
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਵਿਰੋਧੀ ਪੱਖ ਐਸ.ਵਾਈ.ਐਲ., ਸਵਾਮੀਨਾਥਨ ਅਤੇ ਜਾਤੀਗਤ ਦੇ ਨਾਮ 'ਤੇ ਸਮਾਜ ਵਿਚ ਦੁਰਾਬ ਪੈਦਾ...
ਸ਼ਾਹਬਾਦ ਮਾਰਕੰਡਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਵਿਰੋਧੀ ਪੱਖ ਐਸ.ਵਾਈ.ਐਲ., ਸਵਾਮੀਨਾਥਨ ਅਤੇ ਜਾਤੀਗਤ ਦੇ ਨਾਮ 'ਤੇ ਸਮਾਜ ਵਿਚ ਦੁਰਾਬ ਪੈਦਾ ਕਰਨ ਲਈ ਤੁਹਾਨੂੰ ਵਰਗਲਾਏਗਾ, ਪਰ ਤੁਸੀ ਲੋਕਾਂ ਨੂੰ ਜਾਗਰੂਕ ਰਹਿਣਾ ਅਤੇ ਇਕ ਚੌਂਕੀਦਾਰ ਵਜੋਂ ਭਾਗੀਦਾਰ ਦੀ ਭੂਮਿਕਾ ਅਦਾ ਕਰਨੀ ਹੈ। ਤੁਸੀ ਸਾਰੇ ਜਾਣਦੇ ਹੋ ਕਿ ਕਿਸ ਤਰ੍ਹਾਂ ਤੋਂ ਵਿਰੋਧੀ ਪੱਖ ਨੇ ਰੋਹਤਕ ਵਿਚ ਘਿਨੌਣਾ ਕਾਰਜ ਕਰਵਾਇਆ ਹੈ।
ਮੁੱਖ ਮੰਤਰੀ ਸ਼ਾਹਬਾਦ ਮਾਰਕੰਡਾ ਵਿਚ ਸੂਰਜਮੁਖੀ, ਝੋਨਾ ਕਿਸਾਨ ਧਨਵਾਦ ਰੈਲੀ ਵਿਚ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਕਿਸਾਨਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਵਿਰੋਧੀ ਪੱਖ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਪਹਿਲਾਂ ਨੌਕਰੀਆਂ ਪਰਚੀ ਸਿਸਟਮ ਨਾਲ ਦਿਤੀਆਂ ਜਾਂਦੀਆਂ ਸਨ, ਪਰ ਅਸੀਂ ਇਹ ਸਿਸਟਮ ਖ਼ਤਮ ਕੀਤਾ ਅਤੇ ਅੱਜ ਤੱਕ 26 ਹਜ਼ਾਰ ਨਿਯੁੱਕਤੀਆਂ ਹੋ ਚੁੱਕੀਆਂ ਹਨ
ਅਤੇ ਕਿਸੇ ਨੇ ਵੀ ਜੇਕਰ ਇਸ ਨਿਯੁਕਤੀਆਂ ਦੇ ਦੌਰਾਨ ਕੋਈ ਪੈਸਾ ਲਿਆ ਹੋਵੇ ਤਾਂ ਉਹ ਉਨ੍ਹਾਂ ਨੂੰ ਦੱਸੇ, ਉਸ ਉੱਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਜੀ.ਡੀ.ਪੀ. ਵਧਾਉਣੀ ਹੋਵੇਗੀ ਅਤੇ ਵਰਤਮਾਨ ਵਿਚ ਹਰਿਆਣਾ ਦੀ ਜੀ.ਡੀ.ਪੀ. 8.2 ਹੈ, ਜਦੋਂ ਕਿ ਕੌਮੀ ਜੀ.ਡੀ.ਪੀ. 7.8 ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਦੀ ਤਰੱਕੀ ਲਈ ਹਰਿਆਣਾ ਦੀ ਜੀ.ਡੀ.ਪੀ. ਅਸੀ 10 ਤੱਕ ਲੈ ਕੇ ਜਾਵਾਂਗੇ।
ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਖੇਤਰ ਵਿਚ ਕਿਸਾਨਾਂ ਦੀ ਸੂਰਜਮੁਖੀ ਫ਼ਸਲ ਨੂੰ ਲਗਾਤਾਰ ਖਰੀਦਿਆ ਜਾਵੇਗਾ ਅਤੇ ਸ਼ਾਹਬਾਦ ਦੀ ਮੰਡੀ ਵਿਚ ਕਿਸਾਨਾਂ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸੂਰਜਮੁਖੀ ਦੀ ਫ਼ਸਲ ਕਿਸੇ ਕਾਰਣਵਸ਼ ਕੋਈ ਨਹੀਂ ਖਰੀਦਦਾ ਹੈ ਤਾਂ ਸੂਰਜਮੁਖੀ ਤੋਂ ਬਨਣ ਵਾਲੇ ਘਿਊ ਅਤੇ ਤੇਲ ਨੂੰ ਬਣਾਉਣ ਵਾਲੇ ਕਾਰਖਾਨਿਆਂ ਨੂੰ ਲਗਾਉਣ ਦਾ ਵੀ ਪ੍ਰਾਵਧਾਨ ਕਰਣਗੇ। ਉਨ੍ਹਾਂ ਨੇ ਕਿਹਾ ਕਿ ਬਾਜਰਾ,
ਮੱਕੀ, ਝੋਨਾ,ਦਾਲਾਂ ਆਦਿ ਫ਼ਸਲਾਂ ਖਰੀਦੀ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਇਹ ਯੋਜਨਾ ਹੋਰ ਰਾਜਾਂ ਵਿੱਚ ਵੀ ਲਾਗੂ ਹੋਵੇ, ਲੇਕਿਨ ਪਹਿਲਾਂ ਇਸ ਦੇ ਸਫਲ ਨਤੀਜਾ ਪ੍ਰਾਪਤ ਹੋ ਜਾਵੇ।