
ਹਸਪਤਾਲ ਪ੍ਰਸਾਸ਼ਨ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੋਵੇ। ਹੁਣ ਤੱਕ ਅਜਿਹੇ 7-8 ਮਾਮਲੇ ਸਾਹਮਣੇ ਆ ਚੁੱਕੇ ਹਨ।
ਹੈਦਰਾਬਾਦ : ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸ ਰੌਜ਼ਾਨਾ ਵੱਡੀ ਗਿਣਤੀ ਵਿਚ ਦਰਜ਼ ਹੋ ਰਹੇ ਹਨ। ਉੱਥੇ ਹੀ ਰਾਹਤ ਦੀ ਗੱਲ ਇਹ ਵੀ ਹੈ ਕਿ ਵੱਡੀ ਗਿਣਤੀ ਵਿਚ ਲੋਕ ਕਰੋਨਾ ਵਾਇਰਸ ਨੂੰ ਮਾਤ ਪਾ ਕੇ ਠੀਕ ਵੀ ਹੋ ਰਹੇ ਹਨ। ਇਸ ਤਰ੍ਹਾਂ ਦਾ ਹੀ ਇਕ ਹੋਰ ਕੇਸ ਹੈਦਰਾਬਾਦ ਦੇ ਗਾਂਧੀਨਗਰ ਹਸਪਤਾਲ ਵਿਚ ਸਾਹਮਣੇ ਆਇਆ ਜਿੱਥੇ 93 ਸਾਲ ਦੀ ਇਕ ਬਜ਼ੁਰਗ ਮਹਿਲਾਂ ਨੇ ਕਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ, ਪਰ ਪਰਿਵਾਰ ਦੇ ਲੋਕ ਉਸ ਨੂੰ ਘਰ ਲਿਜ਼ਾਣ ਦੇ ਲਈ ਤਿਆਰ ਨਹੀਂ ਹਨ। ਉਧਰ ਹਸਪਤਾਲ ਦੇ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਮਹਿਲਾ ਹੁਣ ਪੂਰੀ ਤਰ੍ਹਾਂ ਠੀਕ ਹੈ,
Covid 19
ਪਰ ਮਹਿਲਾ ਨੂੰ ਘਰ ਵਿਚ ਲਿਜ਼ਾਣ ਤੋਂ ਬਾਅਦ 14 ਦਿਨ ਦੇ ਲਈ ਕੁਆਰੰਟੀਨ ਰੱਖਣਾ ਪਵੇਗਾ। ਰਾਜ ਵਿਚ ਕਰੋਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਵਿਅਕਤੀ ਦੇ ਕਰੋਨਾ ਪੌਜਟਿਵ ਪਾਏ ਜਾਣ ਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾਂਦਾ ਹੈ। ਠੀਕ ਹੋਣ ਤੇ ਉਸ ਦਾ ਦੂਜਾ ਟੈਸਟ ਕਰਨ ਦੀ ਬਜਾਏ ਉਸ ਨੂੰ 14 ਦਿਨ ਲਈ ਘਰ ਵਿਚ ਕੁਆਰੰਟੀਨ ਕਰਨ ਦੇ ਨਿਰਦੇਸ਼ ਹਨ। ਇਸ ਬਜ਼ੁਰਗ ਮਹਿਲਾ ਦਾ ਵੀ ਹੁਣ ਇਹ ਮਾਮਲਾ ਹੀ ਫਸਿਆ ਹੋਇਆ ਹੈ ਕਿਉਂਕਿ ਘਰ ਵਾਲੇ ਚਹਾਉਂਦੇ ਹਨ ਕਿ ਮਹਿਲਾ ਦਾ ਦੁਬਾਰਾ ਟੈਸਟ ਕੀਤਾ ਜਾਵੇ, ਪਰ ਹਸਪਤਾਲ ਪ੍ਰਸ਼ਾਸ਼ਨ ਇਸ ਦੇ ਲਈ ਤਿਆਰ ਨਹੀਂ ਹੈ।
Covid19
ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮਹਿਲਾ, ਉਸ ਦੇ ਪੁਤਰ ਸਮੇਤ ਉਸ ਦੇ ਦੋ ਪੋਤੇ ਕਰੋਨਾ ਪੌਜਟਿਵ ਪਾਏ ਗਏ ਸਨ। ਜਿਸ ਤੋਂ ਬਾਅਦ ਉਸ ਦੇ ਪੁਤਰ ਦੀ ਤਾਂ ਮੌਤ ਹੋ ਚੁੱਕੀ ਹੈ ਪਰ ਪੋਤੇਆਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਹਿਲਾ ਬਜ਼ੁਰਗ ਹੋਣ ਦੇ ਕਾਰਨ ਪਰਿਵਾਰ ਦੀ ਬੇਨਤੀ ਤੇ ਪ੍ਰਸ਼ਾਸਨ ਉਸ ਨੂੰ ਹਸਪਤਾਲ ਵਿਚ ਰੱਖਣ ਲਈ ਰਾਜੀ ਹੋ ਗਿਆ ਸੀ, ਪਰ ਹੁਣ ਹਸਪਤਾਲ ਦੇ ਅਧਿਕਾਰੀਆਂ ਅਨੁਸਾਰ ਮਹਿਲਾ ਪੂਰੀ ਤਰ੍ਹਾਂ ਠੀਕ ਹੈ ਅਤੇ ਉਸ ਨੂੰ ਘਰ ਜਾ ਕੇ 14 ਦਿਨ ਦੇ ਹੋਮ ਕੁਆਰੰਟੀਨ ਦੇ ਪੜਾਅ ਨੂੰ ਪੂਰਾ ਕਰਨਾ ਹੈ,
Covid 19
ਪਰ ਘਰ ਵਾਲੇ ਆਪਣੀ ਤਸੱਲੀ ਦੇ ਲਈ ਮਹਿਲਾ ਦਾ ਇਕ ਵਾਰ ਟੈਸਟ ਕਰਵਾਉਂਣਾ ਚਹਾਉਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕੋਈ ਪਹਿਲਾ ਮਾਮਲਾ ਨਹੀ ਹੈ ਜਦੋਂ ਹਸਪਤਾਲ ਪ੍ਰਸਾਸ਼ਨ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੋਵੇ। ਹੁਣ ਤੱਕ ਅਜਿਹੇ 7-8 ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਪਰਿਵਾਰ ਨੇ ਦੁਬਾਰਾ ਟੈਸਟ ਕਰਵਾਉਂਣ ਲਈ ਜਿੱਦ ਕੀਤੀ ਹੈ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।