ਕੋਰੋਨਾ ਵਾਇਰਸ ਦੇ ਮਾਮਲੇ 12 ਲੱਖ ਦੇ ਪਾਰ, ਇਕ ਦਿਨ ਵਿਚ ਰੀਕਾਰਡ 1129 ਮੌਤਾਂ
Published : Jul 24, 2020, 9:26 am IST
Updated : Jul 24, 2020, 9:26 am IST
SHARE ARTICLE
File Photo
File Photo

ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਸੱਭ ਤੋਂ ਵੱਧ 45720 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਮਰੀਜ਼ਾਂ ਦੀ ਕੁਲ ਗਿਣਤੀ

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਸੱਭ ਤੋਂ ਵੱਧ 45720 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਮਰੀਜ਼ਾਂ ਦੀ ਕੁਲ ਗਿਣਤੀ 12 ਲੱਖ ਨੂੰ ਪਾਰ ਕਰ ਗਈ ਹੈ। ਇਕ ਦਿਨ ਵਿਚ ਰੀਕਾਰਡ 1129 ਹੋਰ ਲੋਕਾਂ ਦੀ ਮੌਤ ਮਗਰੋਂ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 29861 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ ਵਿਚ ਤਿੰਨ ਦਿਨਾਂ ਅੰਦਰ ਹੀ ਕੋਰੋਨਾ ਵਾਇਰਸ ਦੇ ਮਾਮਲੇ 11 ਲੱਖ ਤੋਂ 12 ਲੱਖ ਦੇ ਪਾਰ ਪਹੁੰਚ ਗਏ ਹਨ।

ਹੁਣ 1238635 ਮਾਮਲੇ ਹਨ ਜਿਨ੍ਹਾਂ ਵਿਚੋਂ 782606 ਮਰੀਜ਼ ਠੀਕ ਹੋ ਚੁਕੇ ਹਨ। ਦੇਸ਼ ਵਿਚ ਇਸ ਵੇਲੇ 426167 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਕ ਦਿਨ ਵਿਚ ਸਾਹਮਣੇ ਆਏ 45720 ਮਾਮਲਿਆਂ ਵਿਚੋਂ ਸੱਭ ਤੋਂ ਜ਼ਿਆਦਾ 10576 ਮਹਾਰਾਸ਼ਟਰ ਤੋਂ ਸਾਹਮਣੇ ਆਏ ਜਿਸ ਤੋਂ ਬਾਅਦ ਤਾਮਿਲਨਾਡੁ ਵਿਚ 5849, ਕਰਨਾਟਕ ਵਿਚ 4764, ਯੂਪੀ ਵਿਚ 2300, ਪਛਮੀ ਬੰਗਾਲ ਵਿਚ 2291, ਤੇਲੰਗਾਨਾ ਵਿਚ 1554, ਬਿਹਾਰ ਵਿਚ 1417, ਆਸਾਮ ਵਿਚ 1390, ਦਿੱਲੀ ਵਿਚ 1227, ਉੜੀਸਾ ਵਿਚ 1078, ਕੇਰਲਾ ਵਿਚ 1038 ਅਤੇ ਗੁਜਰਾਤ ਵਿਚ 1020 ਮਾਮਲੇ ਸਾਹਮਣੇ ਆਏ।

File Photo File Photo

ਇਹ ਅੰਕੜਾ ਨਵੇਂ ਮਾਮਲਿਆਂ ਦਾ ਲਗਭਗ 75 ਫ਼ੀ ਸਦੀ ਹੈ। ਪਿਛਲੇ 24 ਘੰਟਿਆਂ ਵਿਚ ਹੋਈਆਂ 1129 ਮੌਤਾਂ ਵਿਚੋਂ ਸੱÎਭ ਤੋਂ ਵੱਧ 518 ਲੋਕ ਤਾਮਿਲਨਾਡੂ ਦੇ ਸਨ। ਇਸ ਤੋਂ ਬਾਅਦ ਮਹਾਰਾਸ਼ਟਰ ਦੇ 280, ਆਂਧਰਾ ਪ੍ਰਦੇਸ਼ ਦੇ 65, ਕਰਨਾਟਕ ਦੇ 55, ਪਛਮੀ ਬੰਗਾਲ ਦੇ 39, ਯੂਪੀ ਦੇ 34, ਦਿੱਲੀ ਦੇ 29, ਗੁਜਰਾਤ ਦੇ 28, ਮੱਧ ਪ੍ਰਦੇਸ਼ ਦੇ 14, ਜੰਮੂ ਕਸ਼ਮੀਰ ਦੇ 10, ਤੇਲੰਗਾਨਾ ਅਤੇ ਝਾਰਖੰਡ ਦੇ 9-9, ਹਰਿਆਣਾ ਦੇ ਅੱਠ, ਆਸਾਮ, ਪੰਜਾਬ ਅਤੇ ਰਾਜਸਥਾਨ ਦੇ ਛੇ-ਛੇ, ਉੜੀਸਾ ਦੇ ਪੰਜ, ਗੋਆ ਤੇ ਉਤਰਾਖੰਡ ਦੇ ਦੋ ਦੋ, ਕੇਰਲਾ, ਪੁਡੂਚੇਰੀ, ਤ੍ਰਿਪੁਰਾ ਅਤੇ ਚੰਡੀਗੜ੍ਹ ਦੇ ਇਕ-ਇਕ ਵਿਅਕਤੀ ਦੀ ਮੌਤ ਹੋਈ।

ਕੁਲ ਮਰੀਜ਼ਾਂ ਦੀ ਮੌਤ ਦੇ ਮਾਮਲੇ ਵਿਚ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 12556 ਲੋਕਾਂ ਨੇ ਜਾਨ ਗਵਾਈ ਹੈ। ਦਿੱਲੀ ਵਿਚ 3719, ਤਾਮਿਲਨਾਡੂ ਵਿਚ 3144, ਗੁਜਰਾਤ ਵਿਚ 2224, ਕਰਨਾਟਕ ਵਿਚ 1519, ਯੂਪੀ ਵਿਚ 1263, ਪਛਮੀ ਬੰਗਾਲ ਵਿਚ 1221, ਆਂਧਰਾ ਪ੍ਰਦੇਸ਼ ਵਿਚ 823, ਰਾਜਸਥਾਨ ਵਿਚ 583 ਅਤੇ ਤੇਲੰਗਾਨਾ ਵਿਚ 372 ਲੋਕਾਂ ਦੀ ਮੌਤ ਹੋਈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement