
ਗੈਸਟ ਹਾਊਸ ਵਿੱਚ ਉਡੀਕਦੀ ਰਹੀ ਕੁੜੀ
UP News : ਕਾਨਪੁਰ ਵਿੱਚ ਇੱਕ ਕਲਯੁਗੀ ਅਧਿਆਪਕ ਨੇ ਪਹਿਲਾਂ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਲਿਆ। ਇਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆ ਨਾਲ ਆਪਣੇ ਵਿਆਹ ਦੀ ਗੱਲ ਵੀ ਤੈਅ ਕਰ ਲਈ। 23 ਅਪ੍ਰੈਲ ਨੂੰ ਵਿਦਿਆਰਥਣ ਨਾਲ ਉਸ ਦੇ ਵਿਆਹ ਦੇ ਕਾਰਡ ਵੀ ਛਪ ਗਏ। ਗੈਸਟ ਹਾਊਸ ਬੁੱਕ ਕੀਤਾ ਗਿਆ। ਦਾਜ ਦਾ ਸਮਾਨ ਵੀ ਆ ਗਿਆ ਪਰ ਲੜਕੀ ਦਾ ਪਰਿਵਾਰ ਗੈਸਟ ਹਾਊਸ 'ਚ ਇੰਤਜ਼ਾਰ ਕਰਦਾ ਰਿਹਾ ਅਤੇ ਲਾੜਾ ਬਣਿਆ ਅਧਿਆਪਕ ਬਰਾਤ ਲਿਆਉਣ ਤੋਂ ਪਹਿਲਾਂ ਹੀ ਘਰੋਂ ਭੱਜ ਗਿਆ। ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਧਿਆਪਕ ਕਿਸੇ ਹੋਰ ਲੜਕੀ ਨਾਲ ਵੀ ਗੱਲ ਕਰਦਾ ਸੀ।
ਕਾਨਪੁਰ ਦੇ ਹਨੁਮੰਤ ਵਿਹਾਰ ਵਿੱਚ ਰਹਿਣ ਵਾਲੀ ਇੱਕ ਵਿਦਿਆਰਥਣ 11ਵੀਂ ਜਮਾਤ ਵਿੱਚ ਪੜ੍ਹਾਈ ਕਰ ਰਹੀ ਹੈ। ਸਕੂਲ ਦਾ ਇਕ ਅਧਿਆਪਕ ਸ਼ਿਵਮ ਦੀਕਸ਼ਿਤ ਉਸ ਨੂੰ ਕੋਚਿੰਗ ਦੇਣ ਆਉਂਦਾ ਸੀ। ਇਸ ਦੌਰਾਨ ਅਧਿਆਪਕ ਅਤੇ ਵਿਦਿਆਰਥਣ ਵਿਚਕਾਰ ਪ੍ਰੇਮ ਸਬੰਧ ਬਣ ਗਏ। ਅਧਿਆਪਕ ਨੇ ਵਿਆਹ ਕਰਵਾਉਣ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਦੋਹਾਂ ਦੇ ਪਰਿਵਾਰਾਂ ਨੇ ਮਿਲ ਕੇ ਵਿਆਹ ਦਾ ਫੈਸਲਾ ਕੀਤਾ ਅਤੇ ਵਿਆਹ 23 ਅਪ੍ਰੈਲ (ਮੰਗਲਵਾਰ) ਨੂੰ ਉਸੇ ਗੈਸਟ ਹਾਊਸ 'ਚ ਹੋਣਾ ਸੀ।
ਮੰਗਲਵਾਰ ਨੂੰ ਘਰ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਮਹਿਮਾਨ ਵੀ ਆ ਚੁੱਕੇ ਸਨ ਪਰ ਇਸ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਸ਼ਿਵਮ ਦੀਕਸ਼ਿਤ ਦੇ ਪਰਿਵਾਰ ਨੇ ਨੌਬਸਤਾ ਥਾਣੇ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਪਹਿਲਾਂ ਲਾੜਾ ਖੁਦ ਘਰੋਂ ਗਾਇਬ ਹੋ ਗਿਆ ਸੀ।
ਲੜਕੀ ਦੇ ਪਿਤਾ ਦਾ ਆਰੋਪ ਹੈ ਕਿ ਲਾੜੇ ਸ਼ਿਵਮ ਦੇ ਪਿਤਾ ਮਨੋਜ ਦੀਕਸ਼ਿਤ ਆਪਣੇ ਪੁੱਤਰਾਂ ਨਾਲ ਮੇਰੇ ਘਰ ਆਏ ਸਨ ਅਤੇ ਕਹਿ ਰਹੇ ਸਨ ਕਿ 5 ਲੱਖ ਅਤੇ ਦੋ ਵੈਗਨਆਰ ਕਾਰਾਂ ਦਿਓ ਤਾਂ ਹੀ ਬਰਾਤ ਲੈ ਕੇ ਆਵਾਂਗੇ, ਨਹੀਂ ਤਾਂ ਵਿਆਹ ਨਹੀਂ ਕਰਾਂਗੇ। ਅਸੀਂ ਉਨ੍ਹਾਂ ਨੂੰ ਬੇਨਤੀ ਵੀ ਕੀਤੀ ਸੀ ਅਸੀਂ ਤੁਹਾਨੂੰ ਮੋਟਰ ਸਾਈਕਲ ਦੇ ਰਹੇ ਹਾਂ ਅਤੇ ਹੋਰ ਸਮਾਨ ਵੀ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਅਸੀਂ ਤੁਹਾਨੂੰ 5 ਲੱਖ ਰੁਪਏ ਦਿੱਤੇ ਸਨ ਪਰ ਉਹ ਵਿਆਹ ਲਈ ਤਿਆਰ ਨਹੀਂ ਹੋਏ।
ਜਿਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਹਨੂਮੰਤ ਵਿਹਾਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਲੜਕੀ ਦੇ ਪਿਤਾ ਦਾ ਆਰੋਪ ਹੈ ਕਿ ਲਾੜਾ ਸ਼ਿਵਮ ਦੀਕਸ਼ਿਤ ਕਿਸੇ ਹੋਰ ਲੜਕੀ ਨਾਲ ਵੀ ਫੋਨ 'ਤੇ ਗੱਲ ਕਰਦਾ ਸੀ। ਅਜਿਹੀ ਸਥਿਤੀ ਵਿੱਚ ਸੰਭਾਵਨਾ ਹੈ ਕਿ ਉਹ ਉਸ ਲੜਕੀ ਨਾਲ ਚਲਾ ਗਿਆ ਹੈ।
ਇਸ ਮਾਮਲੇ 'ਚ ਨੌਬਸਤਾ ਥਾਣਾ ਇੰਚਾਰਜ ਸਤੀਸ਼ ਕੁਮਾਰ ਪਾਂਡੇ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਨੇ ਅਧਿਆਪਕ ਸ਼ਿਵਮ ਦੀਕਸ਼ਿਤ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਥੇ ਹੀ ਲੜਕੀ ਦੇ ਪਰਿਵਾਰ ਵਾਲਿਆਂ ਨੇ ਹਨੂੰਮਾਨ ਵਿਹਾਰ ਥਾਣੇ 'ਚ ਲਾੜੇ ਵੱਲੋਂ ਬਰਾਤ ਨਾ ਲਿਆਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।