
ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੀ ਬੀਤੇ ਦਿਨੀਂ ਕੋਲਕਾਤਾ ਵਿੱਚ ਹੱਤਿਆ ਕਰ ਦਿੱਤੀ ਗਈ ਸੀ
Bangladesh MP murder case: ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੀ ਬੀਤੇ ਦਿਨੀਂ ਕੋਲਕਾਤਾ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਜਦੋਂ ਕਿ ਉਸ ਦੇ ਕਤਲ ਪਿੱਛੇ ਉਸ ਦੇ ਬਚਪਨ ਦੇ ਦੋਸਤ ਅਕਤਰੁਜ਼ਮਾਨ ਸ਼ਾਹੀਨ ਦਾ ਹੱਥ ਸੀ। ਉਸ ਦੇ ਦੋਸਤ ਨੇ ਉਸ ਦੇ ਕਤਲ ਲਈ 5 ਕਰੋੜ ਰੁਪਏ ਦੀ ਸੁਪਾਰੀ ਦਿੱਤੀ ਸੀ। ਇਸ ਕਤਲ ਵਿੱਚ ਦੱਸਿਆ ਗਿਆ ਕਿ ਸਾਂਸਦ ਨਾਲ ਹਨੀ ਟ੍ਰੈਪ ਕੀਤਾ ਗਿਆ ਸੀ। ਓਥੇ ਹੀ ਹਨੀ ਟ੍ਰੈਪ ਕਰਨ ਵਾਲੀ ਔਰਤ ਨੂੰ ਬੰਗਲਾਦੇਸ਼ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਹਨੀਟ੍ਰੈਪ ਕਰਨ ਵਾਲੀ ਔਰਤ ਦੀ ਪਛਾਣ
ਮਹਿਲਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਨਾਂ ਸ਼ਿਲਾਂਤੀ ਰਹਿਮਾਨ ਹੈ। ਉਹ ਬੰਗਲਾਦੇਸ਼ ਦੀ ਵਸਨੀਕ ਹੈ ਅਤੇ ਸ਼ਿਲਾਂਤੀ ਐਮਪੀ ਦੇ ਦੋਸਤ ਅਤੇ ਕਤਲ ਦੇ ਸਾਜ਼ਿਸ਼ ਰਚਣ ਵਾਲੇ ਅਕਤਾਰੁਜ਼ਮਾਨ ਸ਼ਾਹੀਨ ਦੀ ਪ੍ਰੇਮਿਕਾ ਹੈ। ਦੋਵਾਂ ਨੇ ਮਿਲ ਕੇ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਜਿਸ ਨੂੰ ਲੈ ਕੇ ਮਹਿਲਾ ਕੋਲਕਾਤਾ 'ਚ ਸੀ ਅਤੇ ਕਤਲ ਕਰਨ ਤੋਂ ਬਾਅਦ ਉਹ ਆਪਣੇ ਪ੍ਰੇਮੀ ਅਖਤਰੁਜ਼ਮਾਨ ਸ਼ਾਹੀਨ ਨਾਲ ਬੰਗਲਾਦੇਸ਼ ਵਾਪਸ ਚਲੀ ਗਈ ਸੀ।
ਬੰਗਾਲ ਪੁਲਿਸ ਨੇ ਕੀਤੀ ਸੀ ਪਹਿਲੀ ਗ੍ਰਿਫਤਾਰੀ
ਬੰਗਾਲ ਪੁਲੀਸ ਵੱਲੋਂ ਕਤਲ ਵਿੱਚ ਸ਼ਾਮਲ ਤੀਜੇ ਮੁਲਜ਼ਮ ਜੇਹਾਦ ਹੌਲਦਾਰ ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਸੀ। ਦੱਸਿਆ ਜਾ ਰਹਿ ਹੈ ਕਿ ਜੇਹਾਦ ਮੁੱਖ ਰੂਪ 'ਚ ਇੱਕ ਕਸਾਈ ਹੈ, ਜਿਸ ਨੂੰ ਕਤਲ ਨੂੰ ਅੰਜਾਮ ਦੇਣ ਲਈ ਸੰਸਦ ਮੈਂਬਰ ਦੇ ਬਚਪਨ ਦੇ ਦੋਸਤ ਅਕਤਾਰੁਜ਼ਮਾਨ ਨੇ ਮੁੰਬਈ ਤੋਂ ਬੁਲਾਇਆ ਸੀ। ਜਦੋਂ ਕਿ ਜੇਹਾਦ ਕੋਲਕਾਤਾ ਦੇ ਇੱਕ ਫਲੈਟ ਵਿੱਚ ਕਰੀਬ ਦੋ ਮਹੀਨਿਆਂ ਤੋਂ ਰਹਿ ਰਿਹਾ ਸੀ। ਇੰਨਾ ਹੀ ਨਹੀਂ ਉਸ ਨੂੰ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੇ ਕਤਲ ਲਈ ਕਰੀਬ 5 ਕਰੋੜ ਰੁਪਏ ਦੀ ਸੁਪਾਰੀ ਦਿੱਤੀ ਗਈ ਸੀ।
ਜਾਂਚ 'ਚ ਹੋਇਆ ਸੀ ਹੱਤਿਆ ਦਾ ਖੁਲਾਸਾ
ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੇ ਲਾਪਤਾ ਹੋਣ ਤੋਂ ਬਾਅਦ ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਪਿੱਛੇ ਅਨਵਾਰੁਲ ਦੇ ਬਚਪਨ ਦੇ ਦੋਸਤ ਅਕਤਰੁਜ਼ਮਾਨ ਸ਼ਾਹੀਨ ਦਾ ਹੱਥ ਹੈ, ਜਿਸ ਨੇ ਕਾਰੋਬਾਰੀ ਰੰਜਿਸ਼ ਕਾਰਨ ਸੰਸਦ ਮੈਂਬਰ ਦੇ ਕਤਲ ਦੀ ਸਾਜ਼ਿਸ਼ ਰਚੀ ਅਤੇ ਇਸ ਕਤਲ ਨੂੰ ਅੰਜਾਮ ਦੇਣ 'ਚ ਸਫਲ ਰਿਹਾ।