
ਮੌਤਾਂ ਦਾ ਅੰਕੜਾ ਦਿਨੋ ਦਿਨ ਰਿਹਾ ਵੱਧ
ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ 2,22,315 ਨਵੇਂ ਮਾਮਲੇ ਆਏ ਹਨ। ਇਸ ਦੇ ਨਾਲ ਹੀ ਵਾਇਰਸ ਦੇ ਰੋਜ਼ ਆਉਣ ਵਾਲੇ ਮਾਮਲੇ ਲਗਾਤਾਰ 8ਵੇਂ ਦਿਨ 3 ਲੱਖ ਤੋਂ ਹੇਠਾਂ ਰਹੇ।
ਕੇਂਦਰੀ ਸਿਹਤ ਮੰਤਰਾਲਾ ਨੇ ਸੋਮਵਾਰ ਨੂੰ ਦਸਿਆ ਕਿ ਦੇਸ਼ ਵਿਚ ਵਾਇਰਸ ਦੇ ਕੁਲ ਮਾਮਲਿਆਂ ਦੀ ਗਿਣਤੀ ਵੱਧ ਕੇ 2,67,52,447 ਹੋ ਗਈ ਹੈ। ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ 4,454 ਹੋਰ ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਜਾਣ ਨਾਲ ਇਸ ਵਾਇਰਸ ਤੋਂ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,03,720 ਹੋ ਗਈ ਹੈ।
देश में पिछले 24 घंटे में कोरोना वायरस की 9,42,722 वैक्सीन लगाई गईं, जिसके बाद कुल वैक्सीनेशन का आंकड़ा 19,60,51,962 हुआ। #CovidVaccine https://t.co/CwmDqCT49y
— ANI_HindiNews (@AHindinews) May 24, 2021
ਰਾਹਤ ਦੀ ਗੱਲ ਇਹ ਵੀ ਹੈ ਕਿ ਇਕ ਦਿਨ 3,02,544 ਮਰੀਜ਼ਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿਤੀ ਹੈ। ਦੇਸ਼ ਵਿਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 27,20,716 ਰਹਿ ਗਈ ਹੈ।
Corona case
ਅੰਕੜਿਆਂ ਮੁਤਾਬਕ ਇਸ ਮਹਾਂਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 2,37,28,011 ਹੋ ਗਈ ਹੈ। 16 ਜਨਵਰੀ 2021 ਤੋਂ ਕੋਰੋਨਾ ਟੀਕਾਕਰਨ ਸ਼ੁਰੂ ਹੋਇਆ। ਦੇਸ਼ ਵਿਚ ਹੁਣ ਤਕ 19,60,51,962 ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਦਿਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ 9,42,722 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ।
Corona Case
ਪੰਜਾਬ ’ਚ ਐਚਵਾਰ ਨੂੰ ਕੋਰੋਨਾ ਨਾਲ 172 ਹੋਰ ਮੌਤਾਂ, 5094 ਨਵੇਂ ਮਾਮਲੇ ਆਏ
ਚੰਡੀਗੜ੍ਹ (ਭੁੱਲਰ) : ਐਤਵਾਰ ਨੂੰ ਪੰਜਾਬ 'ਚ ਵਿਚ ਕੋਰੋਨਾ ਦੇ ਕਹਿਰ ਦੇ ਚਲਦੇ 172 ਹੋਰ ਮੌਤਾਂ ਹੋਈਆਂ ਤੇ 5094 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਹੁਣ ਕਾਈ ਦਿਨਾਂ ਤੋਂ ਪਾਜ਼ੇਟਿਵ ਮਾਮਲਿਆਂ ’ਚ ਗਿਰਾਵਟ ਆ ਰਹੀ ਹੈ। ਕੱਲ੍ਹ ਸੱਭ ਤੋਂ ਵੱਧ ਮੌਤਾਂ ਜ਼ਿਲ੍ਹਾ ਲੁਧਿਆਣਾ ’ਚ 20, ਪਟਿਆਲਾ ’ਚ 19, ਬਠਿੰਡਾ ’ਚ 18, ਸੰਗਰੂਰ ਤੇ ਮੋਹਾਲੀ ’ਚ 16-16 ਅਤੇ ਫਾਜਿਲਕਾ ’ਚ 10 ਹੋਈਆਂ।
Corona cases
ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇ ਲੁਧਿਆਣਾ ’ਚ 597, ਜਲੰਧਰ 459, ਮੋਹਾਲੀ 454, ਫਾਜਿਲਕਾ 436 ਅਤੇ ਬਠਿੰਡਾ ’ਚ 435 ਆਏ। ਸੂਬੇ ’ਚ ਕੁਲ 57505 ਮਰੀਜ਼ ਇਲਾਜ ਅਧੀਨ ਹਨ। ਅੱਜ 8527 ਮਰੀਜ਼ ਠੀਕ ਵੀ ਹੋਏ ਹਨ। 7154 ਮਰੀਜ਼ ਆਕਸੀਜਨ ਅਤੇ 386 ਵੈਂਟੀਲੇਟਰ ’ਤੇ ਹਨ। ਕੋਰੋਨਾ ਪੀੜਤ 1024 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।