
ਦੇਸ਼ ਦੇ ਮਹਾਂਰਾਸ਼ਟਰ ਰਾਜ ਵਿਚ ਕਰੋਨਾ ਵਾਇਰਸ ਦਾ ਸਭ ਤੋਂ ਵੱਧ ਕਹਿਰ ਦੇਖਣ ਨੂੰ ਮਿਲ ਰਿਹਾ ਹੈ।
ਮੁੰਬਈ : ਦੇਸ਼ ਦੇ ਮਹਾਂਰਾਸ਼ਟਰ ਰਾਜ ਵਿਚ ਕਰੋਨਾ ਵਾਇਰਸ ਦਾ ਸਭ ਤੋਂ ਵੱਧ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇਸੇ ਵਿਚ ਹੁਣ ਮੁੰਬਈ ਵਿਚ ਦੋ ਦੋਸਤ ਸਾਹਨਵਾਜ਼ ਹੁਸੈਨ ਅਤੇ ਅੱਬਾਸ ਰਿਜ਼ਵੀ ਦੇ ਵੱਲੋਂ ਕਰੋਨਾ ਵਾਇਰਸ ਦੇ ਮਰੀਜ਼ਾਂ ਅਤੇ ਸਾਹ ਦੀ ਬਿਮਾਰੀ ਨਾਲ ਜੁੜੇ ਹੋਰ ਮਰੀਜ਼ਾਂ ਨੂੰ ਫ੍ਰੀ ਆਕਸੀਜ਼ਨ ਸਿਲੰਡਰ ਉਪਲੱਬਧ ਕਰਵਾਇਆ ਜਾ ਰਿਹਾ ਹੈ।
Covid 19
ਫ੍ਰੀ ਆਕਸੀਜ਼ਨ ਸਿਲੰਡਰ ਮੁਹੱਈਆ ਕਰਵਾਉਂਣ ਦਾ ਵਿਚਾਰ ਇਨ੍ਹਾਂ ਦੇ ਮਨ ਵਿਚ ਉਸ ਸਮੇਂ ਆਇਆ ਜਦੋਂ ਆਬਾਸ ਰਿਜ਼ਵੀ ਦੀ ਚਚੇਰੀ ਭੈਣ ਦੀ ਆਕਸੀਜ਼ਨ ਸਿਲੰਡਰ ਨਾ ਮਿਲਣ ਕਾਰਨ ਮੌਤ ਹੋ ਗਈ ।ਉਸ ਨੇ ਦੱਸਿਆ ਕਿ ਮੇਰੀ ਭੈਣ ਗਰਭਵਤੀ ਸੀ ਪਰ ਆਕਸੀਜ਼ਨ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਸ ਸਮੇਂ ਸਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਆਕਸੀਜ਼ਨ ਨਾ ਮਿਲਣ ਕਾਰਨ ਲੋਕਾਂ ਨੂੰ ਕਿੰਨੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਅਬਾਸ ਨੇ ਦੱਸਿਆ ਕਿ ਉਸ ਦੇ ਦੋਸਤ ਸ਼ਾਹਨਵਾਜ ਹੁਸੈਨ ਨੇ ਸਿਲੰਡਰਾਂ ਦੀ ਕਮੀਂ ਨੂੰ ਪੂਰਾ ਕਰਨ ਲਈ ਆਪਣੀ SUV ਗੱਡੀ ਤੱਕ ਵੇਚ ਦਿੱਤੀ।
Covid 19
ਉਧਰ 31 ਸਾਲਾ ਸ਼ਾਹਨਵਾਜ ਹੁਸੈਨ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਵੱਡੀ ਗਿਣਤੀ ਵਿਚ ਲੋਕ ਸ਼ਹਿਰ ਵਿਚ ਬੈੱਡਾਂ ਅਤੇ ਆਕਸੀਜਨ ਸਿਲੰਡਰ ਦੀ ਤਲਾਸ਼ ਵਿਚ ਇੱਧਰ ਉਧਰ ਭਟਕ ਰਹੇ ਹਨ, ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਲਾਤਾਂ ਨੂੰ ਦੇਖਦਿਆਂ ਅਸੀਂ ਆਕਸੀਜਨ ਸਿਲੰਡਰ ਮੁਫਤ ਦੇਣ ਦਾ ਫੈਸਲਾ ਲਿਆ ਹੈ। ਇਸ ਵਿਚ ਅਸੀਂ ਕਿਸੇ ਨਾਲ ਵੀ ਅਮੀਰ, ਗਰੀਬ ਅਤੇ ਜਾਤਪਾਤ ਦਾ ਭੇਦ-ਭਾਵ ਨਹੀਂ ਕਰ ਰਹੇ
Covid 19
ਜੋ ਵੀ ਸਾਡੇ ਕੋਲ ਰਿਪੋਰਟ ਲੈ ਕੇ ਆਉਂਦਾ ਹੈ ਉਸ ਨੂੰ ਅਸੀਂ ਆਕਸੀਜਨ ਸਿਲੰਡਰ ਮੁਹੱਇਆ ਕਰਵਾ ਦਿੰਦੇ ਹਾਂ। ਦੱਸ ਦੱਈਏ ਕਰੋਨਾ ਦੇ ਮਰੀਜ਼ਾਂ ਲਈ ਮਸੀਹਾ ਬਣ ਇੰਨਾ ਦੋਸਤਾਂ ਵੱਲੋਂ ਹੁਣ ਤੱਕ 250-300 ਤੱਕ ਸਿਲੰਡਰਾਂ ਨੂੰ ਮੁਹੱਈਆ ਕਰਵਾ ਦਿੱਤਾ ਹੈ।
covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।