ਚੀਨ ਦੇ ਵਤੀਰੇ ਨੂੰ ਮੰਨ ਕੇ ਪ੍ਰਧਾਨ ਮੰਤਰੀ ਨੇ ਫ਼ੌਜ ਨਾਲ ਧੋਖਾ ਕੀਤਾ : ਰਾਹੁਲ ਗਾਂਧੀ
Published : Jun 24, 2020, 8:32 am IST
Updated : Jun 24, 2020, 8:32 am IST
SHARE ARTICLE
Rahul Gandhi
Rahul Gandhi

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਦਾਖ਼ ਵਿਚ ਟਕਰਾਅ ਨਾਲ ਜੁੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ ਲੈ ਕੇ

ਨਵੀਂ ਦਿੱਲੀ, 23 ਜੂਨ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਦਾਖ਼ ਵਿਚ ਟਕਰਾਅ ਨਾਲ ਜੁੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ ਲੈ ਕੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਚੀਨ ਦੇ ਵਤੀਰੇ ਨੂੰ ਮੰਨ ਕੇ ਸਾਡੀ ਫ਼ੌਜ ਨਾਲ ਧੋਖਾ ਕੀਤਾ ਅਤੇ ਭਾਰਤ ਰੁਖ਼ ਨੂੰ ਖ਼ਤਮ ਕਰ ਦਿਤਾ।
ਉਨ੍ਹਾਂ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਵਿਚ ਇਹ ਵੀ ਕਿਹਾ ਕਿ ਇਹ ਪੱਕਾ ਕੀਤਾ ਜਾਣਾ ਚਾਹੀਦਾ ਹੈ ਕਿ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ ਵਿਚ ਸ਼ਹੀਦ ਹੋਏ 20 ਜਵਾਨਾਂ ਦਾ ਬਲੀਦਾਨ ਵਿਅਰਥ ਨਾ ਜਾਵੇ। ਗਾਂਧੀ ਨੇ ਦੋਸ਼ ਲਗਾਇਆ,''ਚੀਨ ਨੇ ਬੜੇ ਢੀਠਪੁਣੇ ਨਾਲ ਸਾਡੇ ਖੇਤਰ 'ਤੇ ਕਬਜ਼ਾ ਕਰ ਲਿਆ।

Rahul GandhiRahul Gandhi

ਪ੍ਰਧਾਨ ਮੰਤਰੀ ਨੇ ਚੀਨ ਦੇ ਇਸ ਵਤੀਰੇ ਨੂੰ ਮੰਨ ਲਿਆ ਜਿਸ ਨਾਲ ਭਾਰਤ ਦਾ ਨਜ਼ਰੀਆ ਖ਼ਤਮ ਹੋ ਗਿਆ ਅਤੇ ਸਾਡੀ ਫ਼ੌਜ ਨਾਲ ਧੋਖਾ ਕੀਤਾ ਗਿਆ ਕਿ ਕੋਈ ਭਾਰਤੀ ਖੇਤਰ ਉਨ੍ਹਾਂ ਦੇ ਕਬਜ਼ੇ ਵਿਚ ਨਹੀਂ ਹੈ।'' ਉਨ੍ਹਾਂ ਕਿਹਾ ਚੀਨ ਦੀ ਇਸ ਹਰਕਤ ਦਾ ਇਕ ਕਾਰਨ ਸਾਡੀ ਅਸਫ਼ਲ ਵਿਦੇਸ਼ ਨੀਤੀ ਹੈ।    (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement