ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦੇ 3 ਅਤਿਵਾਦੀ ਮਾਰੇ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਦੇ ਆਧਾਰ ’ਤੇ ਫੌਜ ਤੇ ਪੁਲਿਸ ਨੇ ਜ਼ਿਲ੍ਹੇ ਦੇ ਪਾਹੂ ’ਚ ਘੇਰਾਬੰਦੀ ਅਤੇ ਤਲਾਈਸ ਮੁਹਿੰਮ ਛੇੜੀ। ਜਦ ਸਾਂਝੀ ਟੀਮ ਸ਼ੱਕੀ ਸਥਾਨ ਵੱਲ ਵਧੀ ਤਾਂ ਉਥੇ ਲੁਕੇ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ’ਚ ਸੁਰੱਖਿਆ ਦਸਤਿਆਂ ਨੇ 2 ਅਤਿਵਾਦੀ ਢੇਰ ਕੀਤੇ।
ਇਸ ਦੌਰਾਨ ਪੁਲਿਸ ਨੇ ਟਵੀਟ ’ਚ ਕਿਹਾ ਕਿ ਪਾਬੰਦੀਸ਼ੁਦਾ ਅਤਿਵਾਦੀ ਗਰੁੱਪ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਇਕ ਹੋਰ ਅਤਿਵਾਦੀ ਮੁਕਾਬਲੇ ’ਚ ਮਾਰਿਆ ਗਿਆ, ਜਿਸ ਨਾਲ ਮ੍ਰਿਤਕ ਅਤਿਵਾਦੀਆਂ ਦੀ ਗਿਣਤੀ 3 ਹੋ ਗਈ ਪਰ ਮੁਹਿੰਮ ਜਾਰੀ ਹੈ। ਦੱਖਣੀ ਕਸ਼ਮੀਰ ’ਚ ਪਿਛਲੇ 24 ਘੰਟਿਆਂ ਦੌਰਾਨ ਇਹ ਦੂਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੁਲਗਾਮ ਜ਼ਿਲ੍ਹੇ ਦੇ ਮਿਰਹਮਾ ਇਲਾਕੇ ’ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਗਰੁੱਪ ਦੇ 2 ਪਾਕਿਸਤਾਨੀ ਅਤਿਵਾਦੀ ਮਾਰੇ ਗਏ ਸਨ।