
ਕੇਂਦਰ ਦੀਆਂ ਟੀਮਾਂ ਬਿਹਾਰ ਵਿਚ ਤਦ ਤੱਕ ਤੈਨਾਤ ਰਹਿਣਗੀਆਂ ਜਦੋਂ ਤੱਕ ਏਈਐਸ ਦੇ ਕਾਰਨ ਮੌਤਾਂ ਦੀ ਦਰ ਘੱਟ ਨਹੀਂ ਹੁੰਦੀ।
ਨਵੀਂ ਦਿੱਲੀ- ਕੇਂਦਰ ਅਤੇ ਰਾਜ ਸਰਕਾਰ ਦੀਆਂ ਟੀਮਾਂ ਨੇ ਬਿਹਾਰ ਵਿਚ 100 ਬਿਸਤਰਿਆਂ ਵਾਲੇ ਬੱਚਿਆਂ ਦੇ ਲਈ ਹਸਪਤਾਲ ਦੀ ਰੂਪਰੇਖਾ ਤਿਆਰ ਕਰ ਲਈ ਹੈ। ਇਸ ਦਾ ਨਿਰਮਾਣ ਮੁਜ਼ੱਫਰਪੁਰ ਦੇ ਐਚਕੇਐਮਸੀਐਚ ਦੇ ਹਸਪਤਾਲ ਵਿਚ ਕੀਤਾ ਜਾਵੇਗਾ। ਇਹ ਜਾਣਕਾਰੀ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਦਿੱਤੀ।
Brain Fever In Muzaffarpur
ਹਰਸ਼ਵਰਧਨ ਨੇ ਇੱਥੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਕ ਬੈਠਕ ਵਿਚ ਬਿਹਾਰ ਵਿਚ ਦਿਮਾਗੀ ਬੁਖ਼ਾਰ ਦੇ ਕਾਰਨ ਵਿਗੜੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਕਿਹਾ ਕਿ ਇਹ ਹਸਪਤਾਲ ਕੇਂਦਰ ਦੀ ਯੋਜਨਾ ਦੇ ਤਹਿਤ ਬਣਾਇਆ ਜਾਵੇਗਾ। ਇਸ ਉੱਤੇ ਆਉਣ ਵਾਲੇ ਖ਼ਰਚ ਨੂੰ ਮੰਤਰਾਲੇਾ ਉਠਾਵੇਗਾ। ਉਹਨਾਂ ਨੇ ਕਿਹਾ ਕਿ ਭਵਿੱਖ ਵਿਚ ਐਸਕੇਐਮਸੀਐਚ ਵਿਚ 84 ਮਰੀਜ ਭਰਤੀ ਹੋਏ ਹਨ। ਜਿਹਨਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਹੈ ਅਤੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
Brain Fever In Muzaffarpur
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਕਮਿਊਨਟੀ ਪੱਧਰ, ਪ੍ਰਾਇਮਰੀ ਸੁਵਿਧਾ ਲੈਵਲ ਅਤੇ ਜਿਲਾ ਹਸਪਤਾਲ ਅਤੇ ਐਸਕੇਐਮਸੀਐਚ ਵਿਚ ਏਈਐਸ ਮਾਮਲਿਆਂ ਦੀ ਰੋਕਥਾਮ ਅਤੇ ਪ੍ਰਬੰਧਨ ਦੇ ਲਈ ਰਾਜ ਸਰਕਾਰ ਦੇ ਯਤਨਾਂ ਦੀ ਨਿਗਰਾਨੀ ਅਤੇ ਸਹਾਇਤਾ ਦੇ ਲਈ ਸ਼ਨੀਵਾਰ ਤੱਕ ਮੁਜ਼ੱਫਰਪੁਰ ਵਿਚ ਤੈਨਾਤ ਸਨ। ਉਹਨਾਂ ਨੇ ਕਿਹਾ ਕਿ ਕੇਂਦਰ ਦੀਆਂ ਟੀਮਾਂ ਬਿਹਾਰ ਵਿਚ ਤਦ ਤੱਕ ਤੈਨਾਤ ਰਹਿਣਗੀਆਂ ਜਦੋਂ ਤੱਕ ਏਈਐਸ ਦੇ ਕਾਰਨ ਮੌਤਾਂ ਦੀ ਦਰ ਘੱਟ ਨਹੀਂ ਹੁੰਦੀ।