
ਉਨ੍ਹਾਂ ਨੇ ਵਾਇਰਲੈੱਸ ਕੰਟਰੋਲ ਰੂਮ ਨੂੰ ਹਾਦਸੇ ਦੀ ਸੂਚਨਾ ਨਹੀਂ ਦਿੱਤੀ ਸੀ
Pune Car Accident : ਪੁਣੇ ਪੋਰਸ਼ ਕਾਰ ਹਾਦਸੇ ਮਾਮਲੇ 'ਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਇੱਥੇ ਪੁਲੀਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਲਾਪਰਵਾਹੀ ਦੇ ਕਾਰਨ ਯਰਵਦਾ ਥਾਣੇ ਦੇ 2 ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੇ ਵਾਇਰਲੈੱਸ ਕੰਟਰੋਲ ਰੂਮ ਨੂੰ ਹਾਦਸੇ ਦੀ ਸੂਚਨਾ ਨਹੀਂ ਦਿੱਤੀ ਸੀ।
ਮੁਅੱਤਲ ਕੀਤੇ ਗਏ ਪੁਲੀਸ ਮੁਲਾਜ਼ਮਾਂ ਦੀ ਪਛਾਣ ਪੁਲੀਸ ਇੰਸਪੈਕਟਰ (ਪੀਆਈ) ਰਾਹੁਲ ਜਗਦਲੇ ਅਤੇ ਸਹਾਇਕ ਪੁਲੀਸ ਇੰਸਪੈਕਟਰ (ਏਪੀਆਈ) ਵਿਸ਼ਵਨਾਥ ਟੋਡਕਰੀ ਵਜੋਂ ਹੋਈ ਹੈ।
ਦੱਸ ਦੇਈਏ ਕਿ 19 ਮਈ ਨੂੰ ਇੱਕ ਤੇਜ਼ ਰਫਤਾਰ ਪੋਰਸ਼ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਸੀ। ਸਿਟੀ ਪੁਲੀਸ ਮੁਖੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੰਦਰੂਨੀ ਜਾਂਚ ਵਿੱਚ ਕੇਸ ਦਰਜ ਕਰਦੇ ਸਮੇਂ ਕੁਝ ਪੁਲੀਸ ਮੁਲਾਜ਼ਮਾਂ ਦੀਆਂ ਕਮੀਆਂ ਸਾਹਮਣੇ ਆਈਆਂ ਹਨ ਅਤੇ ਸਬੂਤਾਂ ਨੂੰ ਨਸ਼ਟ ਕਰਨ ਦੇ ਦੋਸ਼ ਹੇਠ ਕਾਰਵਾਈ ਕੀਤੀ ਜਾਵੇਗੀ।