
Pakistan X Account Closed News: ਭਾਰਤ ਵਿਚ ਹੁਣ ਨਹੀਂ ਦਿਸਣਗੇ ਪਾਕਿਸਤਾਨੀ ਟਵੀਟ
Pakistan government's 'X' account closed News in punjabi : ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਜਿਥੇ ਭਾਰਤੀ ਫ਼ੌਜ ਅਤਿਵਾਦੀਆਂ ਨੂੰ ਘਾਟੀ ਦੇ ਚੱਪੇ-ਚੱਪੇ ਵਿਚ ਲੱਭ ਰਹੀ ਹੈ, ਉਥੇ ਹੀ ਅਤਿਵਾਦ ਨੂੰ ਸਮਰਥਨ ਦੇਣ ਵਾਲੇ ਪਾਕਿਸਤਾਨ ਵਿਰੁਧ ਭਾਰਤ ਸਰਕਾਰ ਵੀ ਸਖ਼ਤ ਨਜ਼ਰ ਆ ਰਹੀ ਹੈ।
ਬੀਤੇ ਦਿਨ ਪ੍ਰਧਾਮ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਕਈ ਕਰੜੇ ਫ਼ੈਸਲੇ ਲਏ ਗਏ। ਜਿਥੇ ਪਾਕਿਸਤਾਨ ਨਾਲ ਕੂਟਨੀਤਿਕ ਸਬੰਧ ਘਟਾਏ ਗਏ, ਉਥੇ ਹੀ ਸਿੰਧੂ ਜਲ ਸਮਝੌਤਾ ਵੀ ਬਰਖ਼ਾਸਤ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਅਟਾਰੀ ਚੈੱਕ ਪੋਸਟ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ। ਹੁਣ ਭਾਰਤ ਨੇ ਨਫ਼ਤਰੀ ਪੋਸਟਾਂ ਨੂੰ ਰੋਕਣ ਲਈ ਐਕਸ ਤੇ ਪਾਬੰਦੀ ਲਗਾਈ ਹੈ ਤਾਂ ਕਿ ਪਾਕਿਸਤਾਨ ਵਿਚੋਂ ਕੀਤੇ ਜਾਂਦੇ ਟਵੀਟ ਭਾਰਤ ਵਿਚ ਦਿਖਾਈ ਨਾ ਦੇ ਸਕਣ।