
ਨੇਤਰਹੀਨ ਅਧਿਆਪਕ ਵੱਲੋਂ ਠੁਕਰਾਇਆ ਗਿਆ ਸੀ ਵਿਆਹ ਦਾ ਪ੍ਰਸਤਾਵ
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਐਤਵਾਰ ਨੂੰ ਨੇਤਰਹੀਨ ਸੰਗੀਤ ਅਧਿਆਪਕ ਅਤੇ ਉਸ ਦੀ ਪਤਨੀ ਦੇ ਕਤਲ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਨੇ ਵਾਰਦਾਤ ਨੂੰ ਦਵਾਰਕਾ ਮੋਹਨ ਗਾਰਡਨ ਇਲਾਕੇ ਵਿਚ ਅੰਜਾਮ ਦਿੱਤਾ ਹੈ। ਆਰੋਪੀ ਨੇ ਸੰਗੀਤ ਅਧਿਆਪਕ ਅਤੇ ਉਸ ਦੀ ਪਤਨੀ ਨੂੰ ਇਸ ਲਈ ਮਾਰਿਆ ਸੀ ਕਿਉਂਕਿ ਉਹਨਾਂ ਨੇ ਉਹਨਾਂ ਦੀ ਬੇਟੀ ਨਾਲ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ।
Arrested
ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਰਹਿਣ ਵਾਲੇ ਆਰੋਪੀ ਵਿਸ਼ਾਲ ਸਿੰਘ ਦੀ ਕਰੀਬ ਡੇਢ ਸਾਲ ਪਹਿਲਾਂ ਇਸ ਪਰਵਾਰ ਨਾਲ ਮੁਲਾਕਾਤ ਹੋਈ ਸੀ।ਉਹ ਉਹਨਾਂ ਨਾਲ ਪਰਵਾਰ ਦੇ ਮੈਂਬਰਾਂ ਦੇ ਰੂਪ ਵਿਚ ਰਹਿ ਰਿਹਾ ਸੀ। ਪੁਲਿਸ ਨੇ ਦਸਿਆ ਕਿ ਉਹ ਪੇਟੀਐਮ ਨਾਲ ਕੰਮ ਕਰਦਾ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਆਰੋਪੀ ਨੇ ਅਪਣਾ ਗੁਨਾਹ ਮੰਨ ਲਿਆ ਹੈ। ਉਹਨਾਂ ਦਸਿਆ ਕਿ ਕਤਲ ਵਿਚ ਇਸਤੇਮਾਲ ਕੀਤੇ ਗਿਆ ਚਾਕੂ, ਲੁੱਟੇ ਗਏ 1,40,500 ਰੁਪਏ ਅਤੇ ਕੁੱਝ ਕਪੜੇ ਬਰਾਮਦ ਹੋਏ ਹਨ।
ਵਿਸ਼ਾਲ ਉਹਨਾਂ ਦੀ 27 ਸਾਲਾ ਬੇਟੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦਾ ਇਕ ਵਾਰ ਵਿਆਹ ਹੋ ਚੁੱਕਿਆ ਹੈ ਤਾਂ ਉਹਨਾਂ ਨੇ ਅਪਣੀ ਬੇਟੀ ਦਾ ਵਿਆਹ ਅਪਰਾਧੀ ਨਾਲ ਕਰਨ ਤੋਂ ਮਨ੍ਹਾ ਕਰ ਦਿੱਤਾ। ਇਕ ਹੋਰ ਆਰੋਪੀ ਜਿਸ ਨੇ ਖ਼ੂਨ ਵਾਲੇ ਕੱਪੜੇ ਲੁਕਾ ਦਿੱਤੇ ਸਨ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੰਗੀਤ ਅਧਿਆਪਕ ਇਕ ਪ੍ਰਾਈਵੇਟ ਸਕੂਲ ਵਿਚ ਕੰਮ ਕਰਦਾ ਸੀ।
ਦੋਵਾਂ ਦੀ ਲਾਸ਼ ਘਰ ਵਿਚ ਹੀ ਪਈ ਸੀ। ਉਹਨਾਂ ਦੀ ਬੇਟੀ ਨੇ ਜਦੋਂ ਅਪਣੇ ਮਾਤਾ ਪਿਤਾ ਦੀ ਲਾਸ਼ ਵੇਖੀ ਤਾਂ ਉਸ ਨੇ ਉਸ ਵਕਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦਸਿਆ ਕਿ ਘਰ ਵਿਚ ਕਿਸੇ ਤਰ੍ਹਾਂ ਦੀ ਕੋਈ ਤੋੜ-ਫੋੜ ਨਹੀਂ ਹੋਈ। ਇਸ ਦਾ ਕਾਰਨ ਵਿਅਕਤੀਗਤ ਦੁਸ਼ਮਣੀ ਦੱਸੀ ਜਾ ਰਹੀ ਹੈ।