
ਸਾਰਾ ਸਿੱਖ ਜਗਤ ਸੁਰਿੰਦਰ ਸਿੰਘ ਦੀ ਬਹਾਦਰੀ ਉਤੇ ਮਾਣ ਕਰ ਰਿਹਾ ਹੈ।
ਨਵੀਂ ਦਿੱਲੀ- ਚੀਨ ਨਾਲ ਹੋਈ ਝੜਪ ਵਿਚ ਭਾਰਤ ਦੇਸ਼ ਦੇ 20 ਫੌਜੀ ਸ਼ਹੀਦ ਹੋ ਜਾਣ 'ਤੇ ਹੋਰ ਕਈਆਂ ਦੇ ਜਖ਼ਮੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ, ਜਿਸ ਤੋਂ ਸਾਰਾ ਦੇਸ਼ ਚਿੰਤਤ ਹੈ। ਇਸ ਘਟਨਾ ਵਿਚ ਅਲਵਰ ਦਾ ਰਹਿਣ ਵਾਲਾ ਇਕ ਅੰਮ੍ਰਿਤਧਾਰੀ ਸਿੱਖ ਫੌਜੀ ਸੁਰਿੰਦਰ ਸਿੰਘ ਵੀ ਹੋਰਾਂ ਦੇ ਨਾਲ ਦੁਸ਼ਮਣਾਂ ਦੇ ਘੇਰੇ ਵਿਚ ਘਿਰ ਗਿਆ ਸੀ ਪਰ ਉਸ ਨੇ ਹੱਥੋਂ ਹੱਥੀ ਹੋਈ ਲੜਾਈ ਵਿਚ ਬੜੀ ਹਿੰਮਤ ਨਾਲ ਚੀਨੀ ਫੌਜੀਆਂ ਨੂੰ ਕਈ ਵਾਰ ਜਵਾਬ ਦਿੱਤਾ।
File Photo
ਆਖਰਕਾਰ ਕੋਈ ਹੋਰ ਪੇਸ਼ ਨਾ ਜਾਂਦੀ ਵੇਖ ਕੇ ਉਸ ਨੇ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਸ਼੍ਰੀ ਸਾਹਿਬ (ਕ੍ਰਿਪਾਨ) ਕੱਢ ਲਈ ਤੇ ਇਸ ਨਾਲ ਕਈ ਹਮਲਾਵਰ ਚੀਨੀ ਫੌਜੀਆਂ ਦਾ ਕੰਮ-ਤਮਾਮ ਕਰਕੇ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਹੋ ਗਿਆ। ਹੁਣ ਉਹ ਹਸਪਤਾਲ ਵਿਚ ਜੇਰੇ ਇਲਾਜ ਹੈ। ਸਾਰਾ ਸਿੱਖ ਜਗਤ ਸੁਰਿੰਦਰ ਸਿੰਘ ਦੀ ਬਹਾਦਰੀ ਉਤੇ ਮਾਣ ਕਰ ਰਿਹਾ ਹੈ।
Indian Army
ਇਸ ਦੇ ਨਾਲ ਹੀ ਦੱਸ ਦਈਏ ਕਿ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਝੜਪ ਵਿਚ ਪੰਜਾਬ ਦੇ 4 ਜਵਾਨ ਵੀ ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿਚੋਂ ਮਾਨਸਾ ਜ਼ਿਲ੍ਹੇ ਦੇ ਥਾਣਾ ਬੋਹਾ ਦੇ ਪਿੰਡ ਬੀਰੇਵਾਲਾ ਡੋਗਰਾ ਦੇ 21 ਸਾਲ ਦਾ ਗੁਰਤੇਜ ਸਿੰਘ ਪੁੱਤਰ ਵਿਰਸਾ ਸਿੰਘ ਅਤੇ ਸੰਗਰੂਰ ਦੇ ਪਿੰਡ ਤੋਲਾਵਾਲ ਦੇ ਗੁਰਬਿੰਦਰ ਸਿੰਘ ਸ਼ਹੀਦ ਹੋ ਗਏ ਸਨ। ਪਟਿਆਲਾ ਤੋਂ ਮਨਦੀਪ ਸਿੰਘ ਤੇ ਗੁਰਦਾਸਪੁਰ ਤੋਂ ਸਤਨਾਮ ਸਿੰਘ ਵੀ ਇਸ ਝੜਪ ਵਿਚ ਸ਼ਹੀਦ ਹੋ ਗਏ ਸਨ।