
ਮ੍ਰਿਤਕਾਂ ਵਿੱਚ ਸ਼੍ਰੀਕਾਂਤ, ਉਸ ਦੀ ਪਤਨੀ, ਧੀ ਅਤੇ ਇੱਕ ਭਤੀਜਾ ਸ਼ਾਮਲ ਹਨ।
Andhra Pradesh Road Accident: ਆਂਧਰਾ ਪ੍ਰਦੇਸ਼ ਵਿੱਚ ਸ਼ਨੀਵਾਰ ਸਵੇਰੇ ਇੱਕ ਟਰੱਕ ਅਤੇ ਕਾਰ ਦੀ ਟੱਕਰ ਵਿੱਚ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਪੁਲਿਸ ਦੇ ਅਨੁਸਾਰ, ਬੈਂਗਲੁਰੂ ਦਾ ਇੱਕ ਸਾਫ਼ਟਵੇਅਰ ਇੰਜੀਨੀਅਰ ਸ਼੍ਰੀਕਾਂਤ ਆਪਣੇ ਪਰਿਵਾਰ ਨਾਲ ਚਿੰਤਾਪੁਟਯਪੱਲੀ ਪਿੰਡ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, "ਉਹ ਇੱਕ ਕਾਰ ਵਿੱਚ ਜਾ ਰਹੇ ਸਨ। ਫ਼ਰਨੀਚਰ ਨਾਲ ਭਰਿਆ ਇੱਕ ਟਰੱਕ ਉਨ੍ਹਾਂ ਦੇ ਪਿੱਛੇ ਆ ਰਿਹਾ ਸੀ। ਟਰੱਕ ਨੇ ਇੱਕ ਮੋੜ 'ਤੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਵਿੱਚ ਸਵਾਰ ਕੁੱਲ 6 ਲੋਕਾਂ ਵਿੱਚੋਂ ਚਾਰ ਦੀ ਮੌਤ ਹੋ ਗਈ।"
ਮ੍ਰਿਤਕਾਂ ਵਿੱਚ ਸ਼੍ਰੀਕਾਂਤ, ਉਸ ਦੀ ਪਤਨੀ, ਧੀ ਅਤੇ ਇੱਕ ਭਤੀਜਾ ਸ਼ਾਮਲ ਹਨ। ਹਾਦਸੇ ਵਿੱਚ ਜ਼ਖਮੀ ਹੋਏ ਦੋ ਬਾਲਗਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ।