Vande Bharat Mission: ਲੰਡਨ ਤੋਂ 93 ਯਾਤਰੀਆਂ ਨੂੰ ਲੈ ਕੇ ਇੰਦੌਰ ਪਹੁੰਚੀ ਸਪੈਸ਼ਲ ਫਲਾਈਟ
Published : May 24, 2020, 2:18 pm IST
Updated : May 24, 2020, 2:50 pm IST
SHARE ARTICLE
Photo
Photo

ਕੋਰੋਨਾ ਸੰਕਟ ਦੇ ਚਲਦਿਆਂ ਵਿਦੇਸ਼ਾਂ ਵਿਚ ਫਸੇ ਪੰਜ ਲੱਖ ਤੋਂ ਜ਼ਿਆਦਾ ਭਾਰਤੀਆਂ ਦੀ ਵਤਨ ਵਾਪਸੀ ਲਈ ਵੰਦੇ ਭਾਰਤ ਮਿਸ਼ਨ ਦੇ ਤਹਿਤ ਕੇਂਦਰ ਸਰਕਾਰ ਵਿਸ਼ੇਸ਼ ਉਡਾਨਾਂ ਚਲਾ ਰਹੀ ਹੈ।

ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਚਲਦਿਆਂ ਵਿਦੇਸ਼ਾਂ ਵਿਚ ਫਸੇ ਪੰਜ ਲੱਖ ਤੋਂ ਜ਼ਿਆਦਾ ਭਾਰਤੀਆਂ ਦੀ ਵਤਨ ਵਾਪਸੀ ਲਈ ਵੰਦੇ ਭਾਰਤ ਮਿਸ਼ਨ ਦੇ ਤਹਿਤ ਕੇਂਦਰ ਸਰਕਾਰ ਵਿਸ਼ੇਸ਼ ਉਡਾਨਾਂ ਚਲਾ ਰਹੀ ਹੈ। ਜਿਸ ਦਾ ਦੂਜਾ ਪੜਾਅ ਫਿਲਹਾਲ ਜਾਰੀ ਹੈ। 

corona virusPhoto

ਇਸ ਮਿਸ਼ਨ ਦੇ ਤਹਿਤ ਲੰਡਨ ਤੋਂ ਇਕ ਸਪੈਸ਼ਲ ਜਹਾਜ਼ ਐਤਵਾਰ ਸਵੇਰੇ 8.35 ਵਜੇ ਇੰਦੌਰ ਹਵਾਈ ਅੱਡੇ 'ਤੇ ਲੈਂਡ ਹੋਇਆ। ਜਿਸ ਨਾਲ ਮੱਧ ਪ੍ਰਦੇਸ਼ ਅਤੇ ਹੋਰ ਨਜ਼ਦੀਕੀ ਸੂਬਿਆਂ ਦੇ ਯਾਤਰੀ ਇੰਦੌਰ ਪਹੁੰਚੇ। ਹਵਾਈ ਅੱਡੇ 'ਤੇ ਤੈਨਾਤ ਮੈਡੀਕਲ ਟੀਮ ਨੇ ਉਹਨਾਂ ਦੀ ਜਾਂਚ ਕੀਤੀ।

FlightsPhoto

ਉਸ ਤੋਂ ਬਾਅਦ ਇਹਨਾਂ ਨੂੰ ਸਬੰਧਿਤ ਜ਼ਿਲ੍ਹਾ ਹੈੱਡਕੁਆਰਟਰ ਭੇਜਿਆ ਗਿਆ। ਦੱਸ ਦਈਏ ਕਿ ਜ਼ਿਲ੍ਹਾ ਹੈੱਡਕੁਆਰਟਰ ਪਹੁੰਚਣ ਤੋਂ ਬਾਅਦ ਇਹਨਾਂ ਸਾਰੇ ਯਾਤਰੀਆਂ ਨੂੰ 14 ਦਿਨ ਲਈ ਲਾਜ਼ਮੀ ਤੌਰ 'ਤੇ ਕੁਆਰੰਟੀਨ ਕੀਤਾ ਜਾਵੇਗਾ।

PhotoPhoto

ਦੇਵੀ ਅਹਿਲਿਆਬਾਈ ਹੋਲਕਰ ਏਅਰਪੋਰਟ ਇੰਦੌਰ ਦੀ ਡਾਇਰੈਕਟਰ ਨੇ ਦੱਸਿਆ ਕਿ ਵਿਦੇਸ਼ ਤੋਂ ਆਏ ਸਾਰੇ ਭਾਰਤੀਆਂ ਦੀ ਥਰਮਲ ਸਕੈਨਿੰਗ ਅਤੇ ਮੈਡੀਕਲ ਜਾਂਚ ਡਾਕਟਰਾਂ ਨੇ ਕੀਤੀ ਹੈ। ਇਸ ਦੌਰਾਨ ਕੋਰੋਨਾ ਦੇ ਲੱਛਣਾਂ ਦੀ ਜਾਂਚ ਹੋਈ। ਉਹਨਾਂ ਨੇ ਕਿਹਾ ਕਿ ਯਾਤਰੀਆਂ ਨੂੰ ਅਪਣੇ ਸ਼ਹਿਰ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ, ਜਿੱਥੇ ਉਹਨਾਂ ਨੂੰ 14 ਦਿਨਾਂ ਲਈ ਕੁਆਰੰਟੀਨ ਰਹਿਣਾ ਪਵੇਗਾ।

FlightsPhoto

ਦੱਸਿਆ ਜਾ ਰਿਹਾ ਹੈ ਕਿ ਇੰਦੌਰ ਤੋਂ ਬਾਹਰ ਦੇ ਯਾਤਰੀਆਂ ਲਈ ਹਵਾਈ ਅੱਡੇ 'ਤੇ ਬਸ ਅਤੇ ਟੈਕਸੀ ਦੀ ਵਿਵਸਥਾ ਕੀਤੀ ਗਈ ਹੈ। ਉੱਥੇ ਹੀ ਜੋ ਯਾਤਰੀ ਇੰਦੌਰ ਵਿਚ ਕੁਆਰੰਟੀਨ ਹੋਣਾ ਚਾਹੁਣਗੇ, ਉਹਨਾਂ ਲਈ ਹੋਟਲ ਅਮਰ ਵਿਲਾਸ ਅਤੇ ਰਿਜ਼ੇਂਟਾ ਹੋਟਲ ਵਿਚ ਰੁਕਣ ਦੀ ਵਿਵਸਥਾ ਕੀਤੀ ਗਈ ਹੈ। 

PhotoPhoto

ਇੰਦੌਰ ਦੇ ਸੰਸਦ ਸ਼ੰਕਰ ਲਾਲਵਾਨੀ ਨੇ ਦੱਸਿਆ ਕਿ ਅਮਰੀਕਾ ਅਤੇ ਲੰਡਨ ਤੋਂ ਕਈ ਲੋਕ ਉਹਨਾਂ ਨੂੰ ਲਗਾਤਾਰ ਮੈਸੇਜ ਭੇਜ ਰਹੇ ਹਨ ਕਿ ਉਹ ਕਾਫੀ ਪਰੇਸ਼ਾਨ ਹਨ, ਉਹਨਾਂ ਨੂੰ ਖਾਣੇ ਸਬੰਧੀ ਮੁਸ਼ਕਿਲਾਂ ਆ ਰਹੀਆਂ ਹਨ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement