Noida Scrap Mafia : ਕਬਾੜ ਵੇਚ ਕੇ ਗਰਲਫ੍ਰੈਂਡ ਨੂੰ ਗਿਫ਼ਟ ਕੀਤਾ 80 ਕਰੋੜ ਦਾ ਬੰਗਲਾ, ਹੁਣ ਦੋਵੇਂ ਗ੍ਰਿਫ਼ਤਾਰ
Published : Apr 24, 2024, 12:07 pm IST
Updated : Apr 24, 2024, 12:07 pm IST
SHARE ARTICLE
Ravi Kana
Ravi Kana

ਗੈਂਗਸਟਰ ਦੀ 200 ਕਰੋੜ ਦੀ ਜਾਇਦਾਦ ਸੀਲ ਕਰ ਚੁੱਕੀ ਹੈ ਪੁਲਿਸ

Noida Scrap Mafia : ਨੋਇਡਾ ਪੁਲਿਸ ਨੇ ਕਈ ਮਾਮਲਿਆਂ ਵਿੱਚ ਲੋੜੀਂਦੇ ਪੱਛਮੀ ਉੱਤਰ ਪ੍ਰਦੇਸ਼ ਦੇ ਭਗੌੜੇ ਗੈਂਗਸਟਰ ਰਵੀ ਨਾਗਰ ਉਰਫ਼ ਰਵੀ ਕਾਨਾ (Ravi Kana) ਨੂੰ ਥਾਈਲੈਂਡ (Thailand) ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨੋਇਡਾ ਪੁਲਿਸ ਨੇ ਰਵੀ ਕਾਨਾ ਦੇ ਖਿਲਾਫ ਜਨਵਰੀ ਵਿੱਚ ਵੱਡੀ ਕਾਰਵਾਈ ਕੀਤੀ ਸੀ। ਰਵੀ ਦਾ ਕਾਰੋਬਾਰ 'ਚ ਸਾਥ ਦੇਣ ਵਾਲੀ ਕਾਜਲ ਝਾਅ (Kajal jha) ਦੀ ਦਿੱਲੀ ਸਥਿਤ ਜਾਇਦਾਦ ਜ਼ਬਤ ਕਰ ਲਈ ਗਈ ਸੀ।

ਦੱਸ ਦੇਈਏ ਕਿ ਦਿੱਲੀ ਸਥਿਤ ਨਿਊ ਫ੍ਰੈਂਡਜ਼ ਕਾਲੋਨੀ ਦੇ ਘਰ ਦੀ ਕੀਮਤ ਕਰੀਬ 80 ਕਰੋੜ ਰੁਪਏ ਸੀ। ਕਾਜਲ ਝਾਅ ਮਾਫੀਆ ਰਵੀ ਕਾਨਾ ਦੀ ਸਕਰੈਪ ਕੰਪਨੀ ਦੀ ਡਾਇਰੈਕਟਰ ਵੀ ਰਹਿ ਚੁੱਕੀ ਹੈ। ਰਵੀ ਦੇ ਨਾਲ ਉਸ ਦੀ ਪ੍ਰੇਮਿਕਾ ਕਾਜਲ ਝਾਅ ਨੂੰ ਵੀ ਥਾਈਲੈਂਡ ਦੇ ਅਧਿਕਾਰੀਆਂ ਨੇ ਫੜ ਲਿਆ ਹੈ।  ਕਦੇ ਕਬਾੜ ਖਰੀਦਣ ਅਤੇ ਵੇਚਣ ਦਾ ਕੰਮ ਕਰਨ ਵਾਲੇ ਗੈਂਗਸਟਰ ਰਵੀ ਕਾਨਾ ਦੀ ਕਹਾਣੀ ਫਿਲਮੀ ਹੈ।

ਦੱਸਿਆ ਜਾ ਰਿਹਾ ਹੈ ਕਿ ਰਵੀ ਨਾਗਰ ਉਰਫ ਰਵੀ ਕਾਨਾ ਸਕਰੈਪ ਡੀਲਰ ਰਿਹਾ ਹੈ। ਇਸ ਸਾਲ 2 ਜਨਵਰੀ ਨੂੰ ਗ੍ਰੇਟਰ ਨੋਇਡਾ ਦੇ ਬੀਟਾ 2 ਥਾਣੇ 'ਚ ਗੈਂਗਸਟਰ ਐਕਟ ਤਹਿਤ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਨੋਇਡਾ ਦੇ ਸੈਕਟਰ 39 ਥਾਣੇ 'ਚ 28 ਦਸੰਬਰ 2023 ਨੂੰ 42 ਸਾਲਾ ਗੈਂਗਸਟਰ ਰਵੀ ਕਾਨਾ ਖਿਲਾਫ ਗੈਂਗਰੇਪ ਦਾ ਮਾਮਲਾ ਵੀ ਦਰਜ ਹੋਇਆ ਸੀ।

ਜਨਵਰੀ 'ਚ ਜਾਰੀ ਕੀਤਾ ਗਿਆ ਸੀ ਲੁੱਕਆਊਟ ਸਰਕੂਲਰ ਅਤੇ ਰੈੱਡ ਕਾਰਨਰ ਨੋਟਿਸ  

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੌਤਮ ਬੁੱਧ ਨਗਰ ਪੁਲਿਸ ਵਿਦੇਸ਼ 'ਚ ਇੰਟਰਪੋਲ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ 'ਚ ਹੈ। ਉਸ ਦੇ ਦੇਸ਼ ਤੋਂ ਭੱਜਣ ਦੇ ਸ਼ੱਕ ਵਿਚ ਇਸ ਸਾਲ ਜਨਵਰੀ ਵਿਚ ਉਸ ਵਿਰੁੱਧ ਲੁੱਕਆਊਟ ਸਰਕੂਲਰ ਅਤੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੇ  ਦੱਸਿਆ ਕਿ ਰਵੀ ਕਾਨਾ ਅਤੇ ਕਾਜਲ ਝਾਅ ਥਾਈਲੈਂਡ 'ਚ ਫੜੇ ਗਏ ਹਨ। ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਨੂੰ ਇੱਥੇ ਉਨ੍ਹਾਂ ਖਿਲਾਫ ਚੱਲ ਰਹੇ ਲੰਬਿਤ ਮਾਮਲਿਆਂ ਦੀ ਸੁਣਵਾਈ ਲਈ ਕਾਨੂੰਨੀ ਕਾਰਵਾਈ ਤੋਂ ਬਾਅਦ ਗ੍ਰੇਟਰ ਨੋਇਡਾ ਵਾਪਸ ਲਿਆਂਦਾ ਜਾਵੇਗਾ।

 ਗੈਂਗਸਟਰ ਦੀ 200 ਕਰੋੜ ਦੀ ਜਾਇਦਾਦ ਸੀਲ ਕਰ ਚੁੱਕੀ ਹੈ ਪੁਲਿਸ  

ਗੈਂਗਸਟਰ ਐਕਟ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਨੋਇਡਾ ਪੁਲਿਸ ਨੇ ਰਵੀ ਕਾਨਾ ਦੇ ਗਿਰੋਹ ਦੇ ਕਰੀਬ ਇੱਕ ਦਰਜਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਫੈਕਟਰੀਆਂ, ਦਫਤਰਾਂ ਅਤੇ ਵਾਹਨਾਂ ਸਮੇਤ ਕਰੀਬ 200 ਕਰੋੜ ਰੁਪਏ ਦੀ ਜਾਇਦਾਦ ਸੀਲ ਕਰ ਦਿੱਤੀ ਗਈ ਹੈ। ਪੁਲੀਸ ਅਨੁਸਾਰ ਨਾਗਰ ਸਕਰੈਪ ਦਾ ਕਾਰੋਬਾਰ ਕਰਦਾ ਹੈ। ਉਸ ਨੇ ਠੇਕਾ ਹਾਸਲ ਕਰਨ ਲਈ ਅਪਰਾਧਿਕ ਤਰੀਕੇ ਅਪਣਾਏ। ਉਹ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਸੀ।

ਦਿੱਲੀ ਹਵੇਲੀ ਦੀ ਕੀਮਤ 80 ਕਰੋੜ ਰੁਪਏ  

ਰਵੀ ਕਾਨਾ ਵੀ ਗੈਂਗਰੇਪ ਮਾਮਲੇ 'ਚ ਲੋੜੀਂਦਾ ਹੈ। ਇਸ ਤੋਂ ਪਹਿਲਾਂ ਨੋਇਡਾ ਪੁਲਿਸ ਨੇ ਗੈਂਗਸਟਰ ਦਾ ਮਾਮਲਾ ਦਰਜ ਕੀਤਾ ਸੀ। ਉਸ ਤੋਂ ਬਾਅਦ ਪੁਲਸ ਨੇ ਉਸ ਦੀ ਫੈਕਟਰੀ, ਗੋਦਾਮ ਅਤੇ ਕਬਾੜ ਨਾਲ ਭਰੇ ਕਈ ਵਾਹਨ ਜ਼ਬਤ ਕਰ ਲਏ। ਪੁਲਿਸ ਨੇ ਦਿੱਲੀ ਦੀ ਨਿਊ ਫਰੈਂਡਜ਼ ਕਾਲੋਨੀ ਸਥਿਤ ਹਵੇਲੀ 'ਤੇ ਛਾਪਾ ਮਾਰਿਆ ਸੀ, ਜਿਸ ਹਵੇਲੀ ਨੂੰ ਰਵੀ ਕਾਨਾ ਨੇ ਕਾਜਲ ਝਾਅ ਲਈ ਖਰੀਦਿਆ ਸੀ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਇਸ ਹਵੇਲੀ ਦੀ ਕੀਮਤ ਕਰੀਬ 80 ਕਰੋੜ ਰੁਪਏ ਦੱਸੀ ਜਾ ਰਹੀ ਹੈ।

 

Location: India, Delhi

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement