ਪ੍ਰਧਾਨ ਮੰਤਰੀ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਦੇਣਗੇ ਹਰੀ ਝੰਡੀ
ਮੇਰਠ : ਰੇਲ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰਖਦਿਆਂ ਉਤਰੀ ਰੇਲਵੇ ਨੇ ਦੇਹਰਾਦੂਨ ਅਤੇ ਆਨੰਦ ਵਿਹਾਰ ਟਰਮੀਨਲ ਵਿਚਕਾਰ ਇਕ ਨਵੀਂ ਵੰਦੇਭਾਰਤ ਐਕਸਪ੍ਰੈਸ ਰੇਲਗੱਡੀ ਨੰਬਰ 22458/22457 ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦਾ ਸ਼ੁਰੂਆਤੀ ਪ੍ਰੀਖਣ 25 ਮਈ ਨੂੰ ਦੇਹਰਾਦੂਨ ਤੋਂ ਕੀਤਾ ਜਾਵੇਗਾ ਜਦੋਂ ਕਿ ਇਸ ਦੀ 29 ਮਈ ਤੋਂ ਇਸ ਦਾ ਨਿਯਮਤ ਸੰਚਾਲਨ ਦੋਵਾਂ ਦਿਸ਼ਾਵਾਂ ਵਿਚ ਸ਼ੁਰੂ ਹੋਵੇਗਾ।
22458/22457 ਦੇਹਰਾਦੂਨ- ਆਨੰਦ ਵਿਹਾਰ ਟਰਮੀਨਲ- ਦੇਹਰਾਦੂਨ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਬੁਧਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਸਾਰੇ ਛੇ ਦਿਨ ਚਲੇਗੀ। ਰੇਲਵੇ ਬੋਰਡ ਨੇ ਆਨੰਦ ਵਿਹਾਰ ਟਰਮੀਨਲ ਤੋਂ ਦੇਹਰਾਦੂਨ ਵਿਚਕਾਰ ਸ਼ੁਰੂ ਹੋਣ ਵਾਲੀ ਵੰਦੇ ਭਾਰਤ ਰੇਲਗੱਡੀ ਦਾ ਸਮਾਂ ਸਾਰਣੀ ਜਾਰੀ ਕਰ ਦਿਤੀ ਹੈ।
ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚਾ ਸਬੰਧੀ ਹਾਈਕੋਰਟ ਵਿਚ ਹੋਈ ਸੁਣਵਾਈ, DGP ਗੌਰਵ ਯਾਦਵ ਹੋਏ ਪੇਸ਼
ਇਹ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦੇਹਰਾਦੂਨ ਤੋਂ ਸਵੇਰੇ 7 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 11.45 ਵਜੇ ਆਨੰਦ ਵਿਹਾਰ ਟਰਮੀਨਲ 'ਤੇ ਪਹੁੰਚੇਗੀ। ਵਾਪਸੀ ਦੀ ਦਿਸ਼ਾ ਵਿਚ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਅਨੰਦ ਵਿਹਾਰ ਟਰਮੀਨਲ ਤੋਂ ਸ਼ਾਮ 05.50 ਵਜੇ ਚਲ ਕੇ ਉਸੇ ਦਿਨ ਰਾਤ 10.35 ਵਜੇ ਦੇਹਰਾਦੂਨ ਪਹੁੰਚੇਗੀ।
ਜਾਣਕਾਰੀ ਅਨੁਸਾਰ ਇਹ ਵੰਦੇ ਭਾਰਤ ਐਕਸਪ੍ਰੈੱਸ ਦੋਵੇਂ ਦਿਸ਼ਾਵਾਂ ਵਿਚ ਹਰਿਦੁਆਰ, ਰੁੜਕੀ, ਸਹਾਰਨਪੁਰ, ਮੁਜ਼ੱਫਞਰਨਗਰ ਅਤੇ ਮੇਰਠ ਸਿਟੀ ਸਟੇਸ਼ਨਾਂ 'ਤੇ ਰੁਕੇਗੀ। ਇਹ ਬੁਧਵਾਰ ਨੂੰ ਛੱਡ ਕੇ ਹਫ਼ਤੇ ਵਿਚ ਛੇ ਦਿਨ ਚਲੇਗੀ। 25 ਮਈ ਨੂੰ 02458 ਦੇਹਰਾਦੂਨ- ਆਨੰਦ ਵਿਹਾਰ ਟਰਮੀਨਲ ਤੋਂ ਵੰਦੇ ਭਾਰਤ ਐਕਸਪ੍ਰੈਸ ਦੀ ਸ਼ੁਰੂਆਤ ਹੋਵੇਗੀ
ਇਸ ਦੇ ਉਦਘਾਟਨ ਮੌਕੇ 02458 ਦੇਹਰਾਦੂਨ-ਆਨੰਦ ਵਿਹਾਰ ਟਰਮੀਨਲ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਦੇਹਰਾਦੂਨ ਤੋਂ ਸਵੇਰੇ 11.00 ਵਜੇ ਰਵਾਨਾ ਹੋਵੇਗੀ। ਮਾਣਯੋਗ ਪ੍ਰਧਾਨ ਮੰਤਰੀ ਦੇਹਰਾਦੂਨ-ਦਿੱਲੀ (ਆਨੰਦ ਵਿਹਾਰ ਟਰਮੀਨਲ) ਵੰਦੇਭਾਰਤ ਐਕਸਪ੍ਰੈੱਸ ਨੂੰ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।