
ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ 21 ਜੁਲਾਈ ਨੂੰ ਲੋਕ ਸਭਾ 'ਚ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਦੇਸ਼ ਦੀਆਂ ਅਦਾਲਤਾਂ 'ਚ ਇਕ ਸਮੇਤ ਕਰੀਬ ਪੰਜ ਕਰੋੜ ਮੁਕੱਦਮੇ ਲਟਕ ਰਹੇ ਹਨ ਤੇ ਇਹ ਵੀ ਸਪੱਸ਼ਟ ਹੈ ਕਿ ਇਨ੍ਹਾਂ ਮੁਕੱਦਮਿਆਂ ਨੂੰ ਨਿਪਟਾਉਣ ਲਈ ਕਾਫ਼ੀ ਪੈਸਾ ਵੀ ਖ਼ਰਚ ਹੋਵੇਗਾ। ਹੁਣ ਸਰਕਾਰ ਨੇ ਸੰਸਦ 'ਚ ਜੋ ਅੰਕੜੇ ਦਿੱਤੇ ਹਨ ਉਹਨਾਂ ਤੋਂ ਪਤਾ ਚੱਲਦਾ ਹੈ ਕਿ ਪੰਜ ਸਾਲਾਂ 'ਚ ਸਰਕਾਰ ਨੇ ਮੁਕੱਦਮੇਬਾਜ਼ੀ 'ਚ 272 ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕੀਤੇ ਹਨ।
ਸਰਕਾਰ ਦੇ ਮੁਕੱਦਮਿਆਂ ਤੇ ਉਨ੍ਹਾਂ ’ਤੇ ਹੋਏ ਖ਼ਰਚ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ 21 ਜੁਲਾਈ ਨੂੰ ਲੋਕ ਸਭਾ 'ਚ ਇਹ ਜਾਣਕਾਰੀ ਦਿੱਤੀ।