ਪਤੰਜ਼ਲੀ ਦੀਆਂ ਵਧੀਆਂ ਮੁਸ਼ਕਿਲਾਂ, ਲਾਈਸੈਂਸ ਲੈਂਦੇ ਸਮੇਂ ਨਹੀਂ ਕੀਤਾ ਸੀ ਕਰੋਨਾ ਦਾ ਜ਼ਿਕਰ
Published : Jun 24, 2020, 7:37 pm IST
Updated : Jun 24, 2020, 7:37 pm IST
SHARE ARTICLE
Photo
Photo

ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਕਰੋਨਾ ਵਾਇਰਸ ਨੂੰ ਰੋਕਣ ਲਈ ਤਿਆਰ ਕੀਤੀ ਦਵਾਈ ਦੇ ਲਾਂਚ ਤੋਂ ਬਾਅਦ ਹੁਣ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।

ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਕਰੋਨਾ ਵਾਇਰਸ ਨੂੰ ਰੋਕਣ ਲਈ ਤਿਆਰ ਕੀਤੀ ਦਵਾਈ ਦੇ ਲਾਂਚ ਤੋਂ ਬਾਅਦ ਹੁਣ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਪਤੰਜ਼ਲੀ ਦੇ ਵੱਲੋਂ ਕਰੋਨਾ ਲਾਈਸੈਂਸ ਦੀ ਮਨਜ਼ੂਰੀ ਲੈਂਦੇ ਸਮੇਂ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਉਹ ਕਰੋਨਾ ਮਾਂਹਾਮਾਰੀ ਦੇ ਇਲਾਜ਼ ਲਈ ਦਵਾਈ ਤਿਆਰ ਕਰ ਰਹੇ ਹਨ। ਇਕ ਲਾਈਸੈਂਸ ਅਧਿਕਾਰੀ ਨੇ ਦੱਸਿਆ ਕਿ ਹਰਬਲ ਉਤਪਾਦਨ ਬਣਾਉਂਣ ਵਾਲੀ ਪਤੰਜ਼ਲੀ ਦੇ ਕੋਲ ਇਮਊਨਿਟੀ ਬੂਸਟਰ, ਜੁਖਾਮ ਅਤੇ ਬੁਖਾਰ ਦੀ ਦਵਾਈ ਬਣਾਉਂਣ ਦਾ ਲਾਈਸੈਂਸ ਹੈ। ਜ਼ਿਕਰਯੋਗ ਹੈ ਕਿ ਪਤੰਜ਼ਲੀ ਨੇ ਮੰਗਲਵਾਰ ਨੂੰ ਕੋਰੋਨਿਲ ਅਤੇ ਸਵਾ ਸਰੀ ਦਵਾਈਆਂ ਦੇ ਨਾਲ ਕਰੋਨਾ ਕਿਟ ਲਾਂਚ ਕੀਤੀ ਹੈ।

Ramdev's Patanjali launches CoronilRamdev's Patanjali launches Coronil

ਬਾਬਾ ਰਾਮਦੇਵ ਵੱਲੋਂ ਦਾਅਵਾ ਕੀਤਾ ਗਿਆ ਹੈ, ਕਿ ਇਹ ਦਵਾਈ ਟ੍ਰਾਇਲ ਵਿਚ 100 ਫੀਸਦੀ ਕਾਮਯਾਬ ਹੋਈ ਸੀ। ਹਾਲਾਂਕਿ ਲਾਂਚ ਦੇ ਬਾਅਦ ਹੀ ਸਰਕਾਰ ਨੇ ਪਤੰਜ਼ਲੀ ਨੂੰ ਕਿਹਾ ਕਿ ਉਹ ਇਸ ਦਾ ਉਨੀ ਦੇਰ ਵਿਗਿਆਪਨ ਨਾ ਕਰਨ ਜਿੰਨੀ ਦੇਰ ਤੱਕ ਦਵਾਈ ਦੀ ਪ੍ਰੀਖਣ ਨਹੀਂ ਕਰ ਲਿਆ ਜਾਂਦਾ। ਆਯੂਸ਼ ਮੰਤਰਾਲੇ ਨੇ ਪਤੰਜ਼ਲੀ ਨੂੰ ਕਿਹਾ ਕਿ ਉਹ ਉਨ੍ਹਾਂ ਚੀਜਾਂ ਬਾਰੇ ਜਾਣਕਾਰੀ ਦੇਵੇ ਜਿਨ੍ਹਾਂ ਨੂੰ ਉਸ ਨੇ ਦਵਾਈ ਵਿਚ ਪਾਇਆ ਹੈ। ਇਸ ਤੋਂ ਇਲਾਵਾ ਖੋਜ ਦੇ ਨਤੀਜ਼ਿਆਂ ਦੀ ਵੀ ਮੰਗ ਕੀਤੀ ਹੈ। ਦੱਸ ਦੱਈਏ ਕਿ ਕੇਂਦਰ ਦੇ ਵੱਲੋਂ ਉਤਰਾਖੰਡ ਸਰਕਾਰ ਦੇ ਕੋਲੋ ਦਵਾਈ ਦੀ ਜਾਣਕਾਰੀ ਅਤੇ ਲਾਈਸੈਂਸ ਦੀ ਕਾਪੀ ਦੀ ਮੰਗ ਕੀਤੀ ਗਈ ਹੈ।

Ramdev's Patanjali launches CoronilRamdev's Patanjali launches Coronil

ਉਤਰਾਖੰਡ ਆਯੁਰਵੇਦ ਵਿਭਾਗ ਦੇ ਲਾਈਸੈਂਸ ਅਧਿਕਾਰੀ ਬਾਈਐਸ ਰਾਵਤ ਨੇ ਕਿਹਾ, ਕਿ ਅਸੀ ਪਤੰਜ਼ਲੀ ਦੀ ਅਰਜ਼ੀ ਤੇ ਲਾਈਸੈਂਸ ਦਿੱਤਾ ਸੀ। ਹਾਲਾਂਕਿ ਕੰਪਨੀ  ਦੇ ਵੱਲੋਂ ਕਰੋਨਾ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਸੀ। ਸਿਰਫ ਇਮਿਊਨਿਟੀ ਬੂਸਟਰ, ਖੰਗ, ਬੁਖਾਰ ਦੇ ਲਈ ਲਾਈਸੈਂਸ ਮੰਗਿਆ ਗਿਆ ਸੀ। ਹੁਣ ਅਸੀਂ ਉਨ੍ਹਾਂ ਨੂੰ ਨੋਟਿਸ ਜਾਰੀ ਕਰਾਂਗੇ ਕਿ ਤੁਹਾਨੂੰ ਕਿਟ ਬਣਾਉਂਣ ਦੀ ਆਗਿਆ ਕਿਸ ਨੇ ਦਿੱਤੀ। ਉਧਰ ਆਯੂਸ਼ ਮੰਤਰਾਲੇ ਦੇ ਮੰਤਰੀ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਬਾਬਾ ਰਾਮ ਦੇਵ ਨੇ ਦੇਸ਼ ਨੂੰ ਇਕ ਨਵੀਂ ਦਵਾਈ ਦਿੱਤੀ ਹੈ

Baba RamdevBaba Ramdev

ਪਰ ਇਸ ਲਈ ਮੰਤਰਾਲੇ ਤੋ ਉਚਿਤ ਆਗਿਆ ਲੈਣੀ ਜਰੂਰੀ ਸੀ। ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਪਤੰਜ਼ਲੀ ਨੇ ਦਵਾਈ ਨਾਲ ਸਬੰਧਿਤ ਦਸਤਾਵੇਜ ਕੱਲ ਹੀ ਭੇਜੇ ਹਨ। ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਕੋਈ ਵੀ ਦਵਾਈ ਤਿਆਰ ਕਰ ਸਕਦਾ ਹੈ ਜੋ ਦਵਾਈ ਬਣਾਉਣਾ ਜਾਣਦਾ ਹੋਵੇ, ਪਰ ਉਸ ਨੂੰ ਆਯੂਸ਼ ਮੰਤਰਾਲੇ ਦੀ ਟਾਸਕ ਫੋਰਸ ਦੀਆਂ ਗਾਈਡਲਈਨ ਵਿਚੋਂ ਗੁਜ਼ਰਨਾ ਪੈਂਦਾ ਹੈ। ਸਾਰਿਆਂ ਨੂੰ ਆਯੂਸ਼ ਮੰਤਰਾਲੇ ਨੂੰ ਪੁਸ਼ਟੀ ਦੇ ਲਈ ਖੋਜ ਵੇਰਵਿਆਂ ਨੂੰ ਭੇਜਣਾ ਹੋਵੇਗਾ। ਇਹ ਨਿਯਮ ਹੈ ਕਿ ਕੋਈ ਵੀ ਇਸ ਤੋਂ ਬਿਨਾ ਆਪਣੇ ਉਤਪਾਦਨ ਦਾ ਵਿਗਿਆਪਨ ਨਹੀਂ ਕਰ ਸਕਦਾ ਹੈ।

Ramdev Ramdev

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement