
ਕਾਂਗਰਸੀ ਆਗੂ, ਗੁਲਾਮ ਨਬੀ ਆਜ਼ਾਦ, ਕਲਿਪ ਸਿਬਲ ਅਤੇ ਰਣਦੀਪ ਸਿੰਘ ਸੂਰਜੇਵਾਲ ਨੇ ਦਿਤੀ ਸਫ਼ਾਈ
ਨਵੀਂ ਦਿੱਲੀ : ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਹੋਈ ਮੀਟਿੰਗ ਕਾਫ਼ੀ ਹੰਗਾਮੇ ਭਰਪੂਰ ਰਹੀ। ਮੀਟਿੰਗ ਦੌਰਾਨ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਵਿਚਕਾਰਲਾ ਫ਼ਾਸਲਾ ਇਕ ਵਾਰ ਫਿਰ ਜੱਗ-ਜਾਹਰ ਹੋ ਗਿਆ। 23 ਆਗੂਆਂ ਵਲੋਂ ਕਾਂਗਰਸ ਦੀ ਅਗਵਾਈ ਨੂੰ ਲੈ ਕੇ ਜੋ ਖ਼ਤ ਲਿਖਿਆ ਗਿਆ ਸੀ, ਉਸ ਨੂੰ ਲੈ ਕੇ ਮੀਟਿੰਗ ਸ਼ੁਰੂ ਹੁੰਦਿਆਂ ਹੀ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ। ਬਾਅਦ 'ਚ ਵਿਵਾਦ ਵਧਦਾ ਵੇਖ ਸਾਰੇ ਆਗੂ ਮਾਹੌਲ ਨੂੰ ਸ਼ਾਂਤ ਦੀਆਂ ਕੋਸ਼ਿਸ਼ਾਂ ਕਰਦੇ ਵੇਖੇ ਗਏ। ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਪਹਿਲਾਂ ਕਪਿਲ ਸਿੱਬਲ ਅਤੇ ਬਾਅਦ 'ਚ ਗੁਲਾਮ ਨਬੀ ਸਮੇਤ ਸੀਨੀਅਰ ਆਗੂ ਤੇ ਪਾਰਟੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਨੇ ਵੀ ਸਫ਼ਾਈ ਪੇਸ਼ ਕੀਤੀ ਹੈ।
CWC Meeting
ਰਾਜ ਸਭਾ ਵਿਚ ਕਾਂਗਰਸ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਸੋਮਵਾਰ ਦੁਪਹਿਰ ਨੂੰ ਟਵੀਟ ਜ਼ਰੀਏ ਕਿਹਾ, ''ਇਸ ਪ੍ਰਕਾਰ ਦੀਆਂ ਕੁੱਝ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੈਂ ਕਾਂਗਰਸ ਵਰਕਿੰਗ ਕਮੇਟੀ ਵਿਚ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਭਾਜਪਾ ਦੇ ਨਾਲ ਮੇਰੇ ਸਹਿਯੋਗ ਨੂੰ ਸਾਬਤ ਕਰੋ। ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਨਾ ਵਰਕਿੰਗ ਕਮੇਟੀ ਦੀ ਮੀਅਿੰਗ ਦੌਰਾਨ ਅਤੇ ਨਾ ਹੀ ਬਾਹਰ ਰਾਹੁਲ ਗਾਂਧੀ ਨੇ ਸਾਡੀ ਚਿੱਠੀ ਨੂੰ ਭਾਜਪਾ ਨਾਲ ਜੋੜਿਆ ਹੈ।''
Cwc Meeting
ਕਾਂਗਰਸੀ ਆਗੂ ਨੇ ਅਗਲੇ ਟਵੀਟ ਵਿਚ ਲਿਖਿਆ ਕਿ ਮੈਂ ਇਹ ਕਿਹਾ ਸੀ ਕਿ ਕਾਂਗਰਸ ਦੇ ਕੁੱਝ ਆਗੂ ਦੋਸ਼ ਲਗਾ ਰਹੇ ਹਨ ਕਿ ਅਸੀਂ ਭਾਜਪਾ ਵਲੋਂ ਅਜਿਹੀ ਚਿੱਠੀ ਲਿਖੀ ਹੈ। ਇਸ ਲਈ ਮੈਂ ਬੋਲਿਆ ਸੀ ਕਿ ਇਹ ਕਾਫ਼ੀ ਬਦਕਿਸਮਤੀ ਭਰਿਆ ਹੈ ਕਿ ਕੁੱਝ ਸਾਥੀ (ਵਰਕਿੰਗ ਕਮੇਟੀ ਤੋਂ ਬਾਹਰ) ਇਸ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ, ਜੇਕਰ ਉਹ ਇਹ ਸਾਬਤ ਕਰ ਦੇਣ ਤਾਂ ਮੈਂ ਅਸਤੀਫਾ ਦੇ ਦੇਵਾਂ।
Important that poll results are not tainted: Kapil Sibal
ਕਾਬਲੇਗੌਰ ਹੈ ਕਿ ਮੀਟਿੰਗ ਦੇ ਸ਼ੁਰੂਆਤ ਦੌਰਾਨ ਖ਼ਬਰਾਂ ਆਈਆਂ ਸਨ ਕਿ ਰਾਹੁਲ ਗਾਂਧੀ ਮੀਟਿੰਗ ਦੌਰਾਨ ਚਿੱਠੀ ਲਿਖਣ ਵਾਲੇ ਆਗੂਆਂ ਖਿਲਾਫ਼ ਭੜਕ ਗਏ ਹਨ। ਇਸ ਤੋਂ ਬਾਅਦ ਅਜਿਹੇ ਆਗੂਆਂ 'ਤੇ ਭਾਜਪਾ ਨੂੰ ਲਾਭ ਪਹੁੰਚਾਉਣ ਦੇ ਦੋਸ਼ ਲਾਏ ਸਨ। ਇਸ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਦੇ ਅਸਤੀਫ਼ਾ ਦੇਣ ਦੀ ਗੱਲ ਸਾਹਮਣੇ ਆਈ ਸੀ।
Randeep Singh Surjewala
ਗੁਲਾਮ ਨਬੀ ਆਜ਼ਾਦ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਵੀ ਰਾਹੁਲ ਗਾਂਧੀ 'ਤੇ ਸਵਾਲ ਚੁੱਕਦਿਆਂ ਟਵੀਟ ਕੀਤਾ ਸੀ, ਪਰ ਕੁੱਝ ਦੇਰ ਬਾਅਦ ਹੀ ਉਨ੍ਹਾਂ ਨੇ ਉਸਨੂੰ ਡਿਲੀਟ ਕਰ ਦਿਤਾ। ਬਾਅਦ ਵਿਚ ਕਪੀਲ ਸਿੱਬਲ ਨੇ ਲਿਖਿਆ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਖੀਦ ਦਸਿਆ ਹੈ ਕਿ ਉਨ੍ਹਾਂ ਨੇ ਕਿਸੇ ਵੀ ਆਗੂ ਬਾਰੇ ਅਜਿਹਾ ਕੁੱਝ ਵੀ ਨਹੀਂ ਕਿਹਾ ਹੈ, ਇਸ ਲਈ ਮੈਂ ਟਵੀਟ ਵਾਪਸ ਲੈ ਲਿਆ ਹੈ।
Rahul Gandhi
ਦੱਸ ਦਈਏ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸੋਨੀਆ ਗਾਂਧੀ ਨੇ ਅਪਣੇ ਪ੍ਰਧਾਨਗੀ ਦੇ ਅੁਹਦੇ ਤੋਂ ਅਸਤੀਫ਼ਾ ਦੇਣ ਦੀ ਗੱਲ ਕਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਆਗੂਆਂ ਨੂੰ ਅਪਣਾ ਨਵਾਂ ਪ੍ਰਧਾਨ ਚੁਣ ਲੈਣ ਲਈ ਕਿਹਾ ਸੀ। ਹਾਲਾਂਕਿ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਸਮੇਤ ਸੀਨੀਅਰ ਆਗੂ ਏਕੇ ਐਂਟਨੀ ਸਮੇਤ ਕਈ ਆਗੂਆਂ ਨੇ ਸੋਨੀਆ ਗਾਂਧੀ ਨੂੰ ਅਹੁਦੇ 'ਤੇ ਬਣੇ ਰਹਿਣ ਦੀ ਅਪੀਲ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।