ਰਾਜਸਥਾਨ: 2 ਜ਼ਿਲ੍ਹਿਆਂ ’ਚ 700 ਤੋਂ ਵੱਧ ਬੱਚੇ ਪਾਜ਼ੇਟਿਵ, ਤੀਜੀ ਲਹਿਰ ਵੀ ਹੋ ਸਕਦੀ ਹੈ ਖ਼ਤਰਨਾਕ
Published : May 24, 2021, 11:46 am IST
Updated : May 24, 2021, 11:46 am IST
SHARE ARTICLE
Rajasthan: Around 700 children test positive in 2 districts .
Rajasthan: Around 700 children test positive in 2 districts .

ਸੂਬੇ ’ਚ ਡੂੰਗਰਪੁਰ ਜ਼ਿਲ੍ਹੇ ’ਚ ਪ੍ਰਸ਼ਾਸਨ ਨੇ ਸ਼ਨੀਵਾਰ ਤੱਕ 315 ਬੱਚਿਆਂ ’ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਸੀ

ਜੈਪੁਰ - ਰਾਜਸਥਾਨ ਦੇ 2 ਜ਼ਿਲ੍ਹਿਆ 'ਚ ਪਿਛਲੇ 10 ਦਿਨਾਂ ਵਿਚ 700 ਤੋਂ ਵੱਧ ਬੱਚੇ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਹਨ। ਦੌਸਾ ਵਿਚ 375 ਤੋਂ ਵੱਧ ਅਤੇ ਡੂੰਗਰਪੁਰ ਵਿਚ ਹੁਣ ਤੱਕ 325 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਰਾਜਸਥਾਨ ’ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਅੰਕੜਿਆਂ ਦਰਮਿਆਨ ਹੁਣ ਬੱਚਿਆਂ ਦੇ ਪਾਜ਼ੇਟਿਵ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।

CoronavirusCoronavirus

ਸੂਬੇ ’ਚ ਡੂੰਗਰਪੁਰ ਜ਼ਿਲ੍ਹੇ ’ਚ ਪ੍ਰਸ਼ਾਸਨ ਨੇ ਸ਼ਨੀਵਾਰ ਤੱਕ 315 ਬੱਚਿਆਂ ’ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਸੀ ਪਰ ਐਤਵਾਰ 10 ਹੋਰ ਬੱਚੇ ਪੀੜਤ ਪਾਏ ਗਏ। ਇਸ ਤਰ੍ਹਾਂ ਡੂੰਗਰਪੁਰ ’ਚ ਕੋਰੋਨਾ ਪੀੜਤ ਬੱਚਿਆਂ ਦੀ ਗਿਣਤੀ ਵੱਧ ਕੇ 325 ਹੋ ਗਈ ਹੈ। ਇਕੱਲੇ ਦੌਸਾ ਵਿਖੇ ਹੀ 341 ਬੱਚੇ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ। ਤੀਜੀ ਲਹਿਰ ਦੀ ਸੰਭਾਵਨਾ ਨੂੰ ਵੇਖਦੇ ਹੋਏ ਦੌਸਾ ਜ਼ਿਲ੍ਹੇ ’ਚ ਪ੍ਰਸ਼ਾਸਨ ਅਲਰਟ ਹੋ ਗਿਆ ਹੈ।

New infections in children after corona corona

ਜਾਣਕਾਰੀ ਅਨੁਸਾਰ ਦੌਸਾ ’ਚ 1 ਮਈ ਤੋਂ 21 ਮਈ ਤੱਕ ਜਿਹੜੇ 341 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਉਹਨਾਂ ਦੀ ਉਮਰ 10 ਤੋਂ 18 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਜ਼ਿਲ੍ਹੇ ਦੇ ਡੀ.ਐੱਮ. ਮੁਤਾਬਕ ਇਨ੍ਹਾਂ ਬੱਚਿਆਂ ਵਿਚੋਂ ਕੋਈ ਵੀ ਗੰਭੀਰ ਨਹੀਂ ਹੈ। ਜ਼ਿਲ੍ਹਾ ਹਸਪਤਾਲ ਨੂੰ ਪੂਰੀ ਤਰ੍ਹਾਂ ਅਲਰਟ ’ਤੇ ਰੱਖਿਆ ਗਿਆ ਹੈ। ਓਧਰ ਰਾਜਸਥਾਨ ਦੇ ਪੇਂਡੂ ਇਲਾਕਿਆਂ ’ਚ ਕੋਰੋਨਾ ਦੀ ਰੋਕਥਾਮ ਲਈ ਸੂਬਾ ਸਰਕਾਰ ਹੁਣ ਜੰਗੀ ਪੱਧਰ ’ਤੇ ਤਿਆਰੀ ’ਚ ਜੁੱਟ ਗਈ ਹੈ।

corona testcorona Test

ਸਿਹਤ ਵਿਭਾਗ ਦੀ ਟੀਮ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਦਾ ਕੋਵਿਡ ਟੈਸਟ ਕਰੇਗੀ। ਪਿੰਡਾਂ ’ਚ ਹੀ ਕੋਵਿਡ ਸੈਂਟਰ ਬਣਾਏ ਜਾਣਗੇ। ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ। ਘਰ-ਘਰ ਸਰਵੇਖਣ ਕੀਤਾ ਜਾਵੇਗਾ। ਮਹਾਰਾਸ਼ਟਰ, ਕਰਨਾਟਕ ਅਤੇ ਕੁਝ ਹੋਰਨਾਂ ਸੂਬਿਆਂ ’ਚ ਬੱਚਿਆਂ ’ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਮਾਹਿਰਾਂ ਮੁਤਾਬਕ ਤੀਜੀ ਲਹਿਰ ਬੱਚਿਆਂ ਲਈ ਖ਼ਤਰਨਾਕ ਹੋ ਸਕਦੀ ਹੈ।

Corona Virus Corona Virus

ਸਿਹਤ ਮਾਹਿਰਾਂ ਦੀ ਮੰਨੀਏ ਤਾਂ ਵਧੇਰੇ ਬੱਚੇ ਜੋ ਕੋਵਿਡ ਤੋਂ ਪੀੜਤ ਹਨ, ਉਨ੍ਹਾਂ ’ਚ ਆਮ ਤੌਰ ’ਤੇ ਹਲਕਾ ਬੁਖਾਰ, ਖੰਘ, ਜੁਕਾਮ, ਸਾਹ ਲੈਣ ’ਚ ਮੁਸ਼ਕਲ, ਭੋਜਨ ਖਾਣ ਸਮੇਂ ਸਵਾਦ ਨਾ ਲੱਗਣਾ, ਸੁੰਘਣ ਦੀ ਸਮਰੱਥਾ ਘੱਟ ਜਾਣੀ, ਥਕਾਵਟ, ਗਲੇ ’ਚ ਖਾਰਿਸ਼, ਮਾਸਪੇਸ਼ੀਆਂ ’ਚ ਦਰਦ ਅਤੇ ਨੱਕ ਵੱਗਣ ਵਰਗੇ ਲੱਛਣ ਸ਼ਾਮਲ ਹਨ। 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement