12 ਸਾਲਾ ਬੱਚੇ ਨੂੰ ਅਗ਼ਵਾ ਕਰ ਕੇ ਬਦਮਾਸ਼ਾਂ ਨੇ ਕਢਿਆ ਦੋ ਯੂਨਿਟ ਖ਼ੂਨ
Published : Aug 24, 2021, 8:32 am IST
Updated : Aug 24, 2021, 8:32 am IST
SHARE ARTICLE
12 year old boy kidnapped by thugs and two units of blood recovered
12 year old boy kidnapped by thugs and two units of blood recovered

ਯੂ.ਪੀ. ’ਚ ਹੁਣ ਖ਼ੂਨ ਕੱਢਣ ਵਾਲਾ ਗੈਂਗ ਸਰਗਰਮ

ਮੇਰਠ  : ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿਚ ਬਦਮਾਸ਼ਾਂ ਨੇ ਇਕ ਸਨਸਨੀਖ਼ੇਜ਼ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਇਕ 12 ਸਾਲ ਦੇ ਇਕ ਬੱਚੇ ਨੂੰ ਅਗਵਾ ਕਰ ਕੇ ਉਸ ਦੇ ਸਰੀਰ ’ਚੋਂ ਦੋ ਯੂਨਿਟ ਖ਼ੂਨ ਕੱਢ ਕੇ ਉਸ ਨੂੰ ਛੱਡ ਦਿਤਾ। ਇਹ ਘਟਨਾ ਸ਼ਹਿਰ ਨਾਲ ਲਗਦੇ ਥਾਣਾ ਪੱਲਵਪੁਰਮ ਖੇਤਰ ਦੀ ਹੈ। ਪੁਲਿਸ ਨੇ ਇਸ ਦੀ ਜਾਣਕਾਰੀ ਦਿਤੀ। ਮੇਰਠ ਦੇ ਮੋਦੀਪੁਰਮ ਦੇ ਪੱਲਵਪੁਰਮ ਫ਼ੇਜ਼-2 ਵਿਚ ਰਹਿਣ ਵਾਲੇ ਲਾਲ ਸਿੰਘ ਨੇ ਪੁਲਿਸ ਨੂੰ ਪੁੱਤਰ ਵੰਸ਼ ਦੇ ਅਗਵਾ ਹੋਣ ਦੀ ਸ਼ਿਕਾਇਤ ਦਿਤੀ। 

ਲਾਲ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਕੱਲ੍ਹ ਸ਼ਾਮ 4 ਵਜੇ ਦੇ ਕਰੀਬ ਵੰਸ਼ ਅਪਣੇ ਦੋਸਤ ਦੇ ਘਰ ਜਾਣ ਦੀ ਗੱਲ ਕਹਿ ਕੇ ਘਰੋਂ ਗਿਆ ਸੀ ਪਰ ਉਹ ਨਾ ਤਾਂ ਅਪਣੇ ਦੋਸਤ ਦੇ ਘਰ ਪੁੱਜਾ ਅਤੇ ਨਾ ਹੀ ਵਾਪਸ ਆਇਆ। ਪੁਲਿਸ ਵੰਸ਼ ਦੀ ਭਾਲ ਵਿਚ ਜੁਟੀ ਸੀ ਕਿ ਕਰੀਬ 4 ਘੰਟੇ ਬਾਅਦ ਰਾਤ ਨੂੰ ਉਹ ਅਪਣੇ ਘਰ ਪਹੁੰਚਿਆ, ਜਿਸ ਦੀ ਸੂਚਨਾ ਪੁਲਿਸ ਨੇ ਪ੍ਰਵਾਰ ਨੂੰ ਦਿਤੀ।  

Mass abuse with a minor Boy

ਵੰਸ਼ ਨੇ ਪੁਲਿਸ ਨੂੰ ਦਸਿਆ ਕਿ ਪੱਲਵਪੁਰਮ ਸਥਿਤ ਨਾਲੰਦਾ ਸਕੂਲ ਨੇੜੇ ਬਾਈਕ ਸਵਾਰ ਦੋ ਨੌਜਵਾਨ ਆਏ ਅਤੇ ਉਸ ਦੇ ਮੂੰਹ ’ਤੇ ਰੂਮਾਲ ਰੱਖ ਦਿਤਾ। ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਜਦੋਂ ਹੋਸ਼ ਆਈ ਤਾਂ ਉਹ ਇਕ ਪਿੰਡ ਦੇ ਜੰਗਲ ’ਚ ਸੀ, ਜਿਥੇ ਪਹਿਲਾਂ ਤੋਂ 2-3 ਹੋਰ ਬੱਚੇ ਮੰਜੇ ’ਤੇ ਲੇਟੇ ਹੋਏ ਸਨ। ਪਿਤਾ ਨੇ ਦਸਿਆ ਕਿ ਵੰਸ਼ ਨੇ ਉਨ੍ਹਾਂ ਨੂੰ ਦਸਿਆ ਕਿ ਬਦਮਾਸ਼ਾਂ ਨੇ ਉਸ ਦੇ ਸਰੀਰ ਤੋਂ ਦੋ ਬੋਤਲ ਖ਼ੂਨ ਕਢਿਆ ਅਤੇ ਉਸ ਨੂੰ ਧਮਕੀ ਦਿਤੀ ਕਿ ਪੁਲਿਸ ਨੂੰ ਦਸਿਆ ਤਾਂ ਨਤੀਜਾ ਮਾੜਾ ਹੋਵੇਗਾ।

ਬੱਚੇ ਨੇ ਦਸਿਆ ਕਿ ਉਸ ਤੋਂ ਬਾਅਦ ਦੋ ਨੌਜਵਾਨ ਪੱਲਵਪੁਰਮ ਵਿਚ ਆਰ. ਐੱਨ. ਇੰਟਰਨੈਸ਼ਨਲ ਸਕੂਲ ਕੋਲ ਕਬਰਸਤਾਨ ਦੇ ਸਾਹਮਣੇ ਉਸ ਨੂੰ ਛੱਡ ਕੇ ਦੌੜ ਗਏ, ਜਿਥੋਂ ਵੰਸ਼ ਪੈਦਲ ਅਪਣੇ ਘਰ ਪੁੱਜਾ। ਪੱਲਵਪੁਰਮ ਦੇ ਇੰਸਪੈਕਟਰ ਦੇਵੇਸ਼ ਸ਼ਰਮਾ ਨੇ ਦਸਿਆ ਕਿ ਬੱਚੇ ਦਾ ਬਿਆਨ ਦਰਜ ਕੀਤਾ ਗਿਆ ਹੈ ਅਤੇ ਉਸ ਦੇ ਆਧਾਰ ’ਤੇ ਹੀ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement