
ਲੜਕੀਆਂ ਦੇ ਨਾਮ ’ਤੇ ਜਾਅਲੀ ਖਾਤੇ ਬਣਾ ਕੇ ਲੋਕਾਂ ਨੂੰ ਠਗਿਆ ਜਾ ਰਿਹੈ
ਸੰਗਰੂਰ (ਬਲਵਿੰਦਰ ਸਿੰਘ ਭੁੱਲਰ) : ਆਧੁਨਿਕ ਯੁੱਗ ਇੰਟਰਨੈੱਟ ਦਾ ਯੁੱਗ ਹੈ ਜਿਸ ਵਿਚ ਸੋਸ਼ਲ ਮੀਡੀਆ ਅਤੇ ਫ਼ੇਸਬੁੱਕ ਵਗੈਰਾ ਤੇ ਲੱਖਾਂ ਲੋਕਾਂ ਨੇ ਜਾਅਲੀ ਆਈਡੀਜ਼ ਬਣਾਈਆਂ ਹੋਈਆਂ ਹਨ। ਇਨ੍ਹਾਂ ਜਾਅਲੀ ਬਣੀਆਂ ਫੇਕ ਆਈ.ਡੀ. ’ਤੇ ਜਿਥੇ ਲੜਕਾ, ਲੜਕੀ ਬਣ ਕੇ ਚੈਟਿੰਗ ਕਰ ਰਿਹਾ ਹੈ ਉਥੇ ਲੜਕੀ, ਲੜਕਾ ਬਣ ਕੇ ਦੂਸਰਿਆਂ ਨੂੰ ਗੁਮਰਾਹ ਕਰ ਰਹੀ ਹੈ। ਇੰਟਰਨੈਟ ਦੀ ਦੁਰਵਰਤੋਂ ਇਸ ਕਦਰ ਵਧ ਗਈ ਹੈ ਕਿ ਇਕ ਬੰਦਾ ਇਸ ਉਪਰ ਪੰਜ-ਪੰਜ ਜਾਅਲੀ ਖਾਤੇ ਬਣਾਈ ਬੈਠਾ ਹੈ ਅਤੇ ਲੋਕਾਂ ਨੂੰ ਫ਼ੇਸਬੁੱਕ ਅਤੇ ਸੋਸ਼ਲ ਮੀਡੀਆ ’ਤੇ ਅਪਣੀ ਮਨਮਰਜ਼ੀ ਦੀ ਸਮੱਗਰੀ ਪਰੋਸ ਰਿਹਾ ਹੈ।
Facebook
ਇੰਟਰਨੈੱਟ ਨੂੰ ਚਲਾਉਣ ਅਤੇ ਨਿਗਰਾਨੀ ਕਰਨ ਲਈ ਭਾਵੇਂ ਅਨੇਕਾਂ ਅੰਤਰਰਾਸ਼ਟਰੀ ਸੰਸਥਾਵਾਂ ਅਪਣੇ ਵਲੋਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ ਕਿ ਇੰਟਰਨੈਟ ਰਾਹੀਂ ਕਿਸੇ ਵਿਅਕਤੀ ਨਾਲ ਧੋਖਾ ਨਾ ਹੋ ਜਾਵੇ ਪਰ ਹੁਣ ਇਸ ਮਾਧਿਅਮ ਰਾਹੀਂ ਜਾਅਲਸਾਜ਼ੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਅਨੇਕਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਇੰਟਰਨੈੱਟ ਦੁਆਰਾ ਹੋ ਰਹੀਆਂ ਧੋਖਾਧੜੀਆਂ ਅਤੇ ਹੇਰਾਫੇਰੀਆਂ ਨੂੰ ਨਿਗਰਾਨੀ ਅਧੀਨ ਲਿਆਉਣ ਅਤੇ ਗੁਨਾਹਗਾਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਸਾਈਬਰ ਕਰਾਈਮ ਵਰਗੇ ਸਰਕਾਰੀ ਅਦਾਰੇ ਬਣਾਉਣੇ ਪੈ ਗਏ ਹਨ ਜਿਥੇ ਇੰਟਰਨੈੱਟ ਰਾਹੀਂ ਹੋ ਰਹੀ ਠੱਗੀ ਠੋਰੀ ਤੇ ਹੇਰਾਫੇਰੀ ’ਤੇ 24 ਘੰਟੇ ਬਾਜ਼ ਅੱਖ ਰੱਖਣ ਲਈ ਹਜ਼ਾਰਾਂ ਵਿਅਕਤੀ ਹਰ ਸਮੇਂ ਸ਼ਰਾਰਤੀਆਂ ਦੀ ਪੜਤਾਲ ਕਰਦੇ ਰਹਿੰਦੇ ਹਨ
Fake
ਉਥੇ ਅਮਰੀਕਾ ਵਿਚ ਇੰਟਰਨੈੱਟ ਉਪਰ ਜਾਅਲੀ ਫ਼ੇਸਬੁੱਕ ਖਾਤਾ ਬਣਾਉਣ ਵਾਲਿਆਂ ਨੂੰ ਇਕ ਸਾਲ ਦੀ ਜੇਲ ਜਾਂ ਇਕ ਹਜ਼ਾਰ ਅਮਰੀਕਨ ਡਾਲਰ ਜੁਰਮਾਨਾ ਕੀਤਾ ਜਾਂਦਾ ਹੈ, ਪਰ ਮਸਲਾ ਜ਼ਿਆਦਾ ਗੰਭੀਰ ਹੋ ਜਾਣ ਨਾਲ ਸਜ਼ਾ ਅਤੇ ਜੁਰਮਾਨਾ ਦੋਵੇਂ ਇਕੱਠੇ ਵੀ ਕੀਤੇ ਜਾ ਸਕਦੇ ਹਨ। ਇੰਟਰਨੈੱਟ ਦੀ ਦੁਰਵਰਤੋਂ ਕਰਨ ਵਾਲੇ ਫ਼ੇਸਬੁੱਕ ਜਾਂ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੋਂ ਕਿਸੇ ਦੀ ਤਸਵੀਰ ਚੋਰੀ ਕਰ ਕੇ ਇਸ ਦੁਆਰਾ ਕਿਸੇ ਨੂੰ ਗੁਮਰਾਹ ਕਰ ਸਕਦੇ ਹਨ ਜਿਸ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ। ਇੰਟਰਨੈੱਟ ਦੀ ਦੁਰਵਰਤੋਂ ਕਾਰਨ ਬਲਾਤਕਾਰ ਅਤੇ ਜਿਸਮਾਨੀ ਛੇੜਛਾੜ ਦੇ ਮਾਮਲਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ
Social Media
ਜਿਹੜੀ ਇਸ ਮਾਧਿਅਮ ਦੀ ਵਰਤੋਂ ’ਤੇ ਗੰਭੀਰ ਪ੍ਰਸ਼ਨ ਚਿੰਨ ਲਗਾਉਂਦੀ ਹੈ ਜਿਸ ਦੇ ਚਲਦਿਆਂ ਇਸ ਅਪਰਾਧ ਬਦਲੇ 10 ਸਾਲ ਦੀ ਜੇਲ ਦਾ ਵੀ ਪ੍ਰਾਵਧਾਨ ਹੈ। ਫ਼ੇਸਬੁੱਕ ਦਾ ਕਹਿਣਾ ਹੈ ਕਿ ਉਨ੍ਹਾਂ ਇੰਟਰਨੈਟ ਦੀ ਦੁਰਵਰਤੋਂ ਕਰਨ ਵਾਲੇ ਕਰੋੜਾਂ ਖਾਤੇ ਪਹਿਲਾਂ ਹੀ ਬੰਦ ਕਰ ਦਿਤੇ ਹਨ ਪਰ ਇਕ ਮੋਟੇ ਜਿਹੇ ਅੰਦਾਜ਼ੇ ਮੁਤਾਬਕ ਹੁਣ ਵੀ ਪੂਰੀ ਦੁਨੀਆਂ ਵਿਚ ਜਾਅਲੀ ਖਾਤੇ ਬਣਾ ਕੇ ਕੰਮ ਕਰਨ ਵਾਲਿਆਂ ਦੀ ਗਿਣਤੀ 9 ਕਰੋੜ ਦੇ ਲਗਭਗ ਹੈ।
facebook
ਸਹੀ ਮਾਅਨਿਆਂ ਵਿਚ ਫ਼ੇਸਬੁੱਕ ਅਤੇ ਸੋਸ਼ਲ ਮੀਡੀਆ ’ਤੇ ਬਣਿਆ ਹਰ ਪੰਜਵਾਂ ਖਾਤਾ ਜਾਅਲੀ ਹੁੰਦਾ ਹੈ ਭਾਵੇਂ ਕਿ 5 ਫ਼ੀ ਸਦੀ ਖਾਤੇ ਜਾਅਲੀ ਹੁੰਦੇ ਹਨ। ਸੋ, ਆਮ ਆਦਮੀ ਨੂੰ ਇਨ੍ਹਾਂ ਜਾਅਲਸਾਜ਼ਾਂ ਤੋਂ ਸਖ਼ਤੀ ਨਾਲ ਬਚਣ ਦੀ ਜ਼ਰੂਰਤ ਹੈ ਅਤੇ ਇੰਟਰਨੈੱਟ ’ਤੇ ਬਹੁਤ ਭਰੋਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੁਆਰਾ ਦੁਨੀਆਂ ਵਿਚ ਹਜ਼ਾਰਾਂ ਵਿਅਕਤੀ ਤਬਾਹ ਅਤੇ ਬਰਬਾਦ ਹੋ ਚੁੱਕੇ ਹਨ।