ਸੰਸਦ ਮੈਂਬਰ ਵਿਕਰਮ ਸਾਹਨੀ ਦੇ ਯਤਨ ਸਦਕਾ ਓਮਾਨ ਵਿਚ ਫਸੀਆਂ 15 ਔਰਤਾਂ ਦੀ ਹੋਈ ਘਰ ਵਾਪਸੀ 

By : KOMALJEET

Published : May 24, 2023, 5:37 pm IST
Updated : May 24, 2023, 5:37 pm IST
SHARE ARTICLE
Punjabi News
Punjabi News

ਨੌਜਵਾਨਾਂ ਨੂੰ ਅਪੀਲ : ਵਿਦੇਸ਼ਾਂ 'ਚ ਰੁਲਣ ਦੀ ਬਜਾਏ ਪੰਜਾਬ 'ਚ ਹੁਨਰ ਵਿਕਾਸ ਅਤੇ ਨੌਕਰੀਆਂ ਵੱਲ ਦਿਓ ਧਿਆਨ 

ਨਵੀਂ ਦਿੱਲੀ : 'ਮਿਸ਼ਨ ਹੋਪ' ਪਹਿਲਕਦਮੀ ਤਹਿਤ ਪਿਛਲੇ ਹਫ਼ਤੇ ਬੱਚਿਆਂ ਗਈਆਂ 7 ਲੜਕੀਆਂ ਦੇ ਨਾਲ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਦਿਆਂ ਹੀ 8 ਹੋਰ ਲੜਕੀਆਂ ਅੱਜ ਅਪਣੇ ਪ੍ਰਵਾਰਾਂ ਨਾਲ ਮੁਲਾਕਾਤ ਕੀਤੀ।

ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨੇ ਕਿਹਾ ਕਿ ਇਨ੍ਹਾਂ ਲੜਕੀਆਂ ਨੂੰ ਬੇਈਮਾਨ ਏਜੰਟਾਂ ਅਤੇ ਅਖੌਤੀ ਰੁਜ਼ਗਾਰ ਸਲਾਹਕਾਰਾਂ ਵਲੋਂ ਰੁਜ਼ਗਾਰ ਦੇ ਝੂਠੇ ਬਹਾਨੇ ਓਮਾਨ ਲਿਜਾਣ ਦਾ ਝਾਂਸਾ ਦੇ ਕੇ ਫਸਾਇਆ ਗਿਆ ਸੀ। ਪੰਜਾਬ ਦੀਆਂ ਮੂਲ ਨਿਵਾਸੀਆਂ ਵਜੋਂ ਪਛਾਣੀਆਂ ਗਈਆਂ 34 ਲੜਕੀਆਂ ਵਿਚੋਂ 15 ਨੂੰ ਪਿਛਲੇ ਦੋ ਹਫ਼ਤਿਆਂ ਵਿਚ ਭਾਰਤੀ ਦੂਤਾਵਾਸ ਅਤੇ ਓਮਾਨ ਸਰਕਾਰ ਦੇ ਤਾਲਮੇਲ ਨਾਲ ਉਨ੍ਹਾਂ ਦੇ ਪ੍ਰਵਾਰਾਂ ਨਾਲ ਮਿਲਾਇਆ ਗਿਆ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਦਾ ਸਰਕਾਰੀ ਮੁਲਾਜ਼ਮਾਂ ਲਈ ਵੱਡਾ ਫ਼ੈਸਲਾ, ਮਹਿੰਗਾਈ ਭੱਤੇ ਦੇ ਬਕਾਏ ਦੀ ਕਿਸ਼ਤ ਜਾਰੀ 

ਸਾਂਸਦ ਸਾਹਨੀ, ਜੋ ਕਿ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਵੀ ਹਨ, ਨੇ ਕਿਹਾ ਕਿ ਓਮਾਨ ਵਿਚ ਫਸੀਆਂ ਪੰਜਾਬੀ ਕੁੜੀਆਂ ਦਾ ਮੁੱਦਾ ਸਾਡੇ ਧਿਆਨ ਵਿਚ ਆਉਣ ਤੋਂ ਬਾਅਦ, ਮੇਰੇ ਸੰਸਦ ਦਫ਼ਤਰ ਦੀ ਇੱਕ ਟੀਮ ਨੇ ਮਸਕਟ ਦਾ ਦੌਰਾ ਕੀਤਾ ਅਤੇ ਵਿਸ਼ਵ ਪੰਜਾਬੀ ਸੰਸਥਾ, ਓਮਾਨ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ। ਸ਼ਰਨਾਰਥੀ ਕੈਂਪਾਂ ਵਿਚ ਫਸੀਆਂ ਲੜਕੀਆਂ ਨਾਲ ਗੱਲਬਾਤ, ਜਿਥੇ ਸਾਹਨੀ ਵਲੋਂ ਲੰਗਰ ਲਗਾਇਆ ਜਾ ਰਿਹਾ ਹੈ। ਸਾਂਸਦ ਸਾਹਨੀ ਅਨੁਸਾਰ, ਉਨ੍ਹਾਂ ਦੀ ਟੀਮ ਨੇ ਅਨੁਚਿਤ ਸਮਝੌਤਿਆਂ ਨੂੰ ਖ਼ਤਮ ਕਰਨ, ਜੁਰਮਾਨੇ ਮੁਆਫ਼ ਕਰਨ ਅਤੇ ਫਸੀਆਂ ਲੜਕੀਆਂ ਦੀ ਟਿਕਟ ਦਾ ਖ਼ਰਚਾ ਚੁੱਕਣ ਤੋਂ ਬਾਅਦ, ਅਸੀਂ ਇਨ੍ਹਾਂ ਲੜਕੀਆਂ ਦੀ ਘਰ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਪਾਂਸਰਾਂ ਨਾਲ ਵਿਆਪਕ ਗੱਲਬਾਤ ਕੀਤੀ।

ਵਿਕਰਮਜੀਤ ਇਸੰਘ ਸਾਹਨੀ ਨੇ ਦਸਿਆ ਕਿ ਇਨ੍ਹਾਂ ਲੜਕੀਆਂ ਨੂੰ ਨੌਕਰੀਆਂ ਦੀ ਵਚਨਬੱਧਤਾ ਨਾਲ ਦਿੱਲੀ ਦੇ ਵਿਸ਼ਵ ਪੱਧਰੀ ਹੁਨਰ ਕੇਂਦਰ ਅਤੇ ਅੰਮ੍ਰਿਤਸਰ ਦੇ ਮਲਟੀ-ਸਪੈਸ਼ਲਿਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਮੁਫ਼ਤ ਹੁਨਰ ਸਿਖਲਾਈ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ, "ਪੁਲਿਸ ਅਧਿਕਾਰੀਆਂ ਵਲੋਂ ਇਸ ਵਿਚ ਸ਼ਾਮਲ ਏਜੰਟਾਂ ਵਿਰੁਧ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਜਲਦੀ ਹੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।"

 ਮਿਸ਼ਨ ਹੋਪ ਫਾਰ ਓਮਾਨ ਬਾਰੇ ਬੋਲਦਿਆਂ ਸਾਹਨੀ ਨੇ ਕਿਹਾ, ''ਮੈਂਓਮਾਨ ਵਿਚ ਫਸੀਆਂ ਲੜਕੀਆਂ ਨੂੰ ਪੰਜਾਬ ਤੋਂ ਵਾਪਸ ਲਿਆਉਣ ਲਈ ਵਚਨਬੱਧ ਹਾਂ।  ਇਸ ਸਾਰੀ ਪ੍ਰਕਿਰਿਆ ਵਿਚ ਅਸੀਂ ਮਸਕਟ ਅਤੇ ਪੰਜਾਬ ਦੀਆਂ ਕਈ ਕੁੜੀਆਂ ਨੂੰ ਮਿਲੇ, ਉਨ੍ਹਾਂ ਦੀਆਂ ਦਰਦ ਭਰੀਆਂ ਕਹਾਣੀਆਂ ਸੁਣੀਆਂ। ਮੇਰਾ ਦਫ਼ਤਰ ਪੰਜਾਬ ਵਿਚ ਉਨ੍ਹਾਂ ਦੇ ਪ੍ਰਵਾਰਾਂ ਨਾਲ ਲਗਾਤਾਰ ਸੰਪਰਕ ਵਿਚ ਹੈ। ਅਜਿਹੇ ਧੋਖੇਬਾਜ਼ ਅਮਲਾਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕ ਕੇ ਉਨ੍ਹਾਂ ਦੀ ਘਰ ਵਾਪਸੀ ਨੂੰ ਯਕੀਨੀ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਾਂਗਾ ਅਤੇ ਉਨ੍ਹਾਂ ਨੂੰ ਖ਼ੁਦ ਪੰਜਾਬ ਵਾਪਸ ਲਿਆ ਕੇ ਰੋਜ਼ੀ-ਰੋਟੀ ਮੁਹੱਈਆ ਕਰਵਾ ਕੇ ਸਨਮਾਨਜਨਕ ਪੁਨਰਵਾਸ ਨੂੰ ਯਕੀਨੀ ਬਣਾਵਾਂਗਾ।''

ਵਾਪਸ ਆਈਆਂ ਲੜਕੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਵਿਕਰਮਜੀਤ ਸਿੰਘ ਸਾਹਨੀ ਨੇ ਲੋਕਾਂ ਨੂੰ ਅਜਿਹੇ ਏਜੰਟਾਂ ਨਾਲ ਜੁੜਨ ਤੋਂ ਪਹਿਲਾਂ ਸਾਵਧਾਨ ਰਹਿਣ ਅਤੇ ਉਨ੍ਹਾਂ ਦੀ ਅਸਲੀਅਤ ਦੀ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿਚ ਰੁਲਣ ਦੀ ਬਜਾਏ ਅਪਣੇ ਪ੍ਰਵਾਰਾਂ ਨਾਲ ਰਹਿੰਦਿਆਂ ਪੰਜਾਬ ਵਿਚ ਹੁਨਰ ਵਿਕਾਸ ਅਤੇ ਨੌਕਰੀਆਂ ਵੱਲ ਧਿਆਨ ਦੇਣ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement