ਭਾਰਤ ਵਿਚ 2027 ਤਕ ਅਰਬਪਤੀਆਂ ਦੀ ਗਿਣਤੀ ਤਿੰਨ ਗੁਣਾਂ ਹੋ ਜਾਵੇਗੀ
Published : May 24, 2018, 2:47 am IST
Updated : May 24, 2018, 2:47 am IST
SHARE ARTICLE
Rupees
Rupees

ਅਰਬਪਤੀਆਂ ਦੀ ਗਿਣਤੀ ਪੱਖੋਂ ਭਾਰਤ ਦਾ ਵਿਸ਼ਵ ਵਿਚ ਤੀਜਾ ਸਥਾਨ ਹੈ ਅਤੇ ਅਗਲੇ ਦਸ ਵਰ੍ਹਿਆਂ ਵਿਚ ਭਾਰਤ ਅੰਦਰ ਇਨ੍ਹਾਂ ਦੀ ਗਿਣਤੀ ਤਿੰਨ ਗੁਣਾਂ ਹੋ ਜਾਏਗੀ। ...

ਨਵੀਂ ਦਿੱਲੀ, 23 ਮਈ : ਅਰਬਪਤੀਆਂ ਦੀ ਗਿਣਤੀ ਪੱਖੋਂ ਭਾਰਤ ਦਾ ਵਿਸ਼ਵ ਵਿਚ ਤੀਜਾ ਸਥਾਨ ਹੈ ਅਤੇ ਅਗਲੇ ਦਸ ਵਰ੍ਹਿਆਂ ਵਿਚ ਭਾਰਤ ਅੰਦਰ ਇਨ੍ਹਾਂ ਦੀ ਗਿਣਤੀ ਤਿੰਨ ਗੁਣਾਂ ਹੋ ਜਾਏਗੀ। ਇਹ ਪ੍ਰਗਟਾਵਾ ' ਐਫ਼ਰੋਏਸ਼ੀਆ ਬੈਂਕ ਗਲੋਬਲ ਵੈਲਥ ਮਾਈਗ੍ਰੇਸ਼ਨ ਰੀਵਿਊ' ਰੀਪੋਰਟ ਵਿਚ ਕੀਤਾ ਗਿਆ ਹੈ। ਇਥੇ ਅਰਬਪਤੀਆਂ ਤੋਂ ਭਾਵ ਉਨ੍ਹਾਂ ਵਿਅਕਤੀਆਂ ਤੋਂ ਹੈ ਜਿਨ੍ਹਾਂ ਦੀ ਕੁਲ ਸੰਪਤੀ ਇਕ ਅਰਬ ਡਾਲਰ ਜਾਂ ਇਸ ਤੋਂ ਵੱਧ ਹੈ।

ਰੀਪੋਰਟ ਅਨੁਸਾਰ ਇਸ ਸਮੇਂ ਭਾਰਤ ਵਿਚ ਅਰਬਪਤੀਆਂ ਦੀ ਗਿਣਤੀ 119 ਹੈ ਅਤੇ 2027 ਤਕ ਇਹ ਵਧ ਕੇ 357 ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਉਪਰੋਕਤ ਸਮੇਂ ਤਕ ਭਾਰਤ ਵਿਚ 238 ਹੋਰ ਅਰਬਪਤੀ ਹੋ ਜਾਣਗੇ। ਇਸ ਸਮੇਂ ਦੌਰਾਨ ਚੀਨ ਵਿਚ 448 ਹੋਰ ਅਰਬਪਤੀ ਹੋ ਜਾਣਗੇ। ਰੀਪੋਰਟ ਵਿਚ ਇਹ  ਵੀ ਦਰਜ ਹੈ ਕਿ 2027 ਤਕ ਅਮਰੀਕਾ ਵਿਚ ਅਰਬਪਤੀਆਂ ਦੀ ਗਿਣਤੀ 884 ਹੋਣ ਦੀ ਉਮੀਦ ਹੈ

ਜਦਕਿ ਇਸ ਤੋਂ ਬਾਅਦ ਚੀਨ 697 ਅਰਬਪਤੀਆਂ ਨਾਲ ਦੂਜੇ ਤੇ ਭਾਰਤ 357 ਨਾਲ ਤੀਜੇ ਸਥਾਨ 'ਤੇ ਹੋਵੇਗਾ। ਜਿਹੜੇ ਦੇਸ਼ਾਂ ਵਿਚ ਅਰਬਪਤੀਆਂ ਦੀ ਗਿਣਤੀ ਵਿਚ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਵਿਚ ਰੂਸ ਸੰਘ 142, ਬਰਤਾਨੀਆ 113, ਜਰਮਨੀ 90 ਅਤੇ ਹਾਂਗਕਾਂਗ 78 ਸ਼ਾਮਲ ਹਨ। ਇਸ ਸਮੇਂ ਦੁਨੀਆਂ ਭਰ ਵਿਚ 2252 ਅਰਬਪਤੀ ਹਨ ਅਤੇ ਇਹ 2027 ਤਕ ਵਧ ਕੇ 3444 ਹੋਣ ਦੀ ਆਸ ਹੈ। (ਏਜੰਸੀ)  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement