ਤਸਵੀਰ ਵਾਇਰਲ ਹੋਣ 'ਤੇ ਗੁਜਰਾਤ ਦੀ ਦਾਦੀ ਬੋਲੀ, ਆਪਣੀ ਮਰਜ਼ੀ ਨਾਲ ਗਈ 'ਓਲਡ ਏਜ ਹੋਮ'
Published : Aug 24, 2018, 1:41 pm IST
Updated : Aug 24, 2018, 1:41 pm IST
SHARE ARTICLE
Gujrat Dadi
Gujrat Dadi

ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ...

ਅਹਿਮਦਾਬਾਦ :ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਸਕੂਲ ਦੀ ਵਿਦਿਆਰਥਣ ਆਪਣੀ ਦਾਦੀ ਨੂੰ 'ਓਲਡ ਏਜ ਹੋਮ' ਵਿਚ ਦੇਖਕੇ ਰੋ ਪੈਂਦੀ ਹੈ। ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਤੇਜ਼ੀ ਨਾਲ ਲੋਕਾਂ ਦੀਆਂ ਪ੍ਰਤੀਕਰਿਆਵਾਂ ਸਾਹਮਣੇ ਆਈਆਂ। ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਮ ਜਨਤਾ,

ਰਾਜ ਨੇਤਾ ਅਤੇ ਸਿਲੈਬ੍ਰਿਟੀ ਭਾਰਤੀ ਪਰਵਾਰਕ ਰਿਸ਼ਤਿਆਂ ਵਿਚ ਗਿਰਾਵਟ 'ਤੇ ਚਰਚਾ ਕਰਦੇ ਦਿਖੇ। ਉਥੇ ਹੀ, ਇਸ ਬਹਿਸ ਦੇ ਠੀਕ ਉਲਟ ਮਾਮਲੇ ਵਿੱਚ ਉਸ ਸਮੇਂ ਇਕ ਨਵਾਂ ਮੋੜ ਆ ਗਿਆ, ਜਦੋਂ ਤਸਵੀਰ ਵਿਚ ਦਿੱਖ ਰਹੀ ਲੜਕੀ ਅਤੇ ਦਾਦੀ ਨੇ ਅਜਿਹੀ ਗੱਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਤਸਵੀਰ ਵਿਚ ਨਜ਼ਰ ਆ ਰਹੀ ਲੜਕੀ ਦਾ ਨਾਮ ਭਗਤੀ ਪਾਂਚਾਲ ਤ੍ਰਿਵੇਦੀ ਹੈ ਅਤੇ ਹੁਣ ਉਨ੍ਹਾਂ ਦਾ ਵਿਆਹ ਵੀ ਹੋ ਚੁੱਕਿਆ ਹੈ।

Gujrat Dadi Gujrat Dadi

ਇਹੀ ਨਹੀਂ ਉਨ੍ਹਾਂ ਦੀ ਇੱਕ ਬੇਟੀ ਵੀ ਹੈ। ਭਗਤੀ ਆਪਣੇ ਪਰਵਾਰ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਕੀਤੇ ਗਏ ਦਰਦ ਪਹੁੰਚਾਉਣ ਵਾਲੇ ਕਮੈਂਟਾਂ ਤੋਂ ਹੈਰਾਨ ਹਨ। ਇੱਥੇ ਤੱਕ ਕਿ ਉਨ੍ਹਾਂ ਦੀ 80 ਸਾਲ ਦੀ ਦਾਦੀ ਦਮਯੰਤੀ ਪਾਂਚਾਲ ਨੇ ਦ੍ਰੜਤਾ ਪੂਰਵਕ ਕਿਹਾ ਹੈ ਕਿ 'ਓਲਡ ਏਜ ਹੋਮ' ਵਿਚ ਰਹਿਣ ਦਾ ਫੈਸਲਾ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਲਿਆ ਸੀ। ਭਗਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਉਹ ਕਮੈਂਟਾਂ ਤੋਂ ਦੁਖੀ ਹਾਂ,

ਜਿਨ੍ਹਾਂ ਨੇ ਲੋਕਾਂ ਦੇ ਵਿਚ ਮੇਰੇ ਮਾਤਾ - ਪਿਤਾ ਦੀ ਗਲਤ ਪਛਾਣ ਪੇਸ਼ ਕੀਤੀ ਹੈ। ਮੈਂ ਆਪਣੀ ਬਾ (ਦਾਦੀ) ਨਾਲ ਬਹੁਤ ਪਿਆਰ ਕਰਦੀ ਹਾਂ ਅਤੇ ਨਾ ਤਾਂ ਉਨ੍ਹਾਂ ਨੇ ਕਦੇ ਮੇਰੀ ਮਾਂ ਨੂੰ ਦੁੱਖ ਪਹੁੰਚਾਇਆ ਅਤੇ ਨਾ ਹੀ ਮੇਰੀ ਮਾਂ ਵੱਲੋਂ ਅਜਿਹਾ ਕੁੱਝ ਕੀਤਾ ਗਿਆ। ਇਸ ਮਾਮਲੇ ਵਿਚ ਬਜ਼ੁਰਗ ਦਾਦੀ ਦਮਯੰਤੀ ਪਾਂਚਾਲ ਦੀ ਵੀ ਪ੍ਰਤੀਕਿਰਆ ਸਾਹਮਣੇ ਆਈ ਹੈ। ਉਨ੍ਹਾਂ ਨੇ ਵੀ ਸੋਸ਼ਲ ਮੀਡੀਆ 'ਤੇ ਚੱਲ ਰਹੀ ਬਹਿਸ ਨੂੰ ਬੇ ਮਤਲਬ ਦੱਸਿਆ ਹੈ।

Gujrat Dadi Gujrat Dadi

ਵੀਰਵਾਰ ਨੂੰ ਅਹਿਮਦਾਬਾਦ ਦੇ 'ਓਲਡ ਏਜ ਹੋਮ' ਵਿਚ ਖੁਸ਼ ਤਬੀਅਤ ਦਿਖਾਈ ਦੇ ਰਹੀ ਦਮਯੰਤੀ ਨੇ ਦੱਸਿਆ ਕਿ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ ਉਹ ਨਹੀਂ ਕਰ ਪਾ ਰਹੀ ਸੀ, ਜੋ ਕਰਨਾ ਚਾਹੁੰਦੀ ਸੀ। ਆਪਣੀ ਉਮਰ ਦੇ ਲੋਕਾਂ ਦੇ ਨਾਲ ਰਹਿਣ ਦਾ ਫੈਸਲਾ ਮੇਰਾ ਸੀ। ਉਨ੍ਹਾਂ ਕਿਹਾ ਕਿ ਮੈਂ ਆਪਣੇ 50 ਲੋਕਾਂ ਦੇ ਮਜ਼ਬੂਤ ਸਮੂਹ ਦੇ ਨਾਲ ਬਹੁਤ ਖੁਸ਼ ਹਾਂ। ਅਸੀ ਅਕਸਰ ਤੀਰਥ ਯਾਤਰਾ 'ਤੇ ਜਾਂਦੇ ਰਹਿੰਦੇ ਹਾਂ ਅਤੇ ਭਜਨ ਗਾਉਂਦੇ ਹਾਂ।  

ਆਪਣੇ ਪਰਵਾਰ ਦੇ ਲੋਕਾਂ ਨਾਲ ਅਕਸਰ ਮਿਲਦੇ ਰਹਿਣ ਦੀ ਪੁਸ਼ਟੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੇਰੀਆਂ ਦੋ ਬੇਟੀਆਂ ਅਤੇ ਇੱਕ ਪੁੱਤਰ ਹੈ। ਮੈਂ ਅਕਸਰ ਉਨ੍ਹਾਂ ਦੇ ਘਰ ਆਉਂਦੀ - ਜਾਂਦੀ ਰਹਿੰਦੀ ਹਾਂ। ਜਦੋਂ ਆਪਣੇ ਪਰਵਾਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਾਰੀਆਂ ਗੱਲਾਂ ਦਾ ਉਨ੍ਹਾਂ ਨੂੰ ਪਤਾ ਚੱਲਿਆ, ਤਾਂ ਕਾਫ਼ੀ ਸਦਮਾਂ ਪਹੁੰਚਿਆ।

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement