ਮੁੰਬਈ ਦੀ 10 ਸਾਲਾ ਸਕੇਟਰ ਰਿਦਮ ਮਮਾਨੀਆ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਦੀ ਚੜ੍ਹਾਈ ਕੀਤੀ ਸਰ
Published : May 24, 2022, 9:48 am IST
Updated : May 24, 2022, 9:48 am IST
SHARE ARTICLE
Rhythm Mamania
Rhythm Mamania

ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਪਰਤਾਰੋਹੀ ਬਣੀ ਰਿਦਮ

 

ਮੁੰਬਈ - ਮੁੰਬਈ ਦੀ 10 ਸਾਲਾ ਸਕੇਟਰ ਰਿਦਮ ਮਮਾਨੀਆ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ 'ਤੇ ਚੜ੍ਹ ਕੇ ਰਿਕਾਰਡ ਬਣਾਇਆ ਹੈ। ਉਹ ਬੇਸ ਕੈਂਪ 'ਤੇ ਚੜ੍ਹਨ ਲਈ ਨੌਜਵਾਨ ਭਾਰਤੀ ਪਰਬਤਾਰੋਹੀਆਂ ਨਾਲ ਜੁੜ ਗਈ ਹੈ। ਰਿਦਮ ਨੇ 11 ਦਿਨਾਂ 'ਚ 5,364 ਮੀਟਰ ਦੀ ਉਚਾਈ 'ਤੇ ਬੇਸ ਕੈਂਪ 'ਤੇ ਚੜ੍ਹਾਈ ਕਰਕੇ ਇੱਕ ਦੁਰਲੱਭ ਉਪਲਬਧੀ ਹਾਸਲ ਕੀਤੀ ਹੈ।

Rhythm MamaniaRhythm Mamania

ਰਿਦਮ ਸਭ ਤੋਂ ਛੋਟੀ ਉਮਰ ਦੀ ਪਰਤਾਰੋਹੀ ਬਣ ਗਈ ਹੈ। ਰਿਦਮ ਦੇ ਮਾਤਾ-ਪਿਤਾ ਉਰਮੀ ਅਤੇ ਹਰਸ਼ਲ ਵੀ ਇਸ ਮਹੀਨੇ ਦੀ ਸ਼ੁਰੂਆਤ 'ਚ ਮੁਹਿੰਮ ਦੌਰਾਨ ਰਿਦਮ ਦੇ ਨਾਲ ਸਨ। ਬੱਚੀ ਦੀ ਮਾਂ ਉਰਮੀ ਨੇ ਐਤਵਾਰ ਨੂੰ ਦੱਸਿਆ ਕਿ ਮੁੰਬਈ ਦੇ ਉਪਨਗਰ ਬਾਂਦਰਾ ਸਥਿਤ ਐਮਈਟੀ ਰਿਸ਼ੀਕੁਲ ਵਿਦਿਆਲਿਆ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਰਿਦਮ 6 ਮਈ ਨੂੰ ਦੁਪਹਿਰ 1 ਵਜੇ ਮਾਊਂਟ ਐਵਰੈਸਟ ਦੇ ਬੇਸ ਕੈਂਪ 'ਤੇ ਪਹੁੰਚੀ ਸੀ।

Rhythm MamaniaRhythm Mamania

ਵਰਲੀ ਦੀ ਰਹਿਣ ਵਾਲੀ ਰਿਦਮ ਨੇ ਕਿਹਾ ਕਿ ਚਾਹੇ ਸਕੇਟਿੰਗ ਰਿੰਗ ਹੋਵੇ ਜਾਂ ਆਧਾਰ ਸ਼ਿਵਰ ਦੀ ਸਿਖਰ, ਤੁਹਾਡਾ ਦ੍ਰਿੜ ਇਰਾਦਾ ਹੀ ਤੁਹਾਨੂੰ ਟੀਚੇ ਵੱਲ ਲੈ ਕੇ ਜਾ ਸਕਦਾ ਹੈ। ਉਸ ਨੇ ਕਿਹਾ ਕਿ ਸਕੇਟਿੰਗ ਦੇ ਨਾਲ-ਨਾਲ ਟ੍ਰੈਕਿੰਗ ਹਮੇਸ਼ਾ ਤੋਂ ਮੇਰਾ ਸ਼ੌਕ ਰਿਹਾ ਹੈ ਪਰ ਇਸ ਟ੍ਰੈਕਿੰਗ ਨੇ ਮੈਨੂੰ ਸਿਖਾਇਆ ਕਿ ਇਕ ਜ਼ਿੰਮੇਵਾਰ ਟ੍ਰੈਕਰ ਹੋਣਾ ਕਿੰਨਾ ਜ਼ਰੂਰੀ ਹੈ ਅਤੇ ਪਹਾੜੀ ਰਹਿੰਦ-ਖੂੰਹਦ ਦੀ ਸਮੱਸਿਆ ਨਾਲ ਕਿਵੇਂ ਨਜਿੱਠਣਾ ਹੈ।

ਰਿਦਮ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਨੂੰ ਪੰਜ ਸਾਲ ਦੀ ਉਮਰ ਤੋਂ ਹੀ ਪਰਬਤਾਰੋਹੀ ਦਾ ਸ਼ੌਕ ਸੀ ਅਤੇ ਉਸ ਦਾ ਪਹਿਲਾ ਲੰਬਾ ਸਫ਼ਰ ਦੁੱਧਸਾਗਰ ਦਾ ਸੀ ਅਤੇ ਉਦੋਂ ਤੋਂ ਉਸ ਨੇ ਸਹਿਯਾਦਰੀ ਪਰਬਤ ਲੜੀ ਵਿਚ ਮਾਹੁਲੀ, ਸੌਂਦਈ, ਕਰਨਾਲਾ ਅਤੇ ਲੋਹਗੜ੍ਹ ਦੀਆਂ ਚੋਟੀਆਂ ’ਤੇ ਚੜ੍ਹਾਈ ਕੀਤੀ। ਰਿਦਮ ਨੇਪਾਲ ਦੀ ਕੰਪਨੀ ਸਤੋਰੀ ਐਡਵੈਂਚਰਜ਼ ਨਾਲ ਬੇਸ ਕੈਂਪ 'ਤੇ ਗਈ ਸੀ। ਕੱਛ ਦੇ ਕੁਝ ਟ੍ਰੈਕਰਾਂ ਦਾ ਇੱਕ ਸਮੂਹ ਵੀ ਉਸਦੇ ਨਾਲ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement